ਸਿਆਸਤਖਬਰਾਂਚਲੰਤ ਮਾਮਲੇ

ਕੌਮੀ ਆਗੂ ਲਾਉਣਗੇ ਪੰਜਾਬ ਚ ਸਿਆਸੀ ਰੌਣਕਾਂ

ਪੀ ਐੱਮ ਮੋਦੀ, ਅਮਿਤ ਸ਼ਾਹ, ਜੇ ਪੀ ਨੱਢਾ, ਪ੍ਰਿਅੰਕਾ, ਸੁਨੀਤਾ ਕੇਜਰੀਵਾਲ ਕਰਨਗੇ ਪ੍ਰਚਾਰ

ਚੰਡੀਗੜ੍ਹ : 20 ਫਰਵਰੀ ਨੂੰ ਹੋਣ ਵਾਲੀਆਂ ਵਿਧਾਨ ਸਭਾ ਚੋਣਾਂ ਲਈ ਹਰ ਪਾਰਟੀ ਆਗੂ ਆਪਣੀ ਪਾਰਟੀ ਨੂੰ ਜਿਤਾਉਣ ਲਈ ਪੰਜਾਬ ’ਚ ਲਗਾਤਾਰ ਰੈਲੀਆਂ ਕਰ ਰਿਹਾ ਹੈ। ਉਹ ਚਾਹੇ ਰਾਹੁਲ ਦੀ ਲੁਧਿਆਣਾ ਰੈਲੀ ਹੋਵੇ ਜਾਂ ਪ੍ਰਧਾਨ ਮੰਤਰੀ ਮੋਦੀ ਦੀ ਵਰਚੂਅਲ ਰੈਲੀ। ਅਜੇ ਵੀ ਇਹ ਸਿਲਸਿਲਾ ਜਾਰੀ ਹੈ ਕਿਉਂਕਿ ਪੰਜਾਬ ਵਿੱਚ ਅਜੇ ਵਈ ਚੋਣ ਪ੍ਰਚਾਰ ਚੱਲ ਰਿਹਾ ਹੈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਸਮੇਤ ਵੱਖ-ਵੱਖ ਪਾਰਟੀਆਂ ਦੇ ਕਈ ਆਗੂ ਪੰਜਾਬ ਆਉਣਗੇ।14 ਫਰਵਰੀ ਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜਲੰਧਰ ’ਚ ਵਰਕਰਾਂ ਨੂੰ ਮਿਲ ਰਹੇ ਹਨ। ਇਸਦੇ ਨਾਲ ਹੀ ਅਗਲੇ ਦਿਨਾਂ ’ਚ ਪ੍ਰਧਾਨ ਮੰਤਰੀ ਦਾ ਪਠਾਨਕੋਟ, ਅਬੋਹਰ ’ਚ ਵੀ ਜਨਤਕ ਰੈਲੀਆਂ ਨੂੰ ਸੰਬੋਧਨ ਕਰ ਸਕਦੇ ਹਨ। ਇਸਤੋਂ ਇਲਾਵਾ 12 ਫਰਵਰੀ ਨੂੰ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਵੀ ਪੰਜਾਬ ਆਉਣਗੇ। ਇਸੀ ਤਰ੍ਹਾਂ ਭਾਜਪਾ ਦੇ ਕੌਮੀ ਪ੍ਰਧਾਨ ਜੇਪੀ ਨੱਡਾ, ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਖੱਟਰ ਅਤੇ ਕੇਂਦਰੀ ਸ਼ਹਿਰੀ ਹਵਾਬਾਜ਼ੀ ਮੰਤਰੀ ਵੀਕੇ ਸਿੰਘ 12 ਫਰਵਰੀ ਨੂੰ 10 ਜਨ ਸਭਾਵਾਂ ਨੂੰ ਸੰਬੋਧਨ ਕਰਨਗੇ। ਗੁਪਤਾ ਨੇ ਦੱਸਿਆ ਕਿ ਨੱਡਾ 12 ਫਰਵਰੀ ਨੂੰ ਬਲਾਚੌਰ ਵਿਚ ਸਵੇਰੇ 11:15 ਵਜੇ, ਰੋਪੜ ’ਚ ਦੁਪਹਿਰ 12:45 ਵਜੇ, ਰਾਜਪੁਰਾ ’ਚ 3:15 ਵਜੇ ਅਤੇ ਘਨੌਰ ’ਚ ਸ਼ਾਮ 4:45 ਵਜੇ ਜਨਤਕ ਮੀਟਿੰਗਾਂ ਨੂੰ ਸੰਬੋਧਨ ਕਰਨਗੇ। ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਖੱਟਰ 12 ਫਰਵਰੀ ਨੂੰ ਸਵੇਰੇ 11:15 ਵਜੇ ਵਿਧਾਨ ਸਭਾ ਹਲਕਾ ਲੁਧਿਆਣਾ ਦੇ ਪਿੰਡ ਗਿੱਲ, 12:15 ਵਜੇ ਜਗਰਾਓਂ ਅਤੇ ਦੁਪਹਿਰ 3 ਵਜੇ ਕਪੂਰਥਲਾ ਵਿਖੇ ਜਨ ਸਭਾ ਨੂੰ ਸੰਬੋਧਨ ਕਰਨਗੇ। ਕੇਂਦਰੀ ਸ਼ਹਿਰੀ ਹਵਾਬਾਜ਼ੀ ਮੰਤਰੀ ਵੀਕੇ ਸਿੰਘ ਅੰਮ੍ਰਿਤਸਰ ਵਿਚ ਸਵੇਰੇ 11:30 ਵਜੇ ਉੱਤਰੀ ਵਿਧਾਨ ਸਭਾ ਹਲਕੇ ਵਿਚ, ਦੁਪਹਿਰ 12:30 ਵਜੇ ਅੰਮ੍ਰਿਤਸਰ ਪੂਰਬੀ ਵਿਚ ਅਤੇ ਬਾਅਦ ਦੁਪਹਿਰ 3:15 ਵਜੇ ਵਿਧਾਨ ਸਭਾ ਹਲਕਾ ਬਾਬਾ ਬਕਾਲਾ ਵਿਚ ਪ੍ਰੋਗਰਾਮਾਂ ਨੂੰ ਸੰਬੋਧਨ ਕਰਨਗੇ। 13 ਫਰਵਰੀ ਨੂੰ ਪ੍ਰਿਅੰਕਾ ਗਾਂਧੀ ਕਾਂਗਰਸ ਦੇ ਵਿਦਿਆਰਥੀ ਆਗੂ ਰਹੇ ਵਿਧਾਇਕ ਦਲਬੀਰ ਸਿੰਘ ਗੋਲਡੀ ਦੇ ਹੱਕ ’ਚ ਪ੍ਰਚਾਰ ਕਰਨਗੇ। ਦੂਜੇ ਪਾਸੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦੀ ਧਰਮ ਪਤਨੀ ਸੁਨੀਤ ਕੇਜਰੀਵਾਲ ਭਗਵੰਤ ਮਾਨ ਦੇ ਹੱਕ ’ਚ ਲੋਕਾਂ ਨੂੰ ਸੰਬੋਧਤ ਕਰਨ ਆ ਰਹੇ ਹਨ।

Comment here