ਸਿਆਸਤਸਿਹਤ-ਖਬਰਾਂਖਬਰਾਂਦੁਨੀਆ

ਕੋਵੈਕਸੀਨ ਨੂੰ ਹਾਲੇ ਡਬਲਯੂ ਐੱਚ ਓ ਤੋਂ ਮਨਜ਼ੂਰੀ ਨਹੀਂ

3 ਨਵੰਬਰ ਨੂੰ ਬੈਠਕ ‘ਚ ਹੋਵੇਗਾ ਫੈਸਲਾ

ਨਵੀਂ ਦਿੱਲੀ-ਕੋਵਿਡ ਕਾਲ ਵਿੱਚ ਕੋਵਿਡ ਰੋਕੀ ਵੈਕਸੀਨ ਹੀ ਮਹਿਜ ਇਕ ਬਚਾਅ ਹੈ, ਇਸ ਦੌਰਾਨ ਕਈ ਕੰਪਨੀਆਂ ਦੀ ਵੈਕਸੀਨ ਆਈ, ਭਾਰਤ ਦੀ ਕੋਵੈਕਸੀਨ ਨੂੰ ਹਾਲੇ ਤੱਕ ਮਨਜ਼ੂਰੀ ਨਹੀਂ ਮਿਲ ਸਕੀ, ਜਿਸ ਕਰਕੇ ਇਹ ਵੈਕਸੀਨ ਲਵਾਉਣ ਵਾਲੇ ਕੌਮਾਂਤਰੀ ਆਵਾਜਾਈ ਤੋਂ ਅਵਾਜ਼ਾਰ ਹਨ। ਵਿਸ਼ਵ ਸਿਹਤ ਸੰਗਠਨ ਦੇ ਤਕਨੀਕੀ ਸਲਾਹਕਾਰ ਸਮੂਹ  ਨੇ ਭਾਰਤ ਬਾਇਓਟੈਕ ਤੋਂ ਐਮਰਜੈਂਸੀ ਵਰਤੋਂ ਲਈ ਮਨਜ਼ੂਰੀ ਸੂਚੀ ‘ਚ ਵੈਕਸੀਨ ਨੂੰ ਸ਼ਾਮਲ ਕਰਨ ਬਾਰੇ ਵਿਚਾਰ ਕਰਨ ਲਈ ਵਾਧੂ ਜਾਣਕਾਰੀ ਮੰਗੀ ਹੈ। ਸਲਾਹਕਾਰ ਸਮੂਹ ਵੈਕਸੀਨ ਦੇ ਜੋਖਮਾਂ ਤੇ ਲਾਭਾਂ ਦਾ ਮੁਲਾਂਕਣ ਕਰ ਰਿਹਾ ਹੈ। ਸਲਾਹਕਾਰ ਸਮੂਹ ਹੁਣ ਕੋਵੈਕਸੀਨ ਦੇ ਮੁੱਦੇ ‘ਤੇ ਵਿਚਾਰ ਕਰਨ ਲਈ 3 ਨਵੰਬਰ ਨੂੰ ਬੈਠਕ ਕਰੇਗਾ। ਇਸ ਤੋਂ ਪਹਿਲਾਂ, ਡਬਲਯੂਐਚਓ ਦੇ ਬੁਲਾਰੇ ਨੇ ਉਮੀਦ ਜ਼ਾਹਰ ਕੀਤੀ ਸੀ ਕਿ ਜੇਕਰ ਸਮੂਹ ਡਾਟਾ ਤੋਂ ਸੰਤੁਸ਼ਟ ਹੈ, ਤਾਂ ਉਹ 24 ਘੰਟਿਆਂ ਦੇ ਅੰਦਰ ਆਪਣੀਆਂ ਸਿਫਾਰਸ਼ਾਂ ਦੇਵੇਗਾ। ਜ਼ਿਕਰਯੋਗ ਹੈ ਕਿ ਵਿਸ਼ਵ ਸਿਹਤ ਸੰਗਠਨ ਦਾ ਤਕਨੀਕੀ ਸਲਾਹਕਾਰ ਸਮੂਹ ਭਾਰਤ ਬਾਇਓਟੈਕ ਦੇ ਐਂਟੀ-ਕੋਰੋਨਾ ਵਾਇਰਸ ਨੂੰ ਐਮਰਜੈਂਸੀ ਵਰਤੋਂ ਲਈ ਮਨਜ਼ੂਰੀ ਸੂਚੀ ‘ਚ ਸ਼ਾਮਲ ਕਰਨ ਬਾਰੇ ਵਿਚਾਰ ਕਰ ਰਿਹਾ ਹੈ। ਹੈਦਰਾਬਾਦ ਸਥਿਤ ਭਾਰਤ ਬਾਇਓਟੈਕ ਨੇ 19 ਅਪ੍ਰੈਲ ਨੂੰ ਅਰਜ਼ੀ ਦਿੱਤੀ ਸੀ। ਕੋਵੈਕਸੀਨ ਕੋਰੋਨਾ ਖਿਲਾਫ 77.8 ਫੀਸਦੀ ਤੇ ਡੈਲਟਾ ਵੇਰੀਐਂਟ ਖਿਲਾਫ 65.2 ਫੀਸਦੀ ਪ੍ਰਭਾਵਸ਼ਾਲੀ ਪਾਈ ਗਈ ਹੈ। ਜੂਨ ‘ਚ ਕੰਪਨੀ ਨੇ ਕਿਹਾ ਸੀ ਕਿ ਉਸਨੇ ਤੀਜੇ ਪੜਾਅ ਦੇ ਨਤੀਜਿਆਂ ਦਾ ਅੰਤਿਮ ਮੁਲਾਂਕਣ ਪੂਰਾ ਕਰ ਲਿਆ ਹੈ। ਐਮਰਜੈਂਸੀ ਵਰਤੋਂ ਲਈ ਮਨਜ਼ੂਰੀ ਸੂਚੀ ‘ਚ  ਵੈਕਸੀਨ ਨੂੰ ਸ਼ਾਮਲ ਕਰਨ ‘ਤੇ ਵਿਚਾਰ ਕਰਨ ਲਈ ਮੰਗਲਵਾਰ ਨੂੰ ਇਕ ਮੀਟਿੰਗ ਕੀਤੀ ਗਈ , ਇਸ ਦੌਰਾਨ ਵੈਕਸੀਨ ਦੀ ਵਿਸ਼ਵਵਿਆਪੀ ਵਰਤੋਂ ਲਈ ਜੋਖਮਾਂ ਅਤੇ ਲਾਭਾਂ ਦਾ ਮੁਲਾਂਕਣ ਕਰਨ ਲਈ ਕੰਪਨੀ ਤੋਂ ਵਾਧੂ ਜਾਣਕਾਰੀ ਲੈਣ ਦਾ ਫੈਸਲਾ ਕੀਤਾ। ਮੇਲ ਦੁਆਰਾ ਪੀਟੀਆਈ ਦੁਆਰਾ ਮੰਗੇ ਗਏ ਜਵਾਬ ‘ਚ ਡਬਲਯੂਐਚਓ ਨੇ ਕਿਹਾ ਕਿ ਉਸਨੂੰ ਇਸ ਹਫਤੇ ਦੇ ਅੰਤ ਤਕ ਕੰਪਨੀ ਤੋਂ ਵਾਧੂ ਜਾਣਕਾਰੀ ਪ੍ਰਾਪਤ ਹੋਣ ਦੀ ਉਮੀਦ ਹੈ। ਟੀਕੇ ‘ਤੇ ਵਿਚਾਰ ਕਰਨ ਲਈ ਅਗਲੀ ਮੀਟਿੰਗ 3 ਨਵੰਬਰ ਨੂੰ ਹੋਵੇਗੀ। ਕੇਂਦਰੀ ਸਿਹਤ ਮੰਤਰਾਲੇ ਦੇ ਅਨੁਸਾਰ ਮੰਗਲਵਾਰ ਤਕ ਦੇਸ਼ ‘ਚ ਕੋਰੋਨਾ ਵੈਕਸੀਨ ਦੀਆਂ 103 ਕਰੋੜ ਤੋਂ ਵੱਧ ਖੁਰਾਕਾਂ ਦਿੱਤੀਆਂ ਜਾ ਚੁੱਕੀਆਂ ਹਨ।

Comment here