ਬਰਲਿਨ– ਜਰਮਨੀ ਦੀਆਂ ਦੋ ਔਰਤਾਂ ਕੋਰਟ ਆਫ ਜਸਟਿਸ ਆਫ ਯੂਰਪੀਅਨ ਯੂਨੀਅਨ ਪਹੰਚੀਆਂ ਸਨ, ਜੋ ਆਪਣੇ ਕੰਮ ਵਾਲੀਆਂ ਥਾਵਾਂ ’ਤੇ ਹਿਜਾਬ ਪਹਿਨਦੀਆਂ ਹਨ, ਦੋਵਾਂ ਨੂੰ ਕੰਪਨੀ ਨੇ ਕੰਮ ਵਾਲੀ ਥਾਂ ਹਿਜਾਬ ਪਹਿਨਣ ਤੋਂ ਰੋਕਿਆ, ਇਸ ਮਗਰੋਂ ਦੋਵਾਂ ਨੇ ਜਰਮਨੀ ਦੀਆਂ ਅਦਾਲਤਾਂ ’ਚ ਸ਼ਿਕਾਇਤਾਂ ਦਾਇਰ ਕੀਤੀਆਂ, ਪਰ ਉਥੋਂ ਇਹ ਮਾਮਲਾ ਯੂਰਪੀ ਸੰਘ ਦੀ ਉੱਚ ਅਦਾਲਤ ਵਿੱਚ ਭੇਜ ਦਿੱਤਾ ਗਿਆ, ਜਿਸ ਨੇ ਫੈਸਲਾ ਸੁਣਾਇਆ ਹੈ ਕਿ ਮਾਲਕ ਆਪਣੇ ਕਾਮਿਆਂ ਨੂੰ ਹਿਜਾਬ ਵਰਗੇ ਧਾਰਮਿਕ ਪ੍ਰਤੀਕ ਚਿੰਨ੍ਹ ਜਾਂ ਕਿਸੇ ਰਾਜਨੀਤਿਕ ਵਿਚਾਰਧਾਰਾ ਨੂੰ ਦਰਸ਼ਾਉਣ ਵਾਲੇ ਪ੍ਰਤੀਕ ਚਿੰਨ੍ਹ ਪਹਿਨਣ ਤੋਂ ਮਨ੍ਹਾ ਕਰ ਸਕਦੇ ਹਨ। ਪਰ 27 ਦੇਸ਼ਾਂ ਵਾਲੇ ਯੂਰਪੀ ਸੰਘ ਦੀਆਂ ਅਦਾਲਤਾਂ ਨੂੰ ਇਹ ਵੇਖਣਾ ਹੋਵੇਗਾ ਕਿ ਕੀ ਇਹ ਪਾਬੰਦੀ ਸੱਚ ਮੁੱਚ ਹੀ ਮਾਲਕ ਦੀ ਜ਼ਰੂਰਤ ਦੇ ਆਧਾਰ ’ਤੇ ਸੀ। ਮਾਲਕ ਨੂੰ ਧਾਰਮਿਕ ਸੁਤੰਤਰਤਾ ਦੇ ਰਾਸ਼ਟਰੀ ਕਾਨੂੰਨ ਨੂੰ ਧਿਆਨ ’ਚ ਰੱਖਣ ਦੇ ਨਾਲ ਹੀ ਕਾਮਿਆਂ ਦੇ ਅਧਿਕਾਰਾਂ ਅਤੇ ਹਿੱਤਾਂ ’ਤੇ ਵੀ ਵਿਚਾਰ ਕਰਨਾ ਚਾਹੀਦਾ ਹੈ। ਧਾਰਮਿਕ ਕੱਟੜਾ ਨੂੰ ਪ੍ਰਣਾਏ ਲੋਕ ਇਸ ਮੁੱਦੇ ਤੇ ਬਹਿਸ ਛੇੜ ਰਹੇ ਹਨ ਤੇ ਇਸ ਦੀ ਡਟਵੀਂ ਵਿਰੋਧਤਾ ਵੀ ਕਰ ਸਕਦੇ ਹਨ।
Comment here