ਕਵੇਟਾ- ਪਾਕਿਸਤਾਨ ਦੇ ਅਸ਼ਾਂਤ ਦੱਖਣੀ-ਪੱਛਮੀ ਬਲੋਚਿਸਤਾਨ ਸੂਬੇ ਵਿਚ ਇਸ ਹਫ਼ਤੇ ਦੀ ਸ਼ੁਰੂਆਤ ਵਿਚ ਇਸੇ ਵੱਖਵਾਦੀ ਸਮੂਹ ਨੇ ਕਵੇਟਾ ਵਿਚ ਸੜਕ ਕਿਨਾਰੇ ਬੰਬ ਧਮਾਕੇ ਵਿਚ ਦੋ ਪੁਲਸ ਕਰਮੀਆਂ ਦੀ ਮੌਤ ਦੀ ਜ਼ਿੰਮੇਵਾਰੀ ਲਈ ਸੀ। ਇਸ ਤੋਂ ਬਾਅਦ ਵੀ ਹਾਲਾਤ ਨਹੀਂ ਬਦਲੇ, ਸ਼ੱਕੀ ਵੱਖਵਾਦੀਆਂ ਨੇ ਕੌਮੀ ਝੰਡਾ ਵੇਚਣ ਵਾਲੀ ਇਕ ਦੁਕਾਨ ‘ਤੇ ਗ੍ਰੇਨੇਡ ਸੁੱਟਿਆ, ਜਿਸ ਵਿਚ ਇਕ ਵਿਅਕਤੀ ਦੀ ਮੌਤ ਹੋ ਗਈ ਅਤੇ ਚਾਰ ਹੋਰ ਵਿਅਕਤੀ ਜ਼ਖਮੀ ਹੋ ਗਏ। ਸਰਕਾਰ ਦੇ ਇਕ ਬੁਲਾਰੇ ਵਸੀਮ ਬੇਗ ਨੇ ਦੱਸਿਆ ਕਿ ਮੰਗਲਵਾਰ ਦੇਰ ਰਾਤ ਸੂਬਾਈ ਰਾਜਧਾਨੀ ਕਵੇਟਾ ਵਿਚ ਹੋਏ ਹਮਲੇ ਦੀ ਜ਼ਿੰਮੇਵਾਰੀ ਹੁਣ ਤੱਕ ਕਿਸੇ ਸਮੂਹ ਨੇ ਨਹੀਂ ਲਈ ਹੈ। ਵੱਖਵਾਦੀ ਸਮੂਹ ਬਲੂਚ ਲਿਬਰੇਸ਼ਨ ਆਰਮੀ ਪਹਿਲਾਂ ਵੀ ਇਸ ਤਰ੍ਹਾਂ ਦੇ ਹਮਲਿਆਂ ਦੀ ਜ਼ਿੰਮੇਵਾਰੀ ਲੈ ਚੁੱਕਾ ਹੈ। ਇਸ ਸਾਲ ਉਸ ਨੇ ਲੋਕਾਂ ਨੂੰ 14 ਅਗਸਤ ਨੂੰ ਪਾਕਿਸਤਾਨ ਦਾ ਆਜ਼ਾਦੀ ਦਿਹਾੜਾ ਨਾ ਮਨਾਉਣ ਦੀ ਚਿਤਾਵਨੀ ਦਿੱਤੀ ਸੀ। ਸੂਬਾਈ ਅੱਤਵਾਦ ਰੋਕੂ ਵਿਭਾਗ ਨੇ ਲੰਘੇ ਦਿਨ ਕਵੇਟਾ ਵਿਚ ਸੁਰੱਖਿਆ ਬਲਾਂ ਨੇ ਸ਼ਹਿਰ ਦੇ ਬਾਹਰੀ ਇਲਾਕੇ ਵਿਚ ਪੰਜ ਸ਼ੱਕੀ ਵੱਖਵਾਦੀਆਂ ਨੂੰ ਮਾਰ ਦਿੱਤਾ ਸੀ।
Comment here