ਸਿਆਸਤਖਬਰਾਂ

ਕ੍ਰਿਪਟੋਕੁਰੰਸੀ ਤੋਂ ਮੁਨਾਫਾ ਕਮਾਉਣ ਕਾਰਨ ਲਗਾਇਆ ਟੈਕਸ: ਨਿਰਮਲਾ ਸੀਤਾਰਮਨ

ਨਵੀਂ ਦਿੱਲੀ- ਕੇਂਦਰੀ ਵਿੱਤ ਮੰਤਰੀ ਨਿਰਮਲਾ ਸੀਤਾਰਮਨ ਨੇ ਇੱਕ ਇੰਟਰਵਿਊ ਦੌਰਾਨ ਕ੍ਰਿਪਟੋਕੁਰੰਸੀ ਬਿੱਲ, ਡਿਜੀਟਲ ਕਰੰਸੀ ਅਤੇ ਆਮਦਨ ਕਰ ਸਮੇਤ ਕਈ ਮੁੱਦਿਆਂ ‘ਤੇ ਗੱਲ ਕੀਤੀ। ਕ੍ਰਿਪਟੋਕਰੰਸੀ ‘ਤੇ ਪੁੱਛੇ ਗਏ ਸਵਾਲ ‘ਤੇ ਵਿੱਤ ਮੰਤਰੀ ਸੀਤਾਮਾਰਨ ਨੇ ਕਿਹਾ ਕਿ ਕਈ ਲੋਕ ਕ੍ਰਿਪਟੋ ਕਰੰਸੀ ਤੋਂ ਮੁਨਾਫਾ ਕਮਾ ਰਹੇ ਹਨ।ਇਸਨੂੰ ਦੇਖਦੇ ਹੋਏ ਅਸੀ ਇਸ’ਤੇ ਟੈਕਸ ਲਗਾਇਆ ਹੈ। ਇਸਦੇ ਨਾਲ ਹੀ ਉਨ੍ਹਾਂ ਕਿਹਾ ਕਿ ਅਸੀਂ ਕ੍ਰਿਪਟੋਕਰੰਸੀ ਨੂੰ ਨਿਯਮਤ ਕਰਨ ਲਈ ਵੀ ਅਸੀਂ ਇਸਤੇ ‘ਤੇ ਜਲਦੀ ਹੀ ਬਿੱਲ ਲੈ ਕੇ ਆਵਾਗੇਂ। ਹਾਲਾਂਕਿ, ਮੈਨੂੰ ਬਿੱਲ ਲਿਆਉਣ ਦੇ ਸਮੇਂ ਬਾਰੇ ਕੁਝ ਨਹੀਂ ਪਤਾ।ਬਿੱਲ ਪੂਰੀ ਸਲਾਹ ਤੋਂ ਬਾਅਦ ਹੀ ਆਵੇਗਾ। ਉਹਨਾਂ ਨੇ ਇਹ ਕਹਿੰਦੇ ਹੋਏ ਬਲਾਕਚੈਨ ਕ੍ਰਿਪਟੋਕਰੰਸੀ ਨੂੰ ਮੁਦਰਾ ਮੰਨਣ ਤੋਂ ਇਨਕਾਰ ਕਰ ਦਿੱਤਾ, ਕਿ ਇਹ ਸੰਪਤੀਆਂ ਹਨ, ਮੁਦਰਾ ਨਹੀਂ। ਮੁਦਰਾ ਕਿਸੇ ਦੇਸ਼ ਦੇ ਕੇਂਦਰੀ ਬੈਂਕ ਦੁਆਰਾ ਜਾਰੀ ਕੀਤੀ ਜਾਂਦੀ ਹੈ। ਜੇਕਰ ਭਾਰਤੀ ਰਿਜ਼ਰਵ ਬੈਂਕ ਭਾਰਤ ਵਿੱਚ ਇੱਕ ਡਿਜੀਟਲ ਮੁਦਰਾ ਜਾਰੀ ਕਰਦਾ ਹੈ ਤਾਂ ਉਹ ਮੁਦਰਾ ਨੂੰ ਡਿਜੀਟਲ ਕਰੰਸੀ ਕਿਹਾ ਜਾਵੇਗਾ। ਉਨ੍ਹਾਂ ਅੱਗੇ ਕਿਹਾ ਕਿ ਡਿਜੀਟਲ ਕਰੰਸੀ ਦੀ ਸ਼ੁਰੂਆਤ ਦੇ ਸਮੇਂ ਤੇ ਫਿਲਹਾਲ ਕੁਝ ਨਹੀਂ ਕਿਹਾ ਜਾ ਸਕਦਾ। ਫਿਰ ਵੀ ਇਹ ਜਲਦੀ ਆਉਣਾ ਚਾਹੀਦਾ ਹੈ। ਜਦੋਂ ਸੰਸਦ ਇਸ ਸਬੰਧੀ ਕੁਝ ਫੈਸਲਾ ਕਰੇਗੀ ਤਾਂ ਭਾਰਤੀ ਰਿਜ਼ਰਵ ਬੈਂਕ ਡਿਜੀਟਲ ਕਰੰਸੀ ਜਾਰੀ ਕਰੇਗਾ। ਅੱਗੇ ਗੱਲ ਕਰਦੇ ਹੋਏ ਵਿੱਤ ਮੰਤਰੀ ਨਿਰਮਲਾ ਸੀਤਾਰਮਨ ਨੇ ਕਿਹਾ ਕਿ ਭਾਰਤੀਆਂ ਨੇ ਕੋਰੋਨਾ ਮਹਾਮਾਰੀ ਦੌਰਾਨ ਡਿਜੀਟਲ ਭੁਗਤਾਨ ਨੂੰ ਪੂਰੀ ਤਰ੍ਹਾਂ ਅਪਣਾ ਲਿਆ ਹੈ। ਇਸ ਨੂੰ ਪਿੰਡਾਂ ਅਤੇ ਸ਼ਹਿਰਾਂ ਵਿੱਚ ਬਰਾਬਰ ਅਪਣਾਇਆ ਗਿਆ ਹੈ। ਭਾਰਤ ਨੇ ਡਿਜੀਟਲ ਭੁਗਤਾਨ ਈਕੋਸਿਸਟਮ ਵਿੱਚ ਇੱਕ ਮਹੱਤਵਪੂਰਨ ਸਥਾਨ ਹਾਸਲ ਕੀਤਾ ਹੈ।

Comment here