ਆਗਰਾ-ਅਕਸ਼ੇ ਕੁਮਾਰ ਦੀ ਫਿਲਮ ਓਐਮਜੀ 2 ਰਿਲੀਜ਼ ਹੋ ਚੁਕੀ ਹੈ। ਇਸ ਫਿਲਮ ਦਾ ਵਿਰੋਧ ਬੀਤੇ ਦਿਨੀਂ ਕੌਮੀ ਹਿੰਦੂ ਪਰਿਸ਼ਦ ਭਾਰਤ ਨੇ ਆਗਰਾ ਵਿੱਚ ਕੀਤਾ। ਅਦਾਕਾਰ ਅਕਸ਼ੇ ਕੁਮਾਰ ਦੇ ਪੋਸਟਰਾਂ ਨੂੰ ਉਨ੍ਹਾਂ ਨੇ ਕਾਲਕ ਮਲੀ ਉਸ ਨੂੰ ਸਾੜ ਦਿੱਤਾ। ਜਥੇਬੰਦੀ ਦੇ ਅਹੁਦੇਦਾਰਾਂ ਨੇ ਐਲਾਨ ਕੀਤਾ ਕਿ ਜੋ ਵੀ ਸ਼ਖਸ ਅਕਸ਼ੇ ਕੁਮਾਰ ਦੇ ਮੂੰਹ ‘ਤੇ ਚੰਡ ਮਾਰੇਗਾ ਉਸ ਨੂੰ 10 ਲੱਖ ਦਾ ਇਨਾਮ ਦਿੱਤਾ ਜਾਵੇਗਾ। ਜਿਸ ਸਿਨੇਮਾ ਘਰ ਵਿੱਚ ਫਿਲਮ ਰਿਲੀਜ਼ ਹੋਵੇਗੀ ਉਸ ਨੂੰ ਅੱਗ ਦੇ ਹਵਾਲੇ ਕਰ ਦਿੱਤਾ ਜਾਵੇਗਾ।
ਫਿਲਮ ਦੇ ਕੁਝ ਸੀਨ ‘ਤੇ ਸੰਗਠਨ ਨੇ ਇਤਰਾਜ਼ ਜਤਾਇਆ ਹੈ। ਉਨ੍ਹਾਂ ਨੇ ਕਿਹਾ ਇਹ ਸੀਨ ਹਿੰਦੂਆਂ ਦੀ ਭਾਵਨਾਵਾਂ ਨੂੰ ਠੇਸ ਪਹੁੰਚਾਉਂਦੇ ਹਨ ਅਤੇ ਇਸ ਨੂੰ ਹਟਾਇਆ ਜਾਵੇ। ਕੌਮੀ ਹਿੰਦੂ ਪਰਿਸ਼ਦ ਦੇ ਪ੍ਰਧਾਨ ਗੋਵਿੰਦ ਪਾਰਾਸ਼ਰ ਨੇ ਕਿਹਾ ਓਐਮਜੀ 2 ਫਿਲਮ ਵਿੱਚ ਅਕਸ਼ੇ ਕੁਮਾਰ ਭਗਵਾਨ ਸ਼ਿਵ ਦੇ ਦੂਤ ਦਾ ਰੋਲ ਨਿਭਾ ਰਹੇ ਹਨ। ਇਸ ਵਿੱਚ ਅਕਸ਼ੇ ਕੁਮਾਰ ਭਗਵਾਨ ਸ਼ਿਵ ਦੇ ਰੂਪ ਵਿੱਚ ਕਈ ਅਜਿਹੇ ਕੰਮ ਕਰ ਰਹੇ ਹਨ ਜੋ ਭੋਲੇਨਾਥ ਦੇ ਅਕਸ ਨੂੰ ਖਰਾਬ ਕਰਦੇ ਹਨ। ਭਗਵਾਨ ਸ਼ਿਵ ਦੇ ਰੂਪ ਵਿੱਚ ਅਕਸ਼ੇ ਕਮਾਰ ਦੁਕਾਨ ਤੋਂ ਕਚੋੜੀ ਖਰੀਦਦੇ ਹਨ। ਗੰਦੇ ਤਲਾਬ ਦੇ ਪਾਣੀ ਵਿੱਚ ਨਹਾਉਂਦੇ ਹਨ। ਇਸ ਤਰ੍ਹਾਂ ਦੇ ਸੀਨ ਨੂੰ ਵੇਖਕੇ ਹਿੰਦੂਆਂ ਦੀ ਭਾਵਨਾਵਾਂ ਨੂੰ ਠੇਸ ਪਹੁੰਚੀ ਹੈ। ਉਨ੍ਹਾਂ ਨੇ ਕੇਂਦਰ ਸਰਕਾਰ ਅਤੇ ਸੈਂਸਰ ਬੋਰਡ ਨੂੰ ਕਿਹਾ ਕਿ ਫਿਲਮ ‘ਤੇ ਫੌਰਨ ਬੈਨ ਲਗਾਇਆ ਜਾਵੇ।
ਕੌਮੀ ਹਿੰਦੂ ਪਰਿਸ਼ਦ ਨੇ ਚਿਤਾਵਨੀ ਦਿੱਤੀ ਹੈ ਕਿ ਜੇਕਰ ਫਿਲਮ ‘ਤੇ ਬੈਨ ਨਹੀਂ ਲੱਗਿਆ ਤਾਂ ਅੰਦੋਲਨ ਹੋਰ ਤੇਜ਼ ਕੀਤਾ ਜਾਵੇਗਾ। ਸਿਨੇਮਾ ਹਾਲ ਵਿੱਚ ਜਾਕੇ ਪ੍ਰਦਰਸ਼ਨ ਕੀਤਾ ਜਾਵੇਗਾ। ਅਕਸ਼ੇ ਕੁਮਾਰ ਦੀ ਇਸ ਫਿਲਮ ਨੂੰ ਏ ਸਰਟੀਫਿਕੇਟ ਮਿਲਿਆ ਹੈ ਯਾਨੀ 18 ਸਾਲ ਤੋਂ ਘੱਟ ਉਮਰ ਦਾ ਵਿਅਕਤੀ ਇਸ ਫਿਲਮ ਨੂੰ ਨਹੀਂ ਵੇਖ ਸਕਦਾ ਹੈ। ਫਿਲਮ ਪਹਿਲਾਂ ਹੀ ਵਿਵਾਦਾਂ ਵਿੱਚ ਹੈ। ਉਜੈਨ ਮਹਾਕਾਲ ਦੇ ਪੁਜਾਰੀਆਂ ਨੇ ਓ ਐਮ ਜੀ 2 ਦੇ ਮਹਾਕਾਲ ਕੰਪਲੈਕਸ ਵਿੱਚ ਫਿਲਮਾਏ ਗਏ ਸੀਨ ਹਟਾਉਣ ਨੂੰ ਕਿਹਾ ਹੈ। ਪੁਜਾਰੀਆਂ ਨੇ ਕਿਹਾ ਹੈ ਕਿ ਫਿਲਮ ਵਿੱਚ ਅਸ਼ਲੀਲ ਸੀਨ ਹਨ। ਮਹਾਕਾਲ ਮੰਦਰ ਦੇ ਨਾਲ ਇਸ ਤਰ੍ਹਾਂ ਦੇ ਸੀਨ ਮਨਜ਼ੂਰ ਨਹੀਂ ਹਨ।

Comment here