ਸਿਆਸਤਖਬਰਾਂ

ਕੰਡਿਆਲੀ ਤਾਰ ਪਾਰ ਮੁੜ ਖੇਤੀ ਕਰਨ ਲੱਗੇ ਨੇ ਭਾਰਤੀ ਕਿਸਾਨ

ਕਠੂਆ (ਜੰਮੂ-ਕਸ਼ਮੀਰ)- ਧਾਰਾ 370 ਮਨਸੂਖ ਹੋਣ ਤੋਂ ਬਾਅਦ ਜੰਮੂ ਕਸ਼ਮੀਰ ਵਿੱਚ ਕਾਫੀ ਕੁਝ ਬਦਲਿਆ ਹੈ। ਇੱਥੇ ਕਿਸਾਨਾਂ ਦੇ ਚਿਹਰਿਆਂ ਤੇ ਰੌਣਕ ਪਰਤੀ ਹੈ, ਕਿਉਂਕਿ ਪ੍ਰਸ਼ਾਸਨ ਅਤੇ ਸੁਰੱਖਿਆ ਤੰਤਰ ਦੀ ਨਿਗਰਾਨੀ ਹੇਠ ਕਠੂਆ ਦੇ ਕਿਸਾਨਾਂ ਨੇ 20 ਸਾਲਾਂ ਬਾਅਦ ਭਾਰਤ ਦੀ ਸਰਹੱਦ ‘ਤੇ ਕੰਡਿਆਲੀ ਤਾਰ ਅਤੇ ਅੰਤਰਰਾਸ਼ਟਰੀ ਸਰਹੱਦ ਦੀ ਜ਼ੀਰੋ ਲਾਈਨ ਦੇ ਵਿਚਕਾਰ ਜ਼ਮੀਨ ‘ਤੇ ਦੁਬਾਰਾ ਖੇਤੀ ਸ਼ੁਰੂ ਕੀਤੀ। ਸਰਹਦ ਪਾਰੋਂ ਹੁੰਦੀ ਰਹਿੰਦੀ ਗੋਲੀਬਾਰੀ ਦੀ ਦਹਿਸ਼ਤ ਹੇਠ ਕਿਸਾਨਾਂ ਨੂੰ ਖੇਤੀ ਬੰਦ ਕਰਨੀ ਪਈ ਸੀ । ਪਰ ਹੁਣ ਹਾਲਾਤ ਬਦਲ ਰਹੇ ਹਨ, ਭਾਰਤ ਦੇ ਸਖਤ ਕਦਮ ਤੇ ਜੁਆਬੀ ਠੋਸ ਕਾਰਵਾਈ ਦੇ ਚਲਦਿਆਂ ਸਰਹਦ ਪਾਰੋਂ ਗੋਲੀਬਾਰੀ ਦੀਆਂ ਘਟਨਾਵਾਂ ਘਟੀਆਂ ਹਨ, ਤਾਂ ਹੌਸਲੇ ਚ ਕਿਸਾਨਾਂ ਨੇ ਖੇਤੀ ਆਰੰਭੀ ਹੈ। ਬੀ.ਐਸ.ਐਫ. ਕਮਾਂਡੈਂਟ ਅਤੁਲ ਸ਼ਾਹ ਦਾ ਕਹਿਣਾ ਹੈ ਕਿ ਸਰਹੱਦਾਂ ਦੇ ਨੇੜੇ ਰਹਿਣ ਵਾਲੇ ਲੋਕਾਂ ਦੀ ਸੁਰੱਖਿਆ ਸਾਡੀ ਜ਼ਿੰਮੇਵਾਰੀ ਹੈ ਅਤੇ ਸਾਡੇ ਜਵਾਨ ਕਿਸਾਨਾਂ ਦੀ ਰਾਖੀ ਕਰਨਗੇ। ਕਿਸਾਨਾਂ ਵਿੱਚ ਭਾਰੀ ਉਤਸ਼ਾਹ ਦੇਖਣ ਨੂੰ ਮਿਲ ਰਿਹਾ ਹੈ।

Comment here