ਅਪਰਾਧਖਬਰਾਂਦੁਨੀਆ

ਕੰਧਾਰ ਏਅਰਪੋਰਟ ‘ਤੇ ਰਾਕੇਟ ਨਾਲ ਹਮਲਾ

ਕੰਧਾਰ- ਅਫਗਾਨ ਚ ਤਾਲਿਬਾਨਾਂ ਨੇ ਹਮਲੇ ਹੋਰ ਤੇਜ਼ ਕਰ ਦਿੱਤੇ ਹਨ, ਕੰਧਾਰ ਹਵਾਈ ਅੱਡੇ ‘ਤੇ ਰਾਕੇਟ ਹਮਲਾ ਹੋਇਆ ਹੈ। ਇਹ ਜਾਣਕਾਰੀ ਹਵਾਈ ਅੱਡੇ ਦੇ ਅਧਿਕਾਰੀਆਂ ਨੇ ਦਿੱਤੀ ਹੈ। ਤਾਲਿਬਾਨ ਲੜਾਕਿਆਂ ਨੇ ਕੰਧਾਰ ਨੂੰ ਘੇਰ ਲਿਆ ਹੈ ਅਤੇ ਇਸ ਵੇਲੇ ਅਫਗਾਨ ਸੁਰੱਖਿਆ ਬਲਾਂ ਨਾਲ ਸ਼ਹਿਰ ਵਿਚ ਲੜਾਈ ਜਾਰੀ ਹੈ। ਏਅਰਪੋਰਟ ਦੇ ਇਕ ਅਧਿਕਾਰੀ ਮੁਤਾਬਕ ਦੱਖਣੀ ਅਫਗਾਨਿਸਤਾਨ ਦੇ ਕੰਧਾਰ ਹਵਾਈ ਅੱਡੇ ‘ਤੇ ਦੇਰ ਰਾਤ ਘੱਟੋ -ਘੱਟ ਤਿੰਨ ਰਾਕੇਟ ਦਾਗੇ ਗਏ। ਉਨ੍ਹਾਂ ਵਿੱਚੋਂ ਦੋ ਰਨਵੇਅ ‘ਤੇ ਲੱਗੇ। ਇਸ ਕਾਰਨ ਹਵਾਈ ਅੱਡੇ ਤੋਂ ਸਾਰੀਆਂ ਉਡਾਣਾਂ ਰੱਦ ਕਰ ਦਿੱਤੀਆਂ ਗਈਆਂ ਹਨ। ਇਹ ਹਮਲਾ ਉਸ ਸਮੇਂ ਹੋਇਆ ਹੈ ਜਦੋਂ ਤਾਲਿਬਾਨ ਲੜਾਕਿਆਂ ਨੇ ਹੇਰਾਤ, ਲਸ਼ਕਰ ਗਾਹ ਅਤੇ ਕੰਧਾਰ ਨੂੰ ਘੇਰ ਲਿਆ ਹੈ। ਸਤੰਬਰ ਤਕ ਵਿਦੇਸ਼ੀ ਫ਼ੌਜਾਂ ਦੀ ਵਾਪਸੀ ਦੇ ਐਲਾਨ ਤੋਂ ਬਾਅਦ ਤਾਲਿਬਾਨ ਨੇ ਦੇਸ਼ ਦੇ ਪੇਂਡੂ ਖੇਤਰਾਂ ਵਿਚ ਜ਼ਬਰਦਸਤ ਵਾਧਾ ਹਾਸਲ ਕੀਤਾ ਹੈ।ਕੰਧਾਰ ਦੇ ਇਕ ਸੰਸਦ ਮੈਂਬਰ ਨੇ ਦੱਸਿਆ ਕਿ ਕੰਧਾਰ ਦਾ ਤਾਲਿਬਾਨ ਦੇ ਹੱਥਾਂ ਵਿਚ ਜਾਣ ਦਾ ਖ਼ਤਰਾ ਮੰਡਰਾ ਰਿਹਾ ਹੈ। ਤਾਲਿਬਾਨ ਲੜਾਕੂ ਇੱਥੇ ਦਾਖ਼ਲ ਹੋ ਗਏ ਹਨ ਅਤੇ ਸੁਰੱਖਿਆ ਬਲਾਂ ਨਾਲ ਲਗਾਤਾਰ ਲੜਾਈ ਲੜ ਰਹੇ ਹਨ। ਹੁਣ ਤਕ ਕੰਧਾਰ ਤੋਂ ਤਕਰੀਬਨ 10,000 ਲੋਕ ਯੁੱਧ ਕਾਰਨ ਉੱਜੜ ਚੁੱਕੇ ਹਨ। ਇਨ੍ਹਾਂ ਲੋਕਾਂ ਨੇ ਪਾਕਿਸਤਾਨ, ਈਰਾਨ ਵਰਗੇ ਦੇਸ਼ਾਂ ਵਿਚ ਸ਼ਰਨ ਲਈ ਹੋਈ ਹੈ।

Comment here