ਸਿਆਸਤਸਿਹਤ-ਖਬਰਾਂਖਬਰਾਂ

ਕੋਵਿਡ-19 : ਮਹਾਰਾਸ਼ਟਰ ‘ਚ 13 ਮੰਤਰੀ ਤੇ 70 ਵਿਧਾਇਕ ਪਾਜ਼ੇਟਿਵ

ਮੁੰਬਈ-ਮਹਾਰਾਸ਼ਟਰ ‘ਚ ਹੁਣ ਤੱਕ 13 ਮੰਤਰੀ ਅਤੇ 70 ਵਿਧਾਇਕ ਕੋਰੋਨਾ ਇਨਫੈਕਟਿਡ ਹੋ ਚੁੱਕੇ ਹਨ। ਮਹਾਰਾਸ਼ਟਰ ਦੇ ਸ਼ਹਿਰ ਵਿਕਾਸ ਮੰਤਰੀ ਅਤੇ ਸ਼ਿਵਸੈਨਾ ਵਿਧਾਇਕ ਏਕਨਾਥ ਸ਼ਿੰਦੇ, ਸੰਸਦ ਮੈਂਬਰ ਅਰਵਿੰਦ ਸਾਵੰਤ, ਆਦਿੱਤਿਆ ਠਾਕਰੇ ਦੇ ਚਚੇਰੇ ਭਰਾ ਅਤੇ ਯੁਵਾ ਸੈਨਾ ਦੇ ਸਕੱਤਰ ਵਰੁਣ ਦੇਸਾਈ ਅਤੇ ਵਿਧਾਇਕ ਪ੍ਰਤਾਪ ਸਰਨਾਈਕ ਨੂੰ ਵੀ ਕੋਰੋਨਾ ਹੋ ਗਿਆ ਹੈ।
ਕੈਬਨਿਟ ਮੰਤਰੀ ਵਿਜੇ ਵਡੇਟੀਵਾਰ ਮੁਤਾਬਕ ਸੂਬੇ ਦੇ 13 ਮੰਤਰੀ ਅਤੇ 70 ਵਿਧਾਇਕ ਕੋਰੋਨਾ ਪਾਜ਼ੇਟਿਵ ਹੋ ਚੁੱਕੇ ਹਨ। ਇਸ ਤੋਂ ਪਹਿਲਾਂ ਸੂਬੇ ਦੇ ਮੰਤਰੀ ਮੰਡਲ ਦੇ 10 ਮੰਤਰੀ ਅਤੇ 20 ਵਿਧਾਇਕਾਂ ਦੇ ਕੋਰੋਨਾ ਪਾਜ਼ੇਟਿਵ ਹੋਣ ਦੀ ਜਾਣਕਾਰੀ ਉਪ ਮੁੱਖ ਮੰਤਰੀ ਅਜਿਤ ਪਾਵਰ ਨੇ ਦਿੱਤੀ ਸੀ। ਪਿਛਲੇ 24 ਘੰਟਿਆਂ ‘ਚ ਕੋਰੋਨਾ ਇਨਫੈਕਟਿਡ ਪਾਏ ਗਾਏ ਨੇਤਾਵਾਂ ‘ਚ ਐੱਨ.ਸੀ.ਪੀ. ਵਿਧਾਇਕ ਰੋਹਿਤ ਪਵਾਰ ਅਤੇ ਬੀ.ਜੇ.ਪੀ. ਵਿਧਾਇਕ ਅਤੁਲ ਦਾ ਨਾਂ ਸ਼ਾਮਲ ਹੈ। ਇਸ ਤੋਂ ਇਲਾਵਾ ਐੱਮ.ਐੱਨ.ਐੱਸ. ਚੀਫ਼ ਰਾਜ ਠਾਕਰੇ ਦੇ ਘਰ ਅਤੇ ਦਫ਼ਤਰ ‘ਸ਼ਿਵਤੀਰਥ’ ‘ਚ ਇਕ ਕਰਮਚਾਰੀ ਪਾਜ਼ੇਟਿਵ ਪਾਇਆ ਗਿਆ ਹੈ। ਬਾਕੀ ਕਰਮਚਾਰੀਆਂ ਦੀ ਕੋਰੋਨਾ ਟੈਸਟ ਰਿਪੋਰਟ ਆਉਣਾ ਬਾਕੀ ਹੈ।

Comment here