ਸਿਆਸਤਖਬਰਾਂਦੁਨੀਆ

ਕੌਮਾਂਤਰੀ ਪੱਧਰ ਤੇ ਜੋਅ ਬਾਇਡਨ ਦੀ ਅਪਰੂਵਲ ਰੇਟਿੰਗ ਘਟੀ, ਅਫਗਾਨ ਮਸਲੇ ਦਾ ਅਸਲ

ਵਾਸ਼ਿੰਗਟਨ- ਅਮਰੀਕਾ ਦੀ ਡਾਟਾ ਇੰਟੈਲੀਜੈਂਸ ਫਰਮ ਮਾਰਨਿੰਗ ਕੰਸਲਟ ਦੇ ਇੱਕ ਸਰਵੇ ਵਿੱਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਦੁਨੀਆਂ ਦਾ ਸਭ ਤੋਂ ਪਸੰਦੀਦਾ ਨੇਤਾ ਚੁਣਿਆ ਗਿਆ ਹੈ। ਅਪਰੂਵਲ ਰੇਟਿੰਗ ਦੇ ਮਾਮਲੇ ਵਿੱਚ ਗਲੋਬਲ ਲੀਡਰਾਂ ਦੀ ਸੂਚੀ ਵਿੱਚ ਪੀਐਮ ਮੋਦੀ ਪਹਿਲੇ ਸਥਾਨ ਉਤੇ ਹਨ। ਮੋਦੀ ਨੇ ਇਸ ਮਾਮਲੇ ਵਿੱਚ ਅਮਰੀਕੀ ਰਾਸ਼ਟਰਪਤੀ ਜੋਅ ਬਾਇਡਨ ਅਤੇ ਬ੍ਰਿਟੇਨ ਦੇ ਪ੍ਰਧਾਨ ਮੰਤਰੀ ਬੋਰਿਸ ਜੌਨਸਨ ਨੂੰ ਵੀ ਪਿੱਛੇ ਛੱਡ ਦਿੱਤਾ ਹੈ। ਰਿਪੋਰਟ ਦੇ ਅਨੁਸਾਰ, ਪੀਐਮ ਮੋਦੀ ਦੀ ਅਪਰੂਵਲ ਰੇਟਿੰਗ 70 ਪ੍ਰਤੀਸ਼ਤ ਹੈ ਅਤੇ ਇਹ ਰੇਟਿੰਗ ਵਿਸ਼ਵ ਦੇ ਚੋਟੀ ਦੇ 13 ਨੇਤਾਵਾਂ ਵਿੱਚ ਸਭ ਤੋਂ ਉੱਚੀ ਹੈ।ਮਾਰਨਿੰਗ ਕੰਸਲਟ ਦੇ ਇੱਕ ਸਰਵੇ ਦੇ ਅਨੁਸਾਰ, ਪੀਐਮ ਮੋਦੀ ਹੋਰ ਗਲੋਬਲ ਨੇਤਾਵਾਂ ਦੇ ਮੁਕਾਬਲੇ ਬਿਹਤਰ ਕੰਮ ਕਰ ਰਹੇ ਹਨ। ਪੀਐਮ ਮੋਦੀ ਤੋਂ ਇਲਾਵਾ, ਸਿਰਫ ਦੋ ਵਿਸ਼ਵ ਨੇਤਾਵਾਂ ਨੂੰ 60 ਤੋਂ ਵੱਧ ਦੀ ਰੇਟਿੰਗ ਮਿਲੀ ਹੈ।

ਇਸ ਤੋਂ ਇਲਾਵਾ ਐੱਨ.ਪੀ.ਆਰ. ਅਤੇ ਪੀ.ਬੀ.ਐੱਸ. ਨਿਊਸ਼ੋਰ ਨਾਲ ਇਕ ਨਵੇਂ ਮੈਰੀਸਟ ਨੈਸ਼ਨਲ ਪੋਲ ਮੁਤਾਬਕ ਅਮਰੀਕੀ ਰਾਸ਼ਟਰਪਤੀ ਜੋਅ ਬਾਈਡੇਨ ਦੀ ਅਪਰੂਵਲ ਰੇਟਿੰਗ ਹੁਣ ਤੱਕ ਦੇ ਸਭ ਤੋਂ ਹੇਠਲੇ ਪੱਧਰ 43 ਫ਼ੀਸਦੀ ’ਤੇ ਆ ਗਈ ਹੈ। ਜ਼ਿਆਦਾਤਰ ਅਮਰੀਕੀਆਂ ਨੇ ਜੋਅ ਬਾਇਡੇਨ ਦੀ ਵਿਦੇਸ਼ ਨੀਤੀ ਦੀ ਨਿੰਦਾ ਕੀਤੀ ਹੈ। ਨਾਲ ਹੀ ਅਫ਼ਗਾਨਿਸਤਾਨ ਤੋਂ ਫ਼ੌਜੀਆਂ ਨੂੰ ਵਾਪਸ ਸੱਦਣ ਨੂੰ ਲੈ ਕੇ ਬਾਈਡੇਨ ਦੀ ਭੂਮਿਕਾ ਨੂੰ ‘ਅਸਫ਼ਲ’ ਕਰਾਰ ਦਿੱਤਾ ਹੈ। ਅਫ਼ਗਾਨਿਸਤਾਨ ਤੋਂ ਅਮਰੀਕੀ ਫ਼ੌਜੀਆਂ ਦੀ ਵਾਪਸੀ ਅਤੇ ਤਾਲਿਬਾਨੀ ਸ਼ਾਸਨ ਦੇ ਬਾਅਦ ਅਮਰੀਕੀ ਰਾਸ਼ਟਰਪਤੀ ਜੋਅ ਬਾਈਡੇਨ ਦੇ ਪ੍ਰਤੀ ਲੋਕਾਂ ਨੇ ਨਾਰਾਜ਼ਗੀ ਜ਼ਾਹਰ ਕੀਤੀ ਹੈ। ਰਾਸ਼ਟਰਪਤੀ ਵੱਲੋਂ ਅਮਰੀਕੀ ਫ਼ੌਜੀਆਂ ਨੂੰ ਵਾਪਸ ਸੱਦਣ ਦੇ ਫ਼ੈਸਲੇ ਦਾ ਦੁਨੀਆ ਭਰ ਵਿਚ ਵਿਰੋਧ ਹੋ ਰਿਹਾ ਹੈ। ਇਸੇ ਦੇ ਚੱਲਦੇ ਰਾਸ਼ਟਰਪਤੀ ਜੋਅ ਬਾਈਡੇਨ ਦੀ ਅਪਰੂਵਲ ਰੇਟਿੰਗ ਘੱਟ ਹੋ ਗਈ ਹੈ।  ਮੈਰੀਸਟ ਨੈਸ਼ਨਲ ਪੋਲ ਅਨੁਸਾਰ ਰਾਸ਼ਟਰਪਤੀ ਬਣਨ ਤੋਂ ਬਾਅਦ ਜੋ ਬਾਈਡੇਨ ਦੀ ਅਪਰੂਵਲ ਰੇਟਿੰਗ 49 ਤੋਂ 54 ਫ਼ੀਸਦੀ ਦੇ ਵਿਚਕਾਰ ਸੀ, ਜਦੋਂ ਕਿ ਹੁਣ ਤੱਕ ਦਾ ਸਭ ਤੋਂ ਘੱਟ 43 ਫ਼ੀਸਦੀ ਹੈ। ਬਾਈਡੇਨ ਦੀ ਅਪਰੂਵਲ ਰੇਟਿੰਗ ਵਿਚ ਆਜ਼ਾਦ ਵੋਟਰਾਂ ਵਿਚ ਸਭ ਤੋਂ ਵੱਡੀ ਗਿਰਾਵਟ ਵੇਖੀ ਗਈ ਹੈ। ਸਿਰਫ਼ 36 ਫ਼ੀਸਦੀ ਲੋਕਾਂ ਨੇ ਕਿਹਾ ਕਿ ਉਹ ਰਾਸ਼ਟਰਪਤੀ ਵੱਲੋਂ ਕੀਤੇ ਜਾ ਰਹੇ ਕੰਮ ਤੋਂ ਸੰਤੁਸ਼ਟ ਹਨ। ਜਦੋਂ ਕਿ ਪਹਿਲਾਂ ਇਸ ਦੀ ਪ੍ਰਤੀਸ਼ਤ 46 ਸੀ। ਡੈਮੋਕ੍ਰੇਟਸ ਵਿਚ ਬਾਈਡੇਨ ਦੀ  ਅਪਰੂਵਲ 5 ਪੰਜ ਫ਼ੀਸਦੀ ਖਿਸਕ ਗਈ ਹੈ।

Comment here