ਸਿਆਸਤਸਿਹਤ-ਖਬਰਾਂਖਬਰਾਂ

ਕੋਵੋਵੈਕਸ ਨੂੰ ਮਿਲੇਗੀ ਬੂਸਟਰ ਡੋਜ਼ ਵਜੋਂ ਮਨਜ਼ੂਰੀ : ਪੂਨਾਵਾਲਾ

ਪੁਣੇ-ਇੱਥੇ ਭਾਰਤੀ ਵਿਦਿਆਪੀਠ ਯੂਨੀਵਰਸਿਟੀ ‘ਚ ਇਕ ਪ੍ਰੋਗਰਾਮ ਤੋਂ ਵੱਖ ਪੱਤਰਕਾਰਾਂ ਨੂੰ ਸੀਰਮ ਇੰਸਟੀਚਿਊਟ ਆਫ਼ ਇੰਡੀਆ (ਐੱਸਆਈਆਈ) ਦੇ ਮੁੱਖ ਕਾਰਜਕਾਰੀ ਅਧਿਕਾਰੀ (ਸੀਈਓ) ਆਦਰ ਪੂਨਾਵਾਲਾ ਨੇ ਕਿਹਾ ਹੈ ਕਿ ਉਨ੍ਹਾਂ ਦੇ ਕੋਵੋਵੈਕਸ ਟੀਕੇ ਨੂੰ ਅਗਲੇ 10 ਤੋਂ 15 ਦਿਨਾਂ ‘ਚ ਕੋਰੋਨਾ ਰੋਕੂ ‘ਬੂਸਟਰ’ ਡੋਜ਼ ਵਜੋਂ ਮਨਜ਼ੂਰੀ ਮਿਲ ਜਾਵੇਗੀ। ਪੂਨਾਵਾਲਾ ਨੇ ਕਿਹਾ ਕਿ ਟੀਕਾ ਕੋਰੋਨਾ ਵਾਇਰਸ ਦੇ ਓਮੀਕ੍ਰੋਨ ਰੂਪ ਖ਼ਿਲਾਫ਼ ਬਹੁਤ ਅਸਰਦਾਰ ਹੈ। ਸੂਬਿਆਂ ਅਤੇ ਜ਼ਿਲ੍ਹਿਆਂ ਨੂੰ ਕੋਵਿਸ਼ੀਲਡ ਟੀਕੇ ਨਹੀਂ ਮਿਲਣ ਬਾਰੇ ਪੁੱਛੇ ਜਾਣ ‘ਤੇ ਉਨ੍ਹਾਂ ਨੇ ਕਿਹਾ ਕਿ ਕੇਂਦਰ ਸਰਕਾਰ ਕੋਲ ਸਪਲਾਈ ਲਈ ਟੀਕੇ ਦਾ ਪੂਰਾ ਭੰਡਾਰ ਹੈ।
ਉਨ੍ਹਾਂ ਕਿਹਾ,”ਕੋਵੋਵੈਕਸ ਨੂੰ ਅਗਲੇ 10-15 ਦਿਨਾਂ ‘ਚ ਬੂਸਟਰ ਡੋਜ਼ ਵਜੋਂ ਮਨਜ਼ੂਰੀ ਮਿਲ ਜਾਵੇਗੀ। ਇਹ ਅਸਲ ‘ਚ ਸਭ ਤੋਂ ਚੰਗਾ ਬੂਸਟਰ ਹੈ, ਕਿਉਂਕਿ ਇਹ ਕੋਵਿਸ਼ੀਲਡ ਦੀ ਤੁਲਨਾ ‘ਚ ਓਮੀਕ੍ਰੋਨ ਖ਼ਿਲਾਫ਼ ਬਹੁਤ ਅਸਰਦਾਰ ਹੈ।” ਪੂਨਾਵਾਲਾ ਨੇ ਕਿਹਾ ਕਿ ਹਰ ਕੋਈ ਭਾਰਤ ਵੱਲ ਉਮੀਦ ਦੀ ਨਜ਼ਰ ਨਾਲ ਦੇਖ ਰਿਹਾ ਹੈ, ਨਾ ਸਿਰਫ਼ ਸਿਹਤ ਸੇਵਾ ਦੇ ਮਾਮਲੇ ‘ਚ ਸਗੋਂ ਇਸ ਲਈ ਕਿ ਦੇਸ਼ ਇਕ ਵਿਸ਼ਾਲ ਆਬਾਦੀ ਦੀ ਦੇਖਭਾਲ ਕਰਨ ‘ਚ ਕਾਮਯਾਬ ਰਿਹਾ ਹੈ ਅਤੇ ਇਸ ਨੇ ਕੋਰੋਨਾ ਦੌਰਾਨ 70 ਤੋਂ 80 ਦੇਸ਼ਾਂ ਦੀ ਮਦਦ ਵੀ ਕੀਤੀ। ਉਨ੍ਹਾਂ ਕਿਹਾ,”ਇਹ ਸਭ ਸਾਡੀ ਕੇਂਦਰ ਸਰਕਾਰ, ਸਾਡੀਆਂ ਸੂਬਾ ਸਰਕਾਰਾਂ, ਸਿਹਤ ਕਰਮਚਾਰੀਆਂ, ਨਿਰਮਾਤਾਵਾਂ ਦੀ ਅਗਵਈ ਕਾਰਨ ਸੰਭਵ ਹੋਇਆ, ਜਿਨ੍ਹਾਂ ਨੇ ਇਕ ਟੀਚੇ ਲਈ ਮਿਲ ਕੇ ਕੰਮ ਕੀਤਾ।” ਇਸ ਮੌਕੇ ਪੂਨਾਵਾਲਾ ਨੂੰ ਰਾਸ਼ਟਰਵਾਦੀ ਕਾਂਗਰਸ ਪਾਰਟੀ (ਰਾਕਾਂਪਾ) ਮੁਖੀ ਸ਼ਰਦ ਪਵਾਰ ਅਤੇ ਮਹਾਰਾਸ਼ਟਰ ਦੇ ਉੱਪ ਮੁੱਖ ਮੰਤਰੀ ਦੇਵੇਂਦਰ ਫੜਨਵੀਸ ਦੇ ਹੱਥੋਂ ਡਾ. ਪੰਤੰਗਰਾਵ ਕਦਮ ਮੈਮੋਰੀਅਲ ਪੁਰਸਕਾਰ ਨਾਲ ਸਨਮਾਨਤ ਕੀਤਾ ਗਿਆ।

Comment here