ਸਿਆਸਤਸਿਹਤ-ਖਬਰਾਂਖਬਰਾਂਦੁਨੀਆ

ਕੋਵੈਕਸੀਨ ਨੂੰ ਛੇਤੀ ਦਿਓ ਮਨਜ਼ੂਰੀ-ਭਾਰਤ ਦੀ ਡਬਲਯੂ. ਐੱਚ. ਓ. ਨੂੰ ਅਪੀਲ

ਨਵੀਂ ਦਿੱਲੀ-ਕੋਵੈਕਸੀਨ ਨੂੰ ਛੇਤੀ ਮਨਜ਼ੂਰੀ ਦਿੱਤੇ ਜਾਣ ਨੂੰ ਲੈ ਕੇ ਭਾਰਤ ਸਰਕਾਰ ਤੇ ਭਾਰਤ ਬਾਇਓਟੈੱਕ ਡਬਲਯੂ. ਐੱਚ. ਓ. ਦੇ ਸਾਹਮਣੇ ਜ਼ੋਰ ਪਾ ਰਹੇ ਹਨ, ਕਿਉਂਕਿ ਯੂਰਪ ਤੇ ਅਮਰੀਕਾ ਦੀ ਯਾਤਰਾ ਲਈ ਇਹ ਜ਼ਰੂਰੀ ਵੀ ਹੈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਗਲੇ ਹਫ਼ਤੇ ਅਮਰੀਕਾ ਦੌਰੇ ’ਤੇ ਜਾਣ ਵਾਲੇ ਹਨ। ਮੋਦੀ 1 ਮਾਰਚ ਨੂੰ ਕੋਵੈਕਸੀਨ ਲਗਵਾ ਚੁੱਕੇ ਹਨ ਪਰ ਹੁਣ ਤੱਕ ਨਾ ਤਾਂ ਡਬਲਯੂ. ਐੱਚ. ਓ. ਤੇ ਨਾ ਹੀ ਅਮਰੀਕੀ ਖੁਰਾਕ ਤੇ ਦਵਾਈ ਰੈਗੂਲੇਟਰੀ (ਯੂ. ਐੱਸ. ਐੱਫ. ਡੀ. ਏ.) ਨੇ ਕੋਵੈਕਸੀਨ ਨੂੰ ਮਨਜ਼ੂਰੀ ਦਿੱਤੀ ਹੈ, ਜਿਸ ਨੂੰ ਭਾਰਤ ਬਾਇਓਟੈੱਕ ਨੇ ਭਾਰਤੀ ਆਯੂਰ ਵਿਗਿਆਨ ਖੋਜ ਪ੍ਰੀਸ਼ਦ (ਆਈ. ਸੀ. ਐੱਮ. ਆਰ.) ਨਾਲ ਮਿਲ ਕੇ ਬਣਾਇਆ ਹੈ। ਕੇਂਦਰੀ ਸਿਹਤ ਮੰਤਰੀ ਮਨਸੁਖ ਮਾਂਡਵੀਆ ਨੇ ਡਬਲਯੂ. ਐੱਚ. ਓ. ਦੇ ਸੀਨੀਅਰ ਵਿਗਿਆਨਕ ਡਾ. ਸੌਮਿਆ ਸਵਾਮੀਨਾਥਨ ਨਾਲ ਵੀ ਅਗਸਤ ਮਹੀਨੇ ’ਚ ਮੁਲਾਕਾਤ ਕੀਤੀ ਤੇ ਕੋਵੈਕਸੀਨ ਨੂੰ ਮਨਜ਼ੂਰੀ ਦਿੱਤੇ ਜਾਣ ਦੇ ਮਾਮਲੇ ’ਤੇ ਚਰਚਾ ਕੀਤੀ ਸੀ। ਮਾਂਡਵੀਆ ਤੋਂ ਪਹਿਲਾਂ ਸਿਹਤ ਮੰਤਰੀ ਰਹੇ ਡਾ. ਹਰਸ਼ਵਰਧਨ ਨੇ ਵੀ ਡਬਲਿਯੂ. ਐੱਚ. ਓ. ’ਤੇ ਇਸ ਗੱਲ ਲਈ ਜ਼ੋਰ ਪਾਇਆ ਸੀ ਕਿ ਉਹ ਕੋਵੈਕਸੀਨ ਨੂੰ ਮਨਜ਼ੂਰੀ ਦੇਵੇ। ਡਬਲਿਯੂ. ਐੱਚ. ਓ. ਦੇ ਡਾਇਰੈਕਟਰ ਜਨਰਲ ਮੇਰੀਅਨ ਸਿਮਾਓ ਨੇ ਭਾਰਤੀ ਅਧਿਕਾਰੀਆਂ ਨੂੰ ਦੱਸਿਆ ਕਿ ਕੋਵੈਕਸੀਨ ਲਈ ਸੰਯੁਕਤ ਰਾਸ਼ਟਰ ਦੀ ਸਿਹਤ ਏਜੰਸੀ ਦੀ ਸਮੀਖਿਆ ਕਾਫੀ ਅੱਗੇ ਵਧ ਚੁੱਕੀ ਹੈ ਤੇ ਅਧਿਕਾਰੀਆਂ ਵੱਲੋਂ ਇਸ ਬਾਰੇ ਸਤੰਬਰ ਮਹੀਨੇ ’ਚ ਫੈਸਲਾ ਕੀਤੇ ਜਾਣ ਦੀ ਉਮੀਦ ਹੈ।

Comment here