ਨਵੀਂ ਦਿੱਲੀ – ਕੋਵਿਡ ਕਾਲ ਵਿੱਚ ਇਕੋ ਇਕ ਬਚਾਅ ਵੈਕਸੀਨੇਸ਼ਨ ਹੈ, ਭਾਰਤ ਲਈ ਰਾਹਤ ਵਾਲੀ ਖਬਰ ਹੈ ਕਿ ਇਥੇ ਦੀਆਂ ਦੋਵੇਂ ਵੈਕਸੀਨ ਨੂੰ ਵੱਡੀ ਗਿਣਤੀ ਮੁਲਕਾਂ ਨੇ ਮਾਨਤਾ ਦੇ ਦਿੱਤੀ ਹੈ। ਕੇਂਦਰੀ ਸਿਹਤ ਮੰਤਰੀ ਮਨਸੁਖ ਮਾਂਡਵੀਆ ਨੇ ਕਿਹਾ ਕਿ ਦੇਸ਼ ਵਿਚ ਹੁਣ ਤਕ 109 ਕਰੋੜ ਤੋਂ ਵੱਧ ਟੀਕੇ ਦੀਆਂ ਖੁਰਾਕਾਂ ਦਿੱਤੀਆਂ ਜਾ ਚੁੱਕੀਆਂ ਹਨ। ਹਰ ਘਰ ਦਸਤਕ ਦੇ ਤਹਿਤ ਸਾਰੇ ਸਿਹਤ ਕਰਮਚਾਰੀ ਘਰ-ਘਰ ਜਾ ਕੇ ਟੀਕਾਕਰਨ ਮੁਹਿੰਮ ਚਲਾ ਰਹੇ ਹਨ। ਉਹਨਾਂ ਕਿਹਾ ਕਿ ਇਸ ਤੋਂ ਇਲਾਵਾ ਸਾਨੂੰ ਖੁਸ਼ੀ ਹੈ ਕਿ 96 ਦੇਸ਼ਾਂ ਨੇ ਭਾਰਤ ਦੇ ਦੋਵਾਂ ਟੀਕਿਆਂ (ਕੋਵੈਕਸੀਨ ਅਤੇ ਕੋਵਿਸ਼ੀਲਡ) ਨੂੰ ਮਾਨਤਾ ਦਿੱਤੀ ਹੈ। ਹੁਣ ਤਕ ਵਿਸ਼ਵ ਸਿਹਤ ਸੰਗਠਨ ਨੇ EUL ਵਿਚ 8 ਟੀਕੇ ਸ਼ਾਮਲ ਕੀਤੇ ਹਨ। ਕੁਝ ਦਿਨ ਪਹਿਲਾਂ ਹੀ ਵਿਸ਼ਵ ਸਿਹਤ ਸੰਗਠਨ ਨੇ ਕੋਵੈਕਸੀਨ ਨੂੰ ਮਾਨਤਾ ਦਿੱਤੀ ਹੈ।
Comment here