ਦੁਬਈ-ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖਾਨ ਨੂੰ ਆਪਣੇ ਦੇਸ਼ ਨੂੰ ਦੁਨੀਆ ਦੇ ਚੋਟੀ ਦੇ ਕ੍ਰਿਕਟ ਦੇਸ਼ਾਂ ਵਿਚੋਂ ਇਕ ਦੇ ਰੂਪ ਵਿਚ ਸਥਾਪਤ ਕਰਨ ਲਈ ਕੀਤੀਆਂ ਗਈਆਂ ਕੋਸ਼ਿਸ਼ਾਂ ਨੂੰ ਦੇਖਦੇ ਹੋਏ ਇਸ ਐਵਾਰਡ ਲਈ ਚੁਣਿਆ ਗਿਆ ਹੈ। ਪਾਕਿਸਤਾਨ ਦੇ ਸਾਬਕਾ ਕ੍ਰਿਕਟ ਕਪਤਾਨ ਅਤੇ ਮੌਜੂਦਾ ਪ੍ਰਧਾਨ ਮੰਤਰੀ ਇਮਰਾਨ ਖਾਨ ਨੂੰ ਮੰਗਲਵਾਰ ਨੂੰ ਦੁਬਈ ਵਿਚ ਐਮ.ਬੀ.ਆਰ. ਕ੍ਰਿਏਟਿਵ ਸਪੋਰਟਸ ਐਵਾਰਡ ਵਿਚ ਕੌਮਾਂਤਰੀ ਖੇਡ ਸ਼ਖ਼ਸੀਅਤ ਚੁਣਿਆ ਗਿਆ।
ਉਨ੍ਹਾਂ ਦੀ ਅਗਵਾਈ ਵਿਚ ਪਾਕਿਸਤਾਨ ਨੇ 1992 ਵਿਸ਼ਵ ਕੱਪ ਵਿਚ ਇੰਗਲੈਂਡ ਨੂੰ ਹਰਾ ਕੇ ਖ਼ਿਤਾਬ ਜਿੱਤਿਆ ਸੀ। ਇਸ ਤੋਂ ਇਲਾਵਾ ਪ੍ਰਸ਼ਾਸਕ ਦੇ ਰੂਪ ਵਿਚ ਦੇਸ਼ ਵਿਚ ਖੇਡਾਂ ਨੂੰ ਉਤਸ਼ਾਹਤ ਕਰਨ ਵਿਚ ਵੀ ਉਨ੍ਹਾਂ ਦੀ ਭੂਮਿਕਾ ਰਹੀ। ਕਤਰ ਓਲੰਪਿਕ ਕਮੇਟੀ ਦੇ ਮੁਖੀ ਸ਼ੇਖ ਜੋਆਨ ਬਿਨ ਹਮਾਦ ਅਲ ਥਾਨੀ ਨੂੰ ਅਰਬ ਦੇਸ਼ਾਂ ਦੀ ਖੇਡ ਸ਼ਖ਼ਸੀਅਤ ਚੁਣਿਆ ਗਿਆ ਹੈ। ਸਨਮਾਨ ਸਮਾਰੋਹ ਦੁਬਈ ਵਿਚ ਅਗਲੇ ਸਾਲ 9 ਜਨਵਰੀ ਨੂੰ ਹੋਵੇਗਾ।
ਕੌਮਾਂਤਰੀ ਖੇਡ ਐਵਾਰਡ ਲਈ ਇਮਰਾਨ ਖਾਨ ਦੀ ਹੋਈ ਚੋਣ

Comment here