ਅਪਰਾਧਸਿਆਸਤਖਬਰਾਂਚਲੰਤ ਮਾਮਲੇ

ਕੰਡੋਮ ਨੂੰ ਨਸ਼ੇ ਲਈ ਵਰਤਣ ਲੱਗੇ ਬੰਗਾਲੀ ਨੌਜਵਾਨ!!

ਕੋਲਕਾਤਾ- ਦੇਸ਼ ਵਿੱਚ ਨਸ਼ੇ ਦਾ ਵਿਕਰਾਲ ਰੂਪ ਨਸ਼ਰ ਹੁੰਦਾ ਜਾ ਰਿਹਾ ਹੈ, ਸ਼ਰਾਬ, ਹੈਰੋਇਨ, ਟੀਕੇ, ਗੋਲੀਆਂ ਆਦਿ ਤੋਂ ਬਾਅਦ ਪੱਛਮੀ ਬੰਗਾਲ ਦੇ ਦੁਰਗਾਪੁਰ ਸ਼ਹਿਰ ਵਿੱਚ ਇਨ੍ਹੀਂ ਦਿਨੀਂ ਨੌਜਵਾਨਾਂ ਨੂੰ ਇੱਕ ਅਜੀਬ ਲਤ ਲੱਗ ਗਈ ਹੈ। ਇਹ ਲਤ ਕੰਡੋਮ ਦੀ ਹੈ, ਹਾਲਾਂਕਿ ਅਸੁਰੱਖਿਅਤ ਸੈਕਸ ਤੋਂ ਬਚਾਉਣ ਲਈ ਕੰਡੋਮ ਦੀ ਵਰਤੋਂ ਕੀਤੀ ਜਾਂਦੀ ਹੈ ਪਰ ਇੱਥੋਂ ਦੇ ਨੌਜਵਾਨ ਇਸ ਦੀ ਵਰਤੋਂ ਨਸ਼ੇ ਵਾਂਗ ਕਰ ਰਹੇ ਹਨ। ਪਿਛਲੇ ਕੁਝ ਦਿਨਾਂ ਤੋਂ ਸ਼ਹਿਰ ਵਿੱਚ ਕੰਡੋਮ ਦੀ ਵਿਕਰੀ ਵਿੱਚ ਭਾਰੀ ਵਾਧਾ ਹੋਇਆ ਹੈ। ਕਈ ਦੁਕਾਨਾਂ ਵਿੱਚ ਤਾਂ ਸਟਾਕ ਆਉਣ ਦੇ ਕੁਝ ਘੰਟਿਆਂ ਬਾਅਦ ਹੀ ਖਤਮ ਹੋ ਰਿਹਾ ਹੈ। ਨਸ਼ੇ ਲਈ ਕੰਡੋਮ ਦੀ ਵਰਤੋਂ ਤੋਂ ਸ਼ਹਿਰ ਵਿੱਚ ਹਰ ਕੋਈ ਹੈਰਾਨ ਹੈ। ਨੌਜਵਾਨਾਂ ਵਿੱਚ ਵਧ ਰਿਹਾ ਇਹ ਨਵਾਂ ਨਸ਼ਾ ਪ੍ਰਸ਼ਾਸਨ ਦੀ ਚਿੰਤਾ ਵੀ ਵਧਾ ਰਿਹਾ ਹੈ। ਦੱਸਿਆ ਜਾ ਰਿਹਾ ਹੈ ਕਿ ਪਿਛਲੇ ਕੁਝ ਦਿਨਾਂ ‘ਚ ਦੁਰਗਾਪੁਰ ਦੇ ਵੱਖ-ਵੱਖ ਖੇਤਰਾਂ ਜਿਵੇਂ ਦੁਰਗਾਪੁਰ ਸਿਟੀ ਸੈਂਟਰ, ਬਿਧਾਨਨਗਰ, ਬੇਨਾਚੀਟੀ ਅਤੇ ਮੁਚੀਪਾਰਾ, ਸੀ ਜ਼ੋਨ, ਏ ਜ਼ੋਨ ‘ਚ ਫਲੇਵਰਡ ਕੰਡੋਮ ਦੀ ਵਿਕਰੀ ‘ਚ ਭਾਰੀ ਵਾਧਾ ਹੋਇਆ ਹੈ। ਇਸ ਅਚਾਨਕ ਹੋਏ ਵਾਧੇ ਤੋਂ ਹੈਰਾਨ ਹੋ ਕੇ ਇਕ ਸਥਾਨਕ ਦੁਕਾਨਦਾਰ ਨੇ ਇਕ ਨੌਜਵਾਨ ਨੂੰ ਪੁੱਛਿਆ, ਤਾਂ ਉਸ ਨੇ ਹੈਰਾਨੀਜਨਕ ਜਵਾਬ ਦਿੱਤਾ ਕਿ ਉਹ ਇਨ੍ਹਾਂ ਨੂੰ ਨਸ਼ਾ ਕਰਨ ਲਈ ਖਰੀਦਦਾ ਹੈ। ਇਹ ਨੌਜਵਾਨ ਵਾਰ-ਵਾਰ ਉਸ ਜਗ੍ਹਾ ਤੋਂ ਕੰਡੋਮ ਖਰੀਦ ਰਿਹਾ ਸੀ। ਦੁਰਗਾਪੁਰ ਦੇ ਇੱਕ ਮੈਡੀਕਲ ਸਟੋਰ ਸੰਚਾਲਕ ਨੇ ਦੱਸਿਆ ਕਿ ਪਹਿਲਾਂ ਰੋਜ਼ਾਨਾ ਸਿਰਫ਼ 3 ਤੋਂ 4 ਪੈਕੇਟ ਕੰਡੋਮ ਵੇਚੇ ਜਾਂਦੇ ਸਨ, ਪਰ ਹੁਣ ਪੂਰੇ ਪੈਕ ਹੀ ਵਿਕ ਜਾਂਦੇ ਹਨ। ਇਹ ਨੌਜਵਾਨ ਨਸ਼ੇ ਲਈ ਕੰਡੋਮ ਦੀ ਵਰਤੋਂ ਕਿਵੇਂ ਕਰ ਰਹੇ ਹਨ, ਇਸ ਬਾਰੇ ਜਾਣਕਾਰੀ ਦਿੰਦਿਆਂ ਮੰਡਲ ਹਸਪਤਾਲ ਦੁਰਗਾਪੁਰ ਵਿੱਚ ਕੰਮ ਕਰਦੇ ਧੀਮਾਨ ਮੰਡਲ ਨੇ ਦੱਸਿਆ ਕਿ ਕੰਡੋਮ ਵਿੱਚ ਕੁਝ ਖੁਸ਼ਬੂਦਾਰ ਮਿਸ਼ਰਣ ਹੁੰਦੇ ਹਨ, ਇਹ ਸ਼ਰਾਬ ਬਣਾਉਣ ਵੇਲੇ ਟੁੱਟ ਜਾਂਦੇ ਹਨ। ਉਹ ਨਸ਼ੇੜੀ ਬਣਾਉਣ ਵਾਲੇ ਹੁੰਦੇ ਹਨ। ਇੰਨਾਂ ਤੋਂ ਨਸ਼ੇ ਵਾਂਗ ਮਹਿਸੂਸ ਹੁੰਦਾ ਹੈਂ। ਉਨ੍ਹਾਂ ਦੱਸਿਆ ਕਿ ਇਹ ਖੁਸ਼ਬੂਦਾਰ ਮਿਸ਼ਰਣ ਡੈਂਡਰਾਈਟ ਗਮ ਵਿੱਚ ਵੀ ਪਾਇਆ ਜਾਂਦਾ ਹੈ। ਕਈ ਲੋਕ ਨਸ਼ਾ ਕਰਨ ਲਈ ਡੈਂਡਰਾਈਟ ਦੀ ਵਰਤੋਂ ਵੀ ਕਰਦੇ ਹਨ। ਦੁਰਗਾਪੁਰ ਆਰਈ ਕਾਲਜ ਮਾਡਲ ਸਕੂਲ ਦੇ ਕੈਮਿਸਟਰੀ ਦੇ ਅਧਿਆਪਕ ਨੂਰੁਲ ਹੱਕ ਨੇ ਕਿਹਾ ਕਿ ਗਰਮ ਪਾਣੀ ਵਿੱਚ ਕੰਡੋਮ ਨੂੰ ਲੰਬੇ ਸਮੇਂ ਤੱਕ ਭਿੱਜਣ ਨਾਲ ਵੱਡੇ ਜੈਵਿਕ ਅਣੂ ਅਲਕੋਹਲ ਦੇ ਮਿਸ਼ਰਣ ਵਿੱਚ ਟੁੱਟ ਜਾਂਦੇ ਹਨ, ਜਿਸ ਨਾਲ ਨਸ਼ਾ ਹੁੰਦਾ ਹੈ। ਨਸ਼ੇ ਲਈ ਅਜੀਬ ਚੀਜ਼ਾਂ ਦੀ ਵਰਤੋਂ ਕਰਨ ਦਾ ਇਹ ਕੋਈ ਪਹਿਲਾ ਮਾਮਲਾ ਨਹੀਂ ਹੈ। 21ਵੀਂ ਸਦੀ ਦੇ ਮੱਧ ਵਿੱਚ, ਨਾਈਜੀਰੀਆ ਵਿੱਚ ਟੂਥਪੇਸਟ ਅਤੇ ਜੁੱਤੀਆਂ ਦੀ ਸਿਆਹੀ ਦੀ ਵਿਕਰੀ ਅਚਾਨਕ 6 ਗੁਣਾ ਵੱਧ ਗਈ। ਲੋਕ ਇਨ੍ਹਾਂ ਨੂੰ ਨਸ਼ੇ ਲਈ ਵਰਤਣ ਲੱਗੇ।

Comment here