ਸਿਆਸਤਸਿਹਤ-ਖਬਰਾਂਖਬਰਾਂ

ਕੋਵਿਡ-19 : ਭਾਰਤ ਦੁਨੀਆ ਦਾ ਤੀਜਾ ਸਭ ਤੋਂ ਵੱਡਾ ਫਾਰਮਾ ਪ੍ਰੋਡਿਊਸਰ-ਮੋਦੀ

ਨਵੀਂ ਦਿੱਲੀ–ਵਿਸ਼ਵ ਆਰਥਿਕ ਮੰਚ ਦੇ ਦਾਵੋਸ ਏਜੰਡੇ ਵਿਚ ਵੀਡੀਓ ਕਾਨਫਰੰਸ ਰਾਹੀਂ ਵਿਸ਼ਵ ਦੀ ਮੌਜੂਦਾ ਸਥਿਤੀ ’ਤੇ ਆਪਣੇ ਵਿਸ਼ੇਸ਼ ਸੰਬੋਧਨ ‘ਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ ਕਿ ਕੋਰੋਨਾ ਵਾਇਰਸ ਮਹਾਮਾਰੀ ‘ਚ ਭਾਰਤ ਨੇ ਪੂਰੀ ਦੁਨੀਆ ਨੂੰ ਉਮੀਦਾਂ ਦਾ ਗੁਲਦਸਤੇ ਵਰਗਾ ਇਕ ਖੂਬਸੂਰਤ ਤੋਹਫਾ ਦਿੱਤਾ ਹੈ, ਜਿਸ ਵਿਚ ਭਾਰਤੀਆਂ ਦਾ ਲੋਕਤੰਤਰ ’ਤੇ ਅਟੁੱਟ ਵਿਸ਼ਵਾਸ, 21ਵੀਂ ਸਦੀ ਨੂੰ ਸਸ਼ਕਤ ਕਰਨ ਵਾਲੀ ਟੈਕਨਾਲੋਜੀ, ਭਾਰਤੀਆਂ ਦਾ ਮਿਜਾਜ਼ ਅਤੇ ਉਨ੍ਹਾਂ ਦੀ ਪ੍ਰਤਿਭਾ ਸ਼ਾਮਲ ਹੈ। ਪੀ. ਐੱਮ. ਮੋਦੀ ਨੇ ਕਿਹਾ ਕਿ ਦੁਨੀਆ ਨੂੰ ਨਵੇਂ ਸਿਰੇ ਤੋਂ ਸੋਚਣਾ ਹੋਵੇਗਾ ਤੇ ਕੋਰੋਨਾ ਮਹਾਮਾਰੀ ਤੋਂ ਬਾਅਦ ਹਾਲਾਤ ਬਦਲੇ ਹਨ।
ਪ੍ਰਧਾਨ ਮੰਤਰੀ ਨੇ ਕਿਹਾ ਕਿ ਕੋਰੋਨਾ ਦੇ ਇਸ ਸਮੇਂ ਭਾਰਤ ਵਨ ਅਰਥ-ਵਨ ਹੈਲਥ ਦੇ ਨਜ਼ਰੀਏ ’ਤੇ ਚੱਲਦੇ ਹੋਏ ਕਈ ਦੇਸ਼ਾਂ ਨੂੰ ਜ਼ਰੂਰੀ ਦਵਾਈਆਂ ਅਤੇ ਟੀਕੇ ਦੇ ਕੇ ਕਰੋੜਾਂ ਜੀਵਨ ਬਚਾ ਰਿਹਾ ਹੈ। ਅੱਜ ਭਾਰਤ ਦੁਨੀਆ ਦਾ ਤੀਜਾ ਸਭ ਤੋਂ ਵੱਡਾ ਫਾਰਮਾ ਪ੍ਰੋਡਿਊਸਰ ਹੈ। ਫਾਰਮੇਸੀ ਟੂ ਵਰਲਡ ਹੈ। ਅੱਜ ਭਾਰਤ ਉਨ੍ਹਾਂ ਦੇਸ਼ਾਂ ਵਿਚ ਸ਼ਾਮਲ ਹੈ ਜਿਥੋਂ ਦੇ ਸਿਹਤ ਪੇਸ਼ੇਵਰ, ਜਿਥੋਂ ਦੇ ਡਾਕਟਰ ਆਪਣੀ ਸੰਵੇਦਨਸ਼ੀਲਤਾ ਅਤੇ ਮਾਹਰਤਾ ਨਾਲ ਸਭ ਦਾ ਭਰੋਸਾ ਜਿੱਤ ਰਹੇ ਹਨ। ਉਨ੍ਹਾਂ ਕਿਹਾ ਕਿ ਭਾਰਤ ਵਿਚ ਅੱਜ ਆਪਣੀ ਆਜ਼ਾਦੀ ਦੇ 75 ਸਾਲ ਹੋਣ ਦਾ ਉਤਸ਼ਾਹ ਵੀ ਹੈ ਅਤੇ ਭਾਰਤ ਅੱਜ ਸਿਰਫ ਇਕ ਸਾਲ ਵਿਚ ਹੀ 160 ਕਰੋੜ ਕੋਰੋਨਾ ਰੋਕੂ ਖੁਰਾਕਾਂ ਦੇਣ ਦੇ ਆਤਮ ਵਿਸ਼ਵਾਸ ਨਾਲ ਵੀ ਭਰਿਆ ਹੋਇਆ ਹੈ।
ਇਹ ਵਰਚੁਅਲ ਪ੍ਰੋਗਰਾਮ 17 ਤੋਂ 21 ਜਨਵਰੀ 2022 ਤੱਕ ਆਯੋਜਿਤ ਕੀਤਾ ਜਾ ਰਿਹਾ ਹੈ। ਜਾਪਾਨ ਦੇ ਪ੍ਰਧਾਨ ਮੰਤਰੀ ਕਿਸ਼ਿਦਾ ਫੁਮੀਓ, ਯੂਰਪੀ ਕਮਿਸ਼ਨ ਦੇ ਪ੍ਰਧਾਨ ਉਰਸੁਆ ਵਾਨ ਡੇਰ ਲੇਯੇਨ, ਆਸਟ੍ਰੇਲੀਆ ਦੇ ਪ੍ਰਧਾਨ ਮੰਤਰੀ ਸਕਾਟ ਮਾਰੀਸਨ, ਇੰਡੋਨੇਸ਼ੀਆ ਦੇ ਰਾਸ਼ਟਰਪਤੀ ਜੋਕੋ ਵਿਡੋਡੋ, ਇਜ਼ਰਾਈਲ ਦੇ ਪ੍ਰਧਾਨ ਮੰਤਰੀ ਨਫਤਾਲੀ ਬੇਨੇਟ, ਚੀਨ ਦੇ ਰਾਸ਼ਟਰਪਤੀ ਸ਼ੀ ਜਿਨਪਿੰਗ ਸਮੇਤ ਵੱਖ-ਵੱਖ ਰਾਸ਼ਟਰ ਮੁਖੀ ਵੀ ਇਸ ਪ੍ਰੋਗਰਾਮ ਨੂੰ ਸੰਬੋਧਨ ਕਰਨਗੇ। 

Comment here