ਅਪਰਾਧਸਿਆਸਤਖਬਰਾਂ

ਕੌਮਾਂਤਰੀ ਸਰਹੱਦ ਤੋਂ ਨਸ਼ਾ ਤੇ ਅਸਲਾ ਬਰਾਮਦ

ਅੰਮ੍ਰਿਤਸਰ-ਕੌਮਾਂਤਰੀ ਸਰਹੱਦ ’ਤੇ ਘੂਸਪੈਠੀਆਂ ਦੀ ਕਾਰਵਾਈ ਜਾਰੀ ਹੈ। ਅੰਮ੍ਰਿਤਸਰ ‘ਚ ਬਾਰਡਰ ਸਕਿਓਰਟੀ ਫੋਰਸ ਨੇ ਪਿੰਡ ਭੈਰੋਪਾਲ ਨੇੜੇ ਅੰਤਰਰਾਸ਼ਟਰੀ ਸਰਹੱਦ ‘ਤੇ ਨਸ਼ੀਲੇ ਪਦਾਰਥ, ਕਾਰਤੂਸ ਤੇ ਬਾਰੂਦ ਬਰਾਮਦ ਕੀਤਾ ਹੈ। ਇਸ ਕੌਮਾਂਤਰੀ ਸਰਹੱਦ ‘ਤੇ ਤਾਇਨਾਤ ਬੀਐਸਐਫ ਦੇ ਜਵਾਨਾਂ ਨੇ ਕੰਡਿਆਲੀ ਤਾਰ ਦੇ ਪਾਰ ਤੋਂ ਕੋਈ ਚੀਜ਼ ਸੁੱਟੇ ਜਾਣ ਦੀ ਆਵਾਜ਼ ਸੁਣੀ। ਜਵਾਨਾਂ ਨੇ ਤੁਰੰਤ ਤਲਾਸ਼ੀ ਮੁਹਿੰਮ ਸ਼ੁਰੂ ਕਰ ਦਿੱਤੀ। ਇਸ ਦੌਰਾਨ ਖੇਤਾਂ ‘ਚ ਇੱਕ ਪੀਲਾ ਪੈਕਟ ਦਿਖਾਈ ਦਿੱਤਾ।
ਇਸ ਪੈਕੇਟ ‘ਚ 4 ਪੈਕਟ ਲੁਕਾਏ ਗਏ ਸਨ। ਇਨ੍ਹਾਂ ‘ਚ ਨਸ਼ੀਲੇ ਪਦਾਰਥ, ਕਾਰਤੂਸ ਤੇ ਬਾਰੂਦ ਮਿਲਿਆ। ਡਰੱਗਜ਼ ਦਾ ਭਾਰ ਲਗਪਗ 2 ਕਿਲੋਗ੍ਰਾਮ ਹੈ। ਇਹ ਹੈਰੋਇਨ ਹੋ ਸਕਦੀ ਹੈ, ਬੀਐਸਐਫ ਵੱਲੋਂ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ, ਕੁਝ ਸਮੇਂ ‘ਚ ਸਾਰੀ ਸਥਿਤੀ ਸਪੱਸ਼ਟ ਹੋ ਜਾਵੇਗੀ।
ਬੀਐਸਐਫ ਦੇ ਕੁੱਤੇ ਨੇ ਟਰੱਕ ਦੇ ਹੇਠਾਂ ਜਾ ਕੇ ਇਸ ਗੱਲ ਦਾ ਸੰਕੇਤ ਦਿੱਤਾ ਕਿ ਇੱਥੇ ਕੋਈ ਇਤਰਾਜ਼ਯੋਗ ਚੀਜ਼ ਹੈ। ਇਹ ਪੈਕੇਟ ਕਸਟਮ ਜਾਂਚ ਦੌਰਾਨ ਬਰਾਮਦ ਹੋਇਆ ਸੀ। ਦਰਅਸਲ, ਪੁਲਵਾਮਾ ਹਮਲੇ ਤੋਂ ਬਾਅਦ ਭਾਰਤ ਨੇ ਪਾਕਿਸਤਾਨ ਨਾਲ ਵਪਾਰ ਬੰਦ ਕਰ ਦਿੱਤਾ ਸੀ, ਪਰ ਅਫ਼ਗਾਨਿਸਤਾਨ ਨਾਲ ਇਹ ਜਾਰੀ ਹੈ। ਅਫ਼ਗਾਨਿਸਤਾਨ ਤੋਂ ਆਉਣ ਵਾਲਾ ਸਾਮਾਨ ਪਾਕਿਸਤਾਨ ਰਸਤੇ ਭਾਰਤ ਪਹੁੰਚਦਾ ਹੈ। ਪੈਕਟ ‘ਚ ਹੈਰੋਇਨ ਹੋਣ ਦਾ ਖਦਸ਼ਾ ਪ੍ਰਗਟਾਇਆ ਜਾ ਰਿਹਾ ਹੈ।
ਦੱਸ ਦਈਏ ਕਿ ਪਾਕਿਸਤਾਨ ‘ਚ ਬੈਠੇ ਸਮੱਗਲਰ ਭਾਰਤ ‘ਚ ਨਸ਼ਾ ਭੇਜਣ ਲਈ ਲਗਾਤਾਰ ਨਵੇਂ ਤਰੀਕੇ ਅਪਣਾ ਰਹੇ ਹਨ। ਹਾਲ ਹੀ ‘ਚ ਸਮੱਗਲਰਾਂ ਨੇ ਸੁੱਕੇ ਮੇਵੇ ਦੇ ਭਰੇ ਇਕ ਟਰੱਕ ਹੇਠ ਨਸ਼ੀਲੇ ਪਦਾਰਥ ਭੇਜੇ ਸਨ ਜਿਹੜਾ ਅਫ਼ਗਾਨਿਸਤਾਨ ਤੋਂ ਪਾਕਿਸਤਾਨ ਰਸਤੇ ਭਾਰਤ ਪੁੱਜਿਆ ਸੀ। ਅਟਾਰੀ ਸਰਹੱਦ ‘ਤੇ ਸਥਿਤ ਇੰਟੈਗਰੇਟਿਡ ਚੈੱਕ ਪੋਸਟ (ਆਈ.ਸੀ.ਪੀ.) ‘ਤੇ ਅਫਗਾਨਿਸਤਾਨ ਤੋਂ ਆਏ ਇਕ ਟਰੱਕ ‘ਚ 435 ਗ੍ਰਾਮ ਨਸ਼ੀਲਾ ਪਦਾਰਥ ਬਰਾਮਦ ਹੋਇਆ ਹੈ। ਸਮੱਗਲਰਾਂ ਨੇ ਇਸ ਨੂੰ ਕਾਲੇ ਲਿਫਾਫੇ ‘ਚ ਰੱਖਿਆ ਹੋਇਆ ਸੀ। ਲਿਫਾਫੇ ਨੂੰ ਟਰੱਕ ਦੇ ਹੇਠਾਂ ਮੈਗਨੇਟ ਮਦਦ ਨਾਲ ਚਿਪਕਾਇਆ ਗਿਆ ਸੀ।

Comment here