ਨਵੀਂ ਦਿੱਲੀ-ਕੋਵਿਡ ਕਾਲ ਵਿੱਚ ਕੋਈ ਵੀ ਦੇਸ਼ ਵਾਸੀ ਭੁੱਖਾ ਨਾ ਰਹੇ ਇਸ ਵਾਸਤੇ ਮੋਦੀ ਸਰਕਾਰ ਗਰੀਬ ਕਲਿਆਣ ਅੰਨ ਯੋਜਨਾ ਦਾ ਘੇਰਾ ਵਿਸ਼ਾਲ ਕੀਤਾ ਗਿਆ। ਦੇਸ਼ ਦੇ 80 ਕਰੋੜ ਲੋਕਾਂ ਨੂੰ ਮੁਫਤ ਰਾਸ਼ਨ ਮੁਹੱਈਆ ਕਰਾਉਣ ਵਾਲੀ ਪ੍ਰਧਾਨ ਮੰਤਰੀ ਗਰੀਬ ਕਲਿਆਣ ਅੰਨ ਯੋਜਨਾ ਕਿਸ ਤਰਾਂ ਗਰੀਬਾਂ ਦਾ ਸਹਾਰਾ ਬਣੀ ਹੈ, ਇਸ ਦੇ ਅੰਕੜੇ ਹਾਲ ਹੀ ਵਿੱਚ ਜਾਰੀ ਅੰਤਰਰਾਸ਼ਟਰੀ ਮੁਦਰਾ ਫੰਡ ਦੀ ਰਿਪੋਰਟ ਵਿੱਚ ਦਰਜ ਹੋਏ। ਰਿਪੋਰਟ ਅਨੁਸਾਰ 2019 ਵਿੱਚ ਭਾਰਤ ਚ ਵਧ ਤੋਂ ਵਧ ਗਰੀਬੀ ਦਾ ਪੱਧਰ 1 ਫੀਸਦ ਤੋਂ ਘੱਟ ਸੀ, ਜੋ ਸਾਲ 2020 ਦੇ ਕੋਵਿਡ ਕਾਲ ਦੌਰਾਨ ਵੀ ਉਥੇ ਹੀ ਟਿਕਿਆ ਰਿਹਾ। ਇਸ ਦਾ ਕਾਰਨ ਗਰੀਬ ਕਲਿਆਣ ਅੰਨ ਯੋਜਨਾ ਨੂੰ ਹੀ ਕੌਮਾਂਤਰੀ ਪਧਰ ਤੇ ਮੰਨਿਆ ਗਿਆ ਹੈ। ਸਾਲ 2020 ਵਿੱਚ ਕੋਵਿਡ ਕਾਲ ਦੌਰਾਨ ਆਤਮ ਨਿਰਭਰ ਭਾਰਤ ਅਭਿਆਨ ਤਹਿਤ ਇਸ ਯੋਜਨਾ ਦੀ ਸ਼ੁਰੂਆਤ ਕੀਤੀ ਗਈ ਸੀ। ਅੰਨ ਯੋਜਨਾ ਤਹਿਤ ਹਰ ਗਰੀਬ ਨੂੰ ਪੰਜ ਕਿੱਲੋ ਵਾਧੂ ਕਣਕ ਅਤੇ ਚੌਲ, ਭਾਵ ਕੁੱਲ ਦਸ ਕਿੱਲੋ ਕਣਕ ਜਾਂ ਚੌਲ ਮਿਲ ਰਿਹਾ ਹੈ, ਨਾਲ ਇੱਕ ਕਿੱਲੋ ਦਾਲ ਵੀ ਮਿਲ ਰਹੀ ਹੈ। ਪਹਿਲਾਂ ਇਹ ਯੋਜਨਾ ਸਿਰਫ 3 ਮਹੀਨਿਆਂ ਲਈ ਹੀ ਸੀ, ਪਰ ਬਾਅਦ ਚ ਕੇਂਦਰ ਸਰਕਾਰ ਨੇ ਲੋੜਵੰਦਾਂ ਦੀ ਖੁਰਾਕ ਸੁਰੱਖਿਆ ਲਈ 5 ਮਹੀਨਿਆਂ ਲਈ ਇਸ ਨੂੰ ਹੋਰ ਵਧਾ ਦਿੱਤਾ। ਹੁਣ ਇਹ ਯੋਜਨਾ ਸਤੰਬਰ 2022 ਤੱਕ ਚਲਦੀ ਰਹੇਗੀ।
ਹੋਰ ਵੀ ਕਈ ਯੋਜਨਾਵਾਂ ਮੋਦੀ ਸਰਕਾਰ ਵਲੋਂ ਜਨ ਭਲਾਈ ਲਈ ਚਲਾਈਆਂ ਜਾ ਰਹੀਆਂ ਹਨ- 2.52 ਕਰੋੜ ਤੋਂ ਵਧ ਘਰ ਪ੍ਰਧਾਨ ਮੰਤਰੀ ਅਵਾਸ ਯੋਜਨਾ-ਦਿਹਾਤੀ- ਤਹਿਤ ਬਣਾਏ ਗਏ ਹਨ। 1.22 ਕਰੋੜ ਤੋਂ ਵਧ ਘਰ ਪ੍ਰਧਾਨ ਮੰਤਰੀ ਅਵਾਸ ਯੋਜਨਾ-ਸ਼ਹਿਰੀ- ਤਹਿਤ ਮਨਜ਼ੂਰ ਕੀਤੇ ਜਾ ਚੁੱਕੇ ਹਨ।
31 ਮਾਰਚ 2020 ਨੂੰ 17.9 ਕਰੋੜ ਲਾਭਪਾਤਰੀਆਂ ਨੂੰ ਆਯੁਸ਼ਮਾਨ ਕਾਰਡ ਮੁਹਈਆ ਕਰਵਾਏ ਜਾ ਚੁੱਕੇ ਹਨ।ਜਿਸ ਤਹਿਤ ਪ੍ਰਤੀ ਪਰਿਵਾਰ ਪੰਜ ਲੱਖ ਰੁਪਏ ਦੀ ਮੁਫਤ ਇਲਾਜ ਦੀ ਦੁਨੀਆ ਦੀ ਸਭ ਤੋਂ ਵਡੀ ਬੀਮਾ ਯੋਜਨਾ ਹੈ। ਇਸ ਤਹਿਤ 3.28 ਕਰੋੜ ਲੋਕ ਇਲਾਜ ਦੀ ਸਹੂਲਤ ਲੈ ਚੁੱਕੇ ਹਨ, ਇਹਨਾਂ ਚ 46.7 ਫੀਸਦੀ ਔਰਤਾਂ ਹਨ।
1.17 ਲੱਖ ਆਯੁਸ਼ਮਾਨ ਭਾਰਤ ਹੈਲਥ ਐਂਡ ਵੈੱਲਨੈੱਸ ਸੈਂਟਰ ਬਣਾਏ ਗਏ,3 ਕਰੋੜ ਲੋਕ ਈ ਸੰਜੀਵਨੀ ਦਾ ਲਾਭ ਲੈ ਚੁੱਕੇ ਹਨ।
8600 ਤੋਂ ਵੱਧ ਪ੍ਰਧਾਨ ਮੰਤਰੀ ਜਨ ਔਸ਼ਧੀ ਕੇਂਦਰ ਦੇਸ਼ ਚ ਆਮ ਲੋਕਾਂ ਨੂੰ ਪੰਜਾਹ ਫੀਸਦ ਸਸਤੀਆਂ ਦਵਾਈਆਂ ਮੁਹਈਆ ਕਰਵਾ ਰਹੇ ਹਨ।
ਜਨ ਧਨ ਯੋਜਨਾ ਤਹਿਤ 45 ਕਰੋੜ ਤੋਂ ਵਧ ਖਾਤੇ ਖੋਲੇ ਜਾ ਚੁੱਕੇ ਹਨ। 55 ਫੀਸਦੀ ਔਰਤਾਂ ਲਾਭਪਾਤਰੀ ਹਨ ਅਤੇ ਇਹਨਾਂ ਚ 1.66 ਲੱਖ ਕਰੋੜ ਰੁਪਏ ਜਮਾਂ ਹਨ।
ਸਵਨਿਧੀ ਯੋਜਨਾ ਤਹਿਤ 360 ਕਰੋੜ ਰੁਪਏ ਰੇਹੜੀ ਫੜੀ ਵਾਲਿਆਂ ਦੇ ਖਾਤਿਆਂ ਚ ਭੇਜੇ ਗਏ। ਇਸ ਯੋਜਨਾ ਚ 41 ਫੀਸਦੀ ਔਰਤਾਂ, 51 ਫੀਸਦੀ ਓ ਬੀ ਸੀ, ਅਤੇ 22 ਫੀਸਦੀ ਐਸ ਸੀ ਐਸ ਟੀ ਲਾਭਪਾਤਰੀ ਹਨ।
Comment here