ਅਪਰਾਧਸਿਆਸਤਖਬਰਾਂਖੇਡ ਖਿਡਾਰੀ

ਕੋਹਲੀ ਤੇ ਰੋਹਿਤ ਦੇ ਪ੍ਰਸ਼ੰਸ਼ਕ ਦੋਸਤ ਭਿੜੇ, ਇਕ ਦੀ ਮੌਤ

ਨਵੀਂ ਦਿੱਲੀ-ਤਾਜ਼ਾ ਰਿਪੋਰਟ ਅਨੁਸਾਰ ਸੋਸ਼ਲ ਮੀਡੀਆ ‘ਤੇ ਕੁਝ ਅਜਿਹਾ ਟਰੈਂਡ ਕਰ ਰਿਹਾ ਹੈ, ਜਿਸ ਨਾਲ ਸਾਰੇ ਹੈਰਾਨ ਹਨ। ਟੀਮ ਇੰਡੀਆ ਦੇ ਕਪਤਾਨ ਰੋਹਿਤ ਸ਼ਰਮਾ ਅਤੇ ਸਾਬਕਾ ਭਾਰਤੀ ਕਪਤਾਨ ਵਿਰਾਟ ਕੋਹਲੀ ਟੀਮ ਨਾਲ ਇੰਨੀਂ ਦਿਨੀਂ ਆਸਟ੍ਰੇਲੀਆ ਦੌਰੇ ‘ਤੇ ਹਨ। ਜਿੱਥੇ ਟੀ 20 ਵਰਲਡ ਕੱਪ 2022 ਖੇਡਿਆ ਜਾਣਾ ਹੈ। ਇਸ ਸਮੇਂ ਟਵਿੱਟਰ ‘ਤੇ ਅਰੈਸਟ ਕੋਹਲੀ (#ArrestKohli) ਟਰੈਂਡ ਕਰ ਰਿਹਾ ਹੈ। ਦਰਅਸਲ ਹਾਲ ਹੀ ‘ਚ ਤਾਮਿਲਨਾਡੂ ‘ਚ ਵਿਰਾਟ ਕੋਹਲੀ ਦੇ ਇਕ ਫੈਨ ਨੇ ਆਪਣੇ ਹੀ ਦੋਸਤ ਦਾ ਕਤਲ ਕਰ ਦਿੱਤਾ ਸੀ। ਇਸ ਮਾਮਲੇ ‘ਚ ਪੁਲਸ ਨੇ ਦੋਸ਼ੀ ਨੂੰ ਗ੍ਰਿਫ਼ਤਾਰ ਵੀ ਕਰ ਲਿਆ ਹੈ।
ਦੱਸਣਯੋਗ ਹੈ ਕਿ 2 ਦੋਸਤ ਪੀ ਵਿਗਨੇਸ਼ ਅਤੇ ਐੱਸ. ਧਰਮਰਾਜ ਵਿਚਾਲੇ ਵਿਵਾਦ ਹੋਇਆ। ਵਿਗਨੇਸ਼ ਰੋਹਿਤ ਸ਼ਰਮਾ ਅਤੇ ਮੁੰਡਈ ਇੰਡੀਅਨਜ਼ ਦਾ ਪ੍ਰਸ਼ੰਸਕ ਸੀ, ਜਦੋਂ ਕਿ ਦੋਸ਼ੀ ਧਰਮਰਾਜ ਵਿਰਾਟ ਕੋਹਲੀ ਅਤੇ ਰਾਇਲ ਚੈਲੇਂਜਰਜ਼ ਬੈਂਗਲੁਰੂ (ਆਰ.ਸੀ.ਬੀ.) ਦਾ ਪ੍ਰਸ਼ੰਸਕ ਦੱਸਿਆ ਹੈ। ਦੋਹਾਂ ਵਿਚਾਲੇ ਕ੍ਰਿਕੇਟ ਨੂੰ ਲੈ ਕੇ ਬਹਿਸ ਹੋ ਰਹੀ ਸੀ, ਜਿਸ ਤੋਂ ਬਾਅਦ ਦੋਸ਼ੀ ਧਰਮਰਾਜ ਨੇ ਵਿਗਨੇਸ਼ ਦਾ ਬੈਟ ਮਾਰ ਕੇ ਕਤਲ ਕਰ ਦਿੱਤਾ। ਇਸੇ ਮਾਮਲੇ ਨੂੰ ਲੈ ਕੇ ਸੋਸ਼ਲ ਮੀਡੀਆ ‘ਤੇ ਵੀ ਕੋਹਲੀ ਅਤੇ ਰੋਹਿਤ ਦੇ ਫੈਨਜ਼ ਆਹਮਣੇ-ਸਾਹਮਣੇ ਆਏ ਗਏ ਹਨ। ਰੋਹਿਤ ਦੇ ਫੈਨਜ਼ ਨੇ ਵਿਰਾਟ ਖਿਲਾਫ ਅਰੈਸਟ ਕੋਹਲੀ (#ArrestKohli) ਟਰੈਂਡ ਚੱਲਾ ਦਿੱਤਾ ਹੈ। ਉਹ ਲਗਾਤਾਰ ਕੋਹਲੀ, ਉਨ੍ਹਾਂ ਦੇ ਗੁੱਸੇ ਅਤੇ ਉਨ੍ਹਾਂ ਦੇ ਫੈਨਜ਼ ਦੇ ਰਵੱਈਏ ਦੀ ਆਲੋਚਨਾ ਕਰ ਰਹੇ ਹਨ ਪਰ ਇਸ ਵਿਚ ਕੋਹਲੀ ਦੇ ਫੈਨਜ਼ ਵੀ ਸਾਹਮਣੇ ਆਏ ਅਤੇ ਉਨ੍ਹਾਂ ਨੇ ਜਵਾਬ ਦਿੱਤਾ।

Comment here