ਖਬਰਾਂਖੇਡ ਖਿਡਾਰੀ

ਕੌਮੀ ਨਿਸ਼ਾਨੇਬਾਜ਼ ਕੋਨਿਕਾ ਨੇ ਕੀਤੀ ਖੁਦਕੁਸ਼ੀ

ਧਨਬਾਦ- ਖੇਡ ਜਗਤ ਅੱਜ ਫੇਰ ਸੁੰਨ ਹੋ ਗਿਆ, ਜਦ ਖਬਰ ਆਈ ਕਿ ਇਕ ਹੋਰ ਹੋਣਹਾਰ ਖਿਡਾਰਨ ਨੇ ਮੌਤ ਨੂੰ ਗਲ ਲਾ ਲਿਆ। ਧਨਬਾਦ ਦੀ ਰਾਸ਼ਟਰੀ ਨਿਸ਼ਾਨੇਬਾਜ਼ੀ ਚੈਂਪੀਅਨ ਕੋਨਿਕਾ ਲਾਈਕ ਦੀ ਲਾਸ਼ ਕੋਲਕਾਤਾ ਦੇ ਹੋਸਟਲ ਦੇ ਫਲੈਟ ‘ਚ ਲਟਕਦੀ ਮਿਲੀ ਹੈ। ਪਿਛਲੇ ਤਿੰਨ ਮਹੀਨਿਆਂ ਤੋਂ ਕੋਲਕਾਤਾ ‘ਚ ਰਹਿ ਰਹੀ ਕੋਨਿਕਾ ਰਾਈਫਲ ਸ਼ੂਟਿੰਗ ਦੀ ਟ੍ਰੇਨਿੰਗ ਲੈ ਰਹੀ ਸੀ। ਬੇਟੀ ਦੀ ਮੌਤ ਦੀ ਖਬਰ ਸੁਣ ਕੇ ਧਨਬਾਦ ਦੇ ਧਨਬਾਦ ‘ਚ ਰਹਿਣ ਵਾਲਾ ਪਰਿਵਾਰ ਕੋਲਕਾਤਾ ਪਹੁੰਚ ਗਿਆ ਹੈ। ਜਾਣਕਾਰੀ ਮੁਤਾਬਕ ਬੁੱਧਵਾਰ ਸਵੇਰੇ ਹੋਸਟਲ ‘ਚ ਰਹਿਣ ਵਾਲੀਆਂ ਲੜਕੀਆਂ ਨੇ ਧਨਬਾਦ ‘ਚ ਕੋਨਿਕਾ ਦੇ ਪਰਿਵਾਰ ਵਾਲਿਆਂ ਨੂੰ ਸੂਚਨਾ ਦਿੱਤੀ। ਇਸ ਦੇ ਨਾਲ ਹੀ ਸਥਾਨਕ ਬਾਲੀ ਥਾਣੇ ਦੀ ਟੀਮ ਨੇ ਪਹੁੰਚ ਕੇ ਲਾਸ਼ ਨੂੰ ਪੋਸਟਮਾਰਟਮ ਲਈ ਭੇਜਣ ਦੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਦੇਰ ਸ਼ਾਮ ਕੋਨਿਕਾ ਦੇ ਮਾਤਾ-ਪਿਤਾ ਧਨਸਾਰ ਤੋਂ ਕੋਲਕਾਤਾ ਪਹੁੰਚ ਗਏ ਸਨ। ਘਟਨਾ ਦੇ ਬਾਅਦ ਤੋਂ ਕੋਨਿਕਾ ਦੇ ਪਰਿਵਾਰਕ ਮੈਂਬਰਾਂ ਦਾ ਬੁਰਾ ਹਾਲ ਹੈ। ਕੋਨਿਕਾ ਦੇ ਪਰਿਵਾਰਕ ਮੈਂਬਰ ਦੇਰ ਰਾਤ ਬਾਲੀ ਥਾਣੇ ‘ਚ ਰੁਕੇ ਹੋਏ ਹਨ। ਬੁੱਧਵਾਰ ਸਵੇਰੇ ਪਰਿਵਾਰਕ ਮੈਂਬਰਾਂ ਨੂੰ ਕੋਨਿਕਾ ਦੇ ਹੋਸਟਲ ਤੋਂ ਫੋਨ ਆਇਆ ਕਿ ਤੁਹਾਡੀ ਬੇਟੀ ਦੀ ਤਬੀਅਤ ਖਰਾਬ ਹੈ, ਤੁਸੀਂ ਲੋਕ ਜਲਦੀ ਪਹੁੰਚੋ। ਪਰ ਬਾਅਦ ਵਿੱਚ ਪਤਾ ਲੱਗਿਆ ਕਿ ਉਹਨਾਂ ਦੀ ਹੋਣਹਾਰ ਧੀ ਹੁਣ ਇਸ ਜਹਾਨ ਵਿੱਚ ਨਹੀਂ ਹੈ। ਕੋਨਿਕਾ ਦੀ ਪ੍ਰਤਿਭਾ ਤੋਂ ਪ੍ਰਭਾਵਿਤ ਹੋ ਕੇ ਅਭਿਨੇਤਾ ਸੋਨੂੰ ਸੂਦ ਨੇ ਉਸ ਨੂੰ 3 ਲੱਖ ਦੀ ਜਰਮਨ ਰਾਈਫਲ ਵੀ ਦਿੱਤੀ ਸੀ।

 

Comment here