ਸਿਹਤ-ਖਬਰਾਂਖਬਰਾਂਦੁਨੀਆ

‘ਕੋਵੈਕਸੀਨ’ ਨੂੰ ਐਮਰਜੈਂਸੀ ਵਰਤੋਂ ਦੀ ਮਨਜ਼ੂਰੀ

ਜਨੇਵਾ-ਕੋਵਿਡ-19 ਰੋਕੂ ਜਿਨ੍ਹਾਂ ਟੀਕਿਆਂ ਨੂੰ ਡਬਲਯੂ.ਐਚ.ਓ. ਤੋਂ ਐਮਰਜੈਂਸੀ ਵਰਤੋਂ ਦੀ ਮਨਜ਼ੂਰੀ ਮਿਲ ਗਈ ਹੈ, ਉਨ੍ਹਾਂ ਦੇ ਨਿਰਮਾਤਾਵਾਂ ਨੂੰ ਆਪਣੇ ਸ਼ੇਅਰਧਾਰਕਾਂ ਦੇ ਮੁਨਾਫ਼ੇ ਦੀ ਬਜਾਏ ਕੋਵੈਕਸ ਨੂੰ ਤਰਜੀਹ ਦੇਣੀ ਚਾਹੀਦੀ ਹੈ। ਡਬਲਯੂ.ਐਚ.ਓ. ਦੇ ਡਾਇਰੈਕਟਰ-ਜਨਰਲ ਟੇਡਰੋਸ ਅਦਾਨੋਮ ਘੇਬਰੇਅਸਸ ਨੇ ਇਹ ਟਿੱਪਣੀ ਡਬਲਯੂ.ਐਚ.ਓ. ਵੱਲੋਂ ਭਾਰਤ ਬਾਇਓਟੈਕ ਦੇ ਕੋਵਿਡ ਰੋਕੂ ਟੀਕੇ ‘ਕੋਵੈਕਸੀਨ’ ਨੂੰ ਐਮਰਜੈਂਸੀ ਵਰਤੋਂ ਦੀ ਮਨਜ਼ੂਰੀ ਦੇਣ ਦੇ ਇਕ ਦਿਨ ਬਾਅਦ ਕੀਤੀ ਹੈ।
ਉਨ੍ਹਾਂ ਨੇ ਕੋਰੋਨਾ ਵਾਇਰਸ ’ਤੇ ਮੀਡੀਆ ਬ੍ਰੀਫਿੰਗ ਵਿਚ ਕਿਹਾ, ‘ਕੱਲ ਅਸੀਂ ਇਕ ਹੋਰ ਟੀਕਾ ਸ਼ਾਮਲ ਕੀਤਾ ਹੈ। ਕੋਵੈਕਸੀਨ ਨੂੰ ਐਮਰਜੈਂਸੀ ਇਸਤੇਮਾਲ ਲਈ ਸੂਚੀਬੱਧ ਕੀਤਾ ਗਿਆ ਹੈ। ਇਹ ਸੁਰੱਖਿਆ, ਪ੍ਰਭਾਵਸ਼ੀਲਤਾ ਅਤੇ ਗੁਣਵੱਤਾ ਲਈ ਡਬਲਯੂ.ਐਚ.ਓ. ਦੀ ਪ੍ਰਮਾਣਿਕਤਾ ਪ੍ਰਾਪਤ ਕਰਨ ਵਾਲਾ 8ਵਾਂ ਟੀਕਾ ਹੈ।’ ਘੇਬਰੇਅਸਸ ਨੇ ਕਿਹਾ, ‘ਅਸੀਂ ਡਬਲਯੂ.ਐਚ.ਓ. ਵੱਲੋਂ ਐਮਰਜੈਂਸੀ ਵਰਤੋਂ ਲਈ ਸੂਚੀਬੱਧ ਟੀਕਿਆਂ ਦੇ ਨਿਰਮਾਤਾਵਾਂ ਨੂੰ ਸ਼ੇਅਰਧਾਰਕਾਂ ਦੇ ਲਾਭ ਦੀ ਬਜਾਏ ਕੋਵੈਕਸ ਨੂੰ ਤਰਜੀਹ ਦੇਣ ਦੀ ਅਪੀਲ ਕਰਦੇ ਰਹਾਂਗੇ।’
ਉਨ੍ਹਾਂ ਕਿਹਾ ਕਿ ਜਿਨ੍ਹਾਂ ਟੀਕਿਆਂ ਨੂੰ ਡਬਲਯੂ.ਐਚ.ਓ. ਤੋਂ ਅਜੇ ਐਮਰਜੈਂਸੀ ਇਸਤੇਮਾਲ ਦੀ ਮਨਜ਼ੂਰੀ ਨਹੀਂ ਮਿਲੀ ਹੈ, ਉਹ ਉਸ ਨਾਲ ਸੰਪਰਕ ਕਰਨ ਅਤੇ ਚਰਚਾ ਕਰਨ ਕਿ ਪ੍ਰਕਿਰਿਆ ਨੂੰ ਤੇਜ਼ ਕਿਵੇਂ ਕੀਤਾ ਜਾ ਸਕਦਾ ਹੈ।

Comment here