ਸਿਹਤ-ਖਬਰਾਂਖਬਰਾਂਦੁਨੀਆ

ਕੋਵਿਡ-19 ਮਹਾਂਮਾਰੀ ਤੋਂ ਬਾਅਦ ਪੱਛਮ ਚੀਨ ’ਚ ਹੁਣ ਪਲੇਗ ਦਾ ਪ੍ਰਕੋਪ

-ਲੂਸੀ ਕ੍ਰਾਫਰਡ
ਹਾਲ ਹੀ ’ਚ ਉੱਤਰ-ਪੱਛਮੀ ਚੀਨ ਦੇ ਸ਼ਾਂਕਸੀ ’ਚ ਖੂਨੀ ਬੁਖਾਰ ਦਾ ਪ੍ਰਕੋਪ ਸਾਹਮਣੇ ਆਇਆ ਹੈ ਜਦਕਿ ਕੋਵਿਡ-19 ਮਾਮਲੇ ਪੂਰੇ ਦੇਸ਼ ’ਚ ਫੈਲ ਰਹੇ ਹਨ। ਸ਼ਾਂਕਸੀ ਦੀ ਰਾਜਧਾਨੀ ਸ਼ੀਆਨ ’ਚ ਖੂਨੀ ਬੁਖਾਰ ਦੇ ਕਈ ਮਾਮਲੇ ਅਤੇ ਇੱਥੋਂ ਤੱਕ ਕਿ ਮੌਤਾਂ ਵੀ ਹੋਈਆਂ ਹਨ। ਅਧਿਕਾਰੀ ਮੂੰਹ ਬੰਦ ਰੱਖਣ ਲਈ ਕਹਿ ਰਹੇ ਹਨ ਪਰ ਲੋਕਾਂ ਨੂੰ ਸ਼ੱਕ ਹੈ ਕਿ ਇਹ ਰੋਗ ਸਿੱਧੇ ਤੌਰ ’ਤੇ ਵੱਡੇ ਪੱਧਰ ’ਤੇ ਚੂਹਿਆਂ ਦੇ ਇਨਫੈਕਸ਼ਨ ਨਾਲ ਸਬੰਧਤ ਹੈ।
ਸ਼ੀਆਨ ਨਿਊਜ਼ ਨੇ ਦੱਸਿਆ ਕਿ ਸ਼ੀਆਨ ਦੇ ਹਸਪਤਾਲਾਂ ਨੇ ਇਸ ਸਾਲ ਸਰਦੀਆਂ ਦੀ ਸ਼ੁਰੂਆਤ ਦੇ ਬਾਅਦ ਤੋਂ ਖੂਨੀ ਬੁਖਾਰ ਦੇ ਕਈ ਮਾਮਲਿਆਂ ਦੀ ਸੂਚਨਾ ਦਿੱਤੀ ਹੈ। ਮਾਹਿਰਾਂ ਨੇ ਦੱਸਿਆ ਕਿ ਚੀਨ ਦੇ ਉੱਤਰ ’ਚ ਖੂਨੀ ਬੁਖਾਰ ਇਕ ਆਮ ਇਨਫੈਕਸ਼ਨ ਬੀਮਾਰੀ ਹੈ, ਜੋ ਆਮ ਤੌਰ ’ਤੇ ਹਰ ਸਾਲ ਅਕਤੂਬਰ ’ਚ ਸਿਖਰ ’ਤੇ ਹੁੰਦੀ ਹੈ।
ਇਹ ਇਕ ਅਜਿਹੀ ਬੀਮਾਰੀ ਹੈ ਜੋ ਮੁੱਖ ਤੌਰ ’ਤੇ ਚੂਹਿਆਂ, ਧਾਰੀਦਾਰ ਫੀਲਡ ਮਾਊਸ (ਏਪੈਡੇਮਸ ਏਗ੍ਰਾਰੀਅਸ) ਅਤੇ ਨਾਰਵੇ ਚੂਹੇ (ਰੈਟਸ ਨਾਰਵੇਗਿਕਸ) ਵੱਲੋਂ ਸੰਚਾਰਿਤ ਹੁੰਦੀ ਹੈ। ਜਿਹੜੇ ਲੋਕਾਂ ਨੂੰ ਉਹ ਕੱਟਦੇ ਹਨ ਜਾਂ ਜੋ ਲੋਕ ਵਾਇਰਸ ਲਿਜਾਣ ਵਾਲੇ ਚੂਹਿਆਂ ਦੇ ਖੂਨ ਜਾਂ ਮਲਮੂਤਰ ਦੇ ਸੰਪਰਕ ’ਚ ਆਉਂਦੇ ਹਨ, ਉਹ ਇਨਫੈਕਟਿਡ ਹੋ ਸਕਦੇ ਹਨ ਅਤੇ ਗੰਭੀਰ ਮਾਮਲਿਆਂ ’ਚ ਮੌਤ ਹੋ ਸਕਦੀ ਹੈ।
ਕਿਉਂਕਿ ਖੂਨੀ ਬੁਖਾਰ ਦੇ ਸ਼ੁਰੂਆਤੀ ਲੱਛਣ ਆਮ ਫਲੂ ਦੇ ਸਮਾਨ ਹੁੰਦੇ ਹਨ, ਇਸ ਲਈ ਕਈ ਰੋਗੀ ਇਸ ਨੂੰ ਆਮ ਸਰਦੀ ਸਮਝ ਲੈਂਦੇ ਹਨ। ਇਸ ਲਈ ਸ਼ੀਆਨ ਰੋਗ ਕੰਟਰੋਲ ਕੇਂਦਰ ਦੇ ਮਾਹਿਰਾਂ ਨੇ ਚਿਤਾਵਨੀ ਦਿੱਤੀ ਹੈ ਕਿ ਖੂਨੀ ਬੁਖਾਰ ਇਕ ਤੇਜ਼ੀ ਨਾਲ ਸ਼ੁਰੂ ਹੋਣ ਵਾਲੀ, ਤੇਜ਼ੀ ਨਾਲ ਵਧਣ ਵਾਲੀ ਬੀਮਾਰੀ ਹੈ ਜੋ ਖਤਰਨਾਕ ਹੋ ਸਕਦੀ ਹੈ ਅਤੇ ਬੁਖਾਰ ਤੇ ਹੋਰਨਾਂ ਲੱਛਣ ਵਾਲੇ ਲੋਕਾਂ ਨੂੰ ਮੈਡੀਕਲ ਕਰਵਾਉਣ ਦੀ ਕਿਹਾ ਗਿਆ ਹੈ। ਹਾਲਾਂਕਿ ਅਧਿਕਾਰੀਆਂ ਨੇ ਵਿਸ਼ੇਸ਼ ਤੌਰ ’ਤੇ ਲੋਕਾਂ ਨੂੰ ਖੂਨੀ ਬੁਖਾਰ ਬਾਰੇ ਚਿਤਾਵਨੀ ਦਿੱਤੀ ਸੀ ਪਰ ਉਨ੍ਹਾਂ ਨੇ ਰੋਗੀਆਂ ਬਾਰੇ ਕੋਈ ਜਾਣਕਾਰੀ ਨਹੀਂ ਦਿੱਤੀ।
ਚੀਨ ’ਚ ਵੀ-ਚੈਟ ਅਤੇ ਕਿਊ. ਕਿਊ. ਵਰਗੇ ਕਈ ਸੋਸ਼ਲ ਮੀਡੀਆ ਸਮੂਹਾਂ ’ਚ ਇਕ ਦੇ ਬਾਅਦ ਇਕ ਖੂਨੀ ਬੁਖਾਰ ਬਾਰੇ ਖਬਰਾਂ ਸਾਹਮਣੇ ਆਈਆਂ ਹਨ। ਇਕ ਆਨਲਾਈਨ ਚੈਟ ਅਨੁਸਾਰ, ਇਕ ਸਥਾਨਕ ਸਿਹਤ ਦੇਖਭਾਲ ਮੁਲਾਜ਼ਮ ਨੇ ਖੁਲਾਸਾ ਕੀਤਾ ਕਿ ਉਸ ਦੇ ਹਸਪਤਾਲ ਦੀ ਇਨਫੈਕਸ਼ਨ ਰੋਗ ਇਕਾਈ ਰੋਗੀਆਂ ਨਾਲ ਭਰੀ ਹੋਈ ਹੈ ਅਤੇ ਸ਼ੀਆਨ ’ਚ ਖੂਨੀ ਬੁਖਾਰ ਲਈ ਨਾਮਜ਼ਦ ਸਾਰੇ ਹਸਪਤਾਲ ਭਰੇ ਹੋਏ ਹਨ ਅਤੇ ਕੁਝ ਨੂੰ ਹੋਰ ਮਰੀਜ਼ਾਂ ਲਈ ਬੰਦ ਕਰਨ ਲਈ ਮਜਬੂਰ ਕੀਤਾ ਗਿਆ ਹੈ।
ਸੂਤਰਾਂ ਨੇ ਇਹ ਵੀ ਖੁਲਾਸਾ ਕੀਤਾ ਕਿ ਚਾਂਗਾਨ ਜ਼ਿਲੇ ’ਚ ਪ੍ਰਕੋਪ ਵਿਸ਼ੇਸ਼ ਤੌਰ ’ਤੇ ਗੰਭੀਰ ਸੀ, ਜਿਥੇ ਕਈ ਲੋਕ ਮਾਰੇ ਗਏ ਹਨ ਅਤੇ ਕੁਝ ਸਕੂਲਾਂ ਦੇ ਵਿਦਿਆਰਥੀਆਂ ਨੂੰ ਇਨਫੈਕਸ਼ਨ ਦੇ ਕਾਰਨ ਜਮਾਤਾਂ ਬੰਦ ਕਰਨ ਲਈ ਮਜਬੂਰ ਹੋਣਾ ਪਿਆ ਹੈ।
ਇਕ ਟਵੀਟ ’ਚ ਕਿਹਾ ਗਿਆ ਹੈ ਕਿ ‘ਮੇਰਾ ਨਿੱਜੀ ਅੰਦਾਜ਼ਾ ਹੈ ਕਿ ਖੂਨੀ ਬੁਖਾਰ ਇੰਨਾ ਇਨਫੈਕਟਿਡ ਨਹੀਂ ਹੋ ਸਕਦਾ। ਮੈਨੂੰ ਡਰ ਹੈ ਕਿ ਵੁਹਾਨ ਵਾਇਰਸ ਦਾ ਇਕ ਨਵਾਂ ਰੂਪ ਸਾਹਮਣੇ ਆਇਆ ਹੈ ਅਤੇ ਇਨਫੈਕਟਿਡ ਹੋਣ ਦੇ ਬਾਅਦ, ਬੀਮਾਰੀ ਖੂਨੀ ਬੁਖਾਰ ਵਰਗੀ ਦਿਸਦੀ ਹੈ।’
20 ਦਸੰਬਰ ਨੂੰ ਸਵੇਰੇ 2 ਵਜੇ ਵੀਬੋ ’ਤੇ ‘ਸ਼ੀਆਨ ’ਚ ਖੂਨੀ ਬੁਖਾਰ ਦੇ ਕਈ ਮਾਮਲੇ’ ਵਿਸ਼ੇ ਨੇ 280 ਮਿਲੀਅਨ ਲੋਕਾਂ ਅਤੇ 4483 ਚਰਚਾਵਾਂ ਨੂੰ ਆਕਰਿਸ਼ਤ ਕੀਤਾ। ਹਾਲਾਂਕਿ ਅਧਿਕਾਰੀਆਂ ਨੇ ਵਾਰ-ਵਾਰ ਇਸ ਗੱਲ ’ਤੇ ਜ਼ੋਰ ਦਿੱਤਾ ਹੈ ਕਿ ਖੂਨੀ ਬੁਖਾਰ ਅਤੇ ਪਲੇਗ ਦਾ ਨੇੜਲਾ ਸਬੰਧ ਨਹੀਂ ਹੈ।
ਜਦਕਿ 2019 ’ਚ ਪੇਈਚਿੰਗ ’ਚ ਪਲੇਗ ਦਾ ਗੰਭੀਰ ਪ੍ਰਕੋਪ ਹੋਇਆ ਜਿਸ ਨਾਲ ਇਨਫੈਕਟਿਡ ਇਲਾਕਿਆਂ ਦੇ ਲੋਕਾਂ ਨੂੰ ਪੇਈਚਿੰਗ ’ਚ ਦਾਖਲ ਹੋਣ ਤੋਂ ਰੋਕਣ ਲਈ ਇਕ ਯਾਤਰਾ ਪਾਬੰਦੀ ਨੀਤੀ ਲਾਗੂ ਕੀਤੀ ਗਈ।
ਵਰਨਣਯੋਗ ਹੈ ਕਿ ਉਸ ਸਮੇਂ ਪਲੇਗ ਦੀ ਸਥਿਤੀ ਗੰਭੀਰ ਸੀ ਪਰ ਇਸ ਦੀ ਵਿਆਪਕ ਤੌਰ ’ਤੇ ਰਿਪੋਰਟ ਨਹੀਂ ਕੀਤੀ ਗਈ ਸੀ। ਚੀਨ ’ਚ ਜੁਆਨਵੂ ਹਸਪਤਾਲ ਦੇ ਤਤਕਾਲੀਨ ਅਖੌਤੀ ਕਰਮਚਾਰੀਆਂ ਅਨੁਸਾਰ, ‘ਚੀਨ ਕਮਿਊਨਿਸਟ ਪਾਰਟੀ ਵੱਲੋਂ ਪਲੇਗ ਦੇ ਆਮ (ਗਰੀਬ ਅਤੇ ਸ਼ਕਤੀਹੀਣ) ਰੋਗੀਆਂ ਨੂੰ ਬਿਨਾਂ ਕਿਸੇ ਇਲਾਜ ਦੇ ਸਿਰਫ ਇਕਾਂਤਵਾਸ ਲਈ ਹਸਪਤਾਲ ਭੇਜਿਆ ਗਿਆ ਸੀ ਅਤੇ ਮ੍ਰਿਤਕਾਂ ਨੂੰ ਸੰਸਕਾਰ ਲਈ ਸਿੱਧੇ ਹਸਪਤਾਲ ਭੇਜ ਦਿੱਤਾ ਗਿਆ ਸੀ।’ ‘ਇਹ ਤਰੀਕਾ 2002 ’ਚ ਸਾਰਸ ਦੇ ਇਲਾਜ ਦੇ ਬਰਾਬਰ ਹੈ। ‘ਸਰਕਾਰ ਨੇ ਸਖਤ ਇਕਾਂਤਵਾਸ ਕੀਤਾ ਅਤੇ ਕੋਈ ਇਲਾਜ ਨਹੀਂ ਕੀਤਾ। ਲੋਕਾਂ ਨੂੰ ਇਸ ਦਾ ਸਾਹਮਣਾ ਕਰਨਾ ਪਿਆ।’
ਟਵੀਟ ’ਚ ਪੜਿ੍ਹਆ ਗਿਆ, ‘ਸ਼ਾਂਕਸੀ ਸੂਬੇ ਦੇ ਸ਼ੀਆਨ ’ਚ ਪ੍ਰਕੋਪ ਨੂੰ ਵੱਡੇ ਪੱਧਰ ’ਤੇ ਕਾਬੂ ਕੀਤਾ ਗਿਆ ਸੀ, ਕਈ ਖੇਤਰਾਂ ਨੂੰ ਬੰਦ ਕਰ ਦਿੱਤਾ ਗਿਆ ਸੀ ਅਤੇ ਇਸ ਦੌਰਾਨ ਲੋਕ ਅੱਧੀ ਰਾਤ ਦੇ ਸਮੇਂ ਨਿਊਕਲਿਕ ਐਸਿਡ ਪ੍ਰੀਖਣ ਲਈ ਲਾਈਨਾਂ ’ਚ ਖੜ੍ਹੇ ਸਨ। ਇਸ ਦੌਰਾਨ ਚਾਂਗਾਨ ਕਾਊਂਟੀ ’ਚ ਸ਼ੱਕੀ ਖੂਨੀ ਬੁਖਾਰ ਦਾ ਪ੍ਰਕੋਪ ਫੁੱਟ ਪਿਆ।’
ਇਹ ਜਾਣਨ ਦਾ ਕੋਈ ਤਰੀਕਾ ਨਹੀਂ ਹੈ ਕਿ ਸ਼ੀਆਨ ’ਚ ਖੂਨੀ ਬੁਖਾਰ ਦੀ ਸਥਿਤੀ ਕਿੰਨੀ ਖਰਾਬ ਹੈ ਪਰ ਸਥਾਨਕ ਕੋਵਿਡ-19 ਦਾ ਪ੍ਰਕੋਪ ਹਮਲਾਵਰ ਬਣਿਆ ਹੋਇਆ ਹੈ ਜਿਸ ਨਾਲ ਸਥਾਨਕ ਆਬਾਦੀ ’ਤੇ ਬੜਾ ਅਸਰ ਪਿਆ ਹੈ।
18 ਦਸੰਬਰ ਨੂੰ ਸ਼ਾਂਕਸੀ ਦੇ ਅਧਿਕਾਰੀਆਂ ਨੇ ਇਕ ਪ੍ਰੈੱਸ ਕਾਨਫਰੰਸ ’ਚ ਕਿਹਾ ਕਿ ਸ਼ੀਆਨ ’ਚ 10 ਨਵੇਂ ਪੁਸ਼ਟ ਸਥਾਨਕ ਮਾਮਲੇ ਅਤੇ 3 ਸਪਰਸ਼ਨੁਮਾ (ਏਸਿਮਪਟੋਮੈਟਿਕ) ਮਾਮਲੇ ਸਨ। ਸੂਬੇ ਨੇ 9 ਦਸੰਬਰ ਤੋਂ ਸਥਾਨਕ ਇਨਫੈਕਸ਼ਨ ਦੇ 27 ਮਾਮਲੇ ਦਰਜ ਕੀਤੇ ਹਨ ਅਤੇ ਫਲੂ ਦਾ ਸਿੱਧਾ ਤਰੀਕਾ ਸਪੱਸ਼ਟ ਨਹੀਂ ਹੈ। ਸ਼ੀਆਨ ’ਚ ਸਥਿਤੀ ਗੰਭੀਰ ਅਤੇ ਗੁੰਝਲਦਾਰ ਹੈ ਅਤੇ ਚੀਨ ਦੀ ਜ਼ੀਰੋ ਕੋਵਿਡ ਨੀਤੀ ਤਹਿਤ ਪੂਰੀ ਆਬਾਦੀ ਲਈ ਨਿਊਕਲਿਕ ਐਸਿਡ ਪ੍ਰੀਖਣ ਸ਼ੁਰੂ ਕਰ ਦਿੱਤਾ ਗਿਆ ਹੈ। ਜਦਕਿ ਚੀਨੀ ਸਰਕਾਰ ਸਥਿਤੀ ਦੀ ਗੰਭੀਰਤਾ ਨੂੰ ਪ੍ਰਵਾਨ ਕਰਨ ਤੋਂ ਇਨਕਾਰ ਕਰਦੀ ਹੈ, ਅਸਲੀਅਤ ਜ਼ਾਲਮ ਹੈ ਕਿਉਂਕਿ ਵੱਖ-ਵੱਖ ਤਰ੍ਹਾਂ ਦੇ ਪ੍ਰਕੋਪ ਚੀਨ ’ਚ ਹੁੰਦੇ ਰਹਿੰਦੇ ਹਨ।

Comment here