ਅਪਰਾਧਸਿਆਸਤਖਬਰਾਂ

ਕੌਮੀ ਪੱਧਰ ਦੇ ਮੁੱਕੇਬਾਜ਼ ‘ਤੇ ਹੋਇਆ ਜਾਨਲੇਵਾ ਹਮਲਾ

ਸੰਗਰੂਰ-ਸੰਗਰੂਰ ਵਿਖੇ ਨੈਸ਼ਨਲ ਲੈਵਲ ਦੇ ਬੌਕਸਿੰਗ ਖਿਡਾਰੀ ਅਮਨਦੀਪ ਨੂੰ ਕੁੱਝ ਅਣਪਛਾਤੇ ਲੋਕਾਂ ਨੇ ਬੇਰਹਿਮੀ ਦੇ ਨਾਲ ਕੁੱਟ ਮਾਰ ਕੀਤੀ ਹੈ। ਕੁੱਟਮਾਰ ਤੋਂ ਬਾਅਦ ਜ਼ਖਮੀ ਅਮਨਦੀਪ ਨੂੰ ਸੰਗਰੂਰ ਦੇ ਸਿਵਲ ਹਸਪਤਾਲ ਦੇ ਵਿੱਚ ਭਰਤੀ ਕਰਵਾਇਆ ਗਿਆ, ਜਿਸਤੋਂ ਬਾਅਦ ਉਸਦਾ ਇਲਾਜ ਕੀਤਾ ਜਾ ਰਿਹਾ ਹੈ। ਓਥੇ ਹੀ ਡਾਕਟਰ ਨੇ ਜਾਣਕਾਰੀ ਦਿੰਦੇ ਹੋਏ ਕਿਹਾ ਕਿ ਅਮਨਦੀਪ ਦੀ ਹਾਲਤ ਸਥਿਰ ਹੈ ਪਰ ਉਸਦੇ ਕਾਫੀ ਡੂੰਘੀਆਂ ਸੱਟਾਂ ਲੱਗੀਆਂ ਹਨ।
ਦੂਜੇ ਪਾਸੇ ਜਦੋਂ ਇਸਦੇ ਬਾਰੇ ਅਮਨਦੀਪ ਨਾਲ ਗੱਲ ਹੋਈ ਤਾਂ ਉਹਨਾਂ ਦੱਸਿਆਂ ਕਿ ਉਹ ਆਪਣੀ ਬਾਕਸਿੰਗ ਖੇਡ ਦੇ ਲਈ ਗ੍ਰਾਉੰਡ ਨੂੰ ਜਾ ਰਿਹਾ ਸੀ ਅਤੇ ਉਸਨੂੰ ਰਾਹ ਵਿੱਚ ਘੇਰਿਆ ਗਿਆ। ਉਨ੍ਹਾਂ ਦੱਸਿਆ ਕਿ ਇਸ ਕੁੱਟਮਾਰ ਪਿੱਛੇ ਪੁਰਾਣੀ ਰੰਜਿਸ਼ ਦੱਸੀ ਜਾ ਰਹੀ ਹੈ। ਇਸੇ ਕਰਕੇ ਖਿਡਾਰੀ ਉਪਰ ਹਮਲਾ ਕੀਤਾ ਗਿਆ ਹੈ। ਉਹਨਾਂ ਦੱਸਿਆ ਕਿ ਉਹਨਾਂ ਦਾ ਕਿਸੇ ਨਾਲ ਕੋਈ ਪੁਰਾਣਾ ਮਸਲਾ ਸੀ, ਜਿਸ ਵਿੱਚ ਇਹ ਹਮਲਾ ਕੀਤਾ ਗਿਆ ਹੈ। ਖਿਡਾਰੀ ਨੇ ਕਿਹਾ ਕਿ ਉਸਨੂੰ ਜਾਨੋਂ ਮਾਰਨ ਲਈ ਇਹ ਹਮਲਾ ਕੀਤਾ ਗਿਆ ਹੈ। ਉਨ੍ਹਾਂ ਪੁਲਿਸ ਪਾਸੋਂ ਇਨਸਾਫ ਦੀ ਮੰਗ ਕੀਤੀ ਹੈ।
ਇਸਦੇ ਨਾਲ ਹੀ ਅਮਨਦੀਪ ਦੀ ਪਤਨੀ ਨੇ ਵੀ ਇਲਜਾਮ ਲਗਾਉਂਦੇ ਹੋਏ ਕਿਹਾ ਕਿ ਹਰਦਿਤ ਅਤੇ ਗੁਰਦਿੱਤ ਪੁਰੀ ਵੱਲੋਂ ਉਸਦੇ ਪਤੀ ਉੱਤੇ ਹਮਲਾ ਕੀਤਾ ਗਿਆ ਹੈ। ਉਹਨਾਂ ਵੱਲੋਂ ਪਹਿਲਾਂ ਵੀ ਉਸਦੇ ਪਤੀ ਉੱਤੇ ਜਾਣਬੁਝ ਕੇ ਰੰਜਿਸ਼ ਅਤੇ ਬਦਲਾਖੋਰੀ ਦੀ ਭਾਵਨਾ ਰੱਖੀ ਜਾ ਰਹੀ ਸੀ। ਹੁਣ ਵੀ ਉਹਨਾਂ ਵੱਲੋਂ ਮੇਰੇ ਪਤੀ ਉੱਤੇ ਹਥੌੜੇ ਅਤੇ ਰਾਡ ਨਾਲ ਹਮਲਾ ਕੀਤਾ ਹੈ।

Comment here