ਆਸਟ੍ਰੇਲੀਆ ’ਚ 2020 ਦੇ ਮੁਕਾਬਲੇ ਮੌਤਾਂ ਦੀ ਗਿਣਤੀ ਵਧੀ
ਕੈਨਬਰਾ-ਆਸਟ੍ਰੇਲੀਆ ਨੇ ਬੀਤੇ ਸੋਮਵਾਰ ਸਵੇਰੇ 1,300 ਤੋਂ ਵੱਧ ਨਵੇਂ ਸਥਾਨਕ ਤੌਰ ’ਤੇ ਪ੍ਰਾਪਤ ਕੀਤੇ ਕੋਵਿਡ-19 ਕੇਸ ਅਤੇ 12 ਮੌਤਾਂ ਦੀ ਸੂਚਨਾ ਦਿੱਤੀ, ਜਿਸ ਨਾਲ ਦੇਸ਼ ਵਿਚ ਮਹਾਮਾਰੀ ਨਾਲ ਮਰਨ ਵਾਲਿਆਂ ਦੀ ਗਿਣਤੀ 1827 ਹੋ ਗਈ। ਇਨ੍ਹਾਂ ਵਿੱਚੋਂ, 2020 ਵਿੱਚ 909 ਦੇ ਮੁਕਾਬਲੇ 2021 ਵਿੱਚ 918 ਮੌਤਾਂ ਹੋਈਆਂ ਹਨ। ਆਸਟ੍ਰੇਲੀਆ ਵਿਚ ਸਾਲ 2021 ਵਿਚ ਕੋਰੋਨਾ ਵਾਇਰਸ ਨਾਲ ਮਰਨ ਵਾਲਿਆਂ ਦੀ ਗਿਣਤੀ ਸਾਲ 2020 ਤੋਂ ਵੱਧ ਹੋ ਗਈ ਹੈ ਕਿਉਂਕਿ ਦੇਸ਼ ਲਗਾਤਾਰ ਲਾਗਾਂ ਦੀ ਤੀਜੀ ਲਹਿਰ ਨਾਲ ਜੂਝ ਰਿਹਾ ਹੈ।
ਸਿਡਨੀ ਦੇ ਨਾਲ ਆਸਟ੍ਰੇਲੀਆ ਦੇ ਸਭ ਤੋਂ ਵੱਧ ਆਬਾਦੀ ਵਾਲੇ ਰਾਜ ਨਿਊ ਸਾਊਥ ਵੇਲਜ਼ (ਐੱਨ.ਐੱਸ.ਡਬਲਊ.) ਨੇ 2021 ਵਿੱਚ ਕੋਵਿਡ-19 ਕਾਰਨ 544 ਜਾਂ 59 ਪ੍ਰਤੀਸ਼ਤ ਮੌਤਾਂ ਦਰਜ ਕੀਤੀਆਂ। ਤੁਲਨਾਤਮਕ ਤੌਰ ’ਤੇ 2020 ਵਿੱਚ ਆਸਟ੍ਰੇਲੀਆ ਦੀਆਂ 90 ਪ੍ਰਤੀਸ਼ਤ ਤੋਂ ਵੱਧ ਕੋਰੋਨਾ ਵਾਇਰਸ ਮੌਤਾਂ ਵਿਕਟੋਰੀਆ ਵਿੱਚ ਹੋਈਆਂ ਸਨ। ਦੇਸ਼ ਦੇ ਦੂਜੇ ਸਭ ਤੋਂ ਵੱਧ ਆਬਾਦੀ ਵਾਲੇ ਰਾਜ ਮੈਲਬੌਰਨ ਵਿੱਚ ਵੀ ਨਵੇਂ ਕੇਸ ਸਾਹਮਣੇ ਆ ਰਹੇ ਹਨ। ਫੈਡਰਲ ਸਰਕਾਰ ਦੇ ਅੰਕੜਿਆਂ ਮੁਤਾਬਕ ਕੋਵਿਡ-19 ਨਾਲ ਮਰਨ ਵਾਲੇ 35 ਪ੍ਰਤੀਸ਼ਤ ਆਸਟ੍ਰੇਲੀਆਈ 80 ਸਾਲ ਦੇ, 23 ਪ੍ਰਤੀਸ਼ਤ 90 ਸਾਲ ਦੇ ਅਤੇ 20 ਪ੍ਰਤੀਸ਼ਤ 70 ਸਾਲ ਦੇ ਸਨ।
ਬੀਤੇ ਸੋਮਵਾਰ ਨੂੰ ਰਿਪੋਰਟ ਕੀਤੇ ਗਏ ਜ਼ਿਆਦਾਤਰ ਨਵੇਂ ਕੇਸ ਵਿਕਟੋਰੀਆ ਵਿੱਚ ਸਨ, ਜਿੱਥੇ 1,126 ਕੇਸ ਅਤੇ ਪੰਜ ਮੌਤਾਂ ਦਰਜ ਕੀਤੀਆਂ ਗਈਆਂ ਸਨ। ਆਸਟ੍ਰੇਲੀਆ ਨੇ ਬੀਤੇ ਸੋਮਵਾਰ ਨੂੰ ਆਪਣਾ ਕੋਵਿਡ-19 ਬੂਸਟਰ ਟੀਕਾਕਰਨ ਪ੍ਰੋਗਰਾਮ ਸ਼ੁਰੂ ਕੀਤਾ, ਜਿਸ ਵਿੱਚ 18 ਸਾਲ ਜਾਂ ਇਸ ਤੋਂ ਵੱਧ ਉਮਰ ਦੇ ਕੋਈ ਵੀ ਵਿਅਕਤੀ, ਜਿਸ ਨੇ ਘੱਟੋ-ਘੱਟ ਛੇ ਮਹੀਨੇ ਪਹਿਲਾਂ ਆਪਣੀ ਦੂਜੀ ਖੁਰਾਕ ਲਈ ਸੀ, ਉਹ ਤੀਜੀ ਖੁਰਾਕ ਦੇ ਯੋਗ ਸੀ। ਸਿਹਤ ਵਿਭਾਗ ਮੁਤਾਬਕ ਹੁਣ ਤੱਕ 16 ਸਾਲ ਅਤੇ ਇਸ ਤੋਂ ਵੱਧ ਉਮਰ ਦੇ ਲਗਭਗ 89.3 ਪ੍ਰਤੀਸ਼ਤ ਆਸਟ੍ਰੇਲੀਅਨਾਂ ਨੂੰ ਟੀਕੇ ਦੀ ਇੱਕ ਖੁਰਾਕ ਮਿਲੀ ਸੀ ਅਤੇ 80.5 ਪ੍ਰਤੀਸ਼ਤ ਨੂੰ ਪੂਰੀ ਤਰ੍ਹਾਂ ਟੀਕਾ ਲਗਾਇਆ ਗਿਆ ਸੀ। ਸਿਹਤ ਮੰਤਰੀ ਗ੍ਰੇਗ ਹੰਟ ਨੇ ਬੂਸਟਰਾਂ ਦੇ ਸੰਦਰਭ ਵਿੱਚ ਕਿਹਾ ਕਿ ਲੋਕਾਂ ਲਈ ਇਹ ਜਾਨਣਾ ਜ਼ਰੂਰੀ ਹੈ ਕਿ ਕੋਵਿਡ-19 ਵੈਕਸੀਨ ਦੀਆਂ ਦੋ ਖੁਰਾਕਾਂ ਬਹੁਤ ਜ਼ਿਆਦਾ ਸੁਰੱਖਿਆ ਪ੍ਰਦਾਨ ਕਰਦੀਆਂ ਹਨ, ਖਾਸ ਕਰਕੇ ਗੰਭੀਰ ਬਿਮਾਰੀਆਂ ਤੋਂ।
ਜਰਮਨੀ ’ਚ ਮੁੜ ਵਧਿਆ ਕੋਰੋਨਾ ਦਾ ਕਹਿਰ
ਜਰਮਨੀ ਵਿੱਚ ਕੋਰੋਨਾ ਵਾਇਰਸ ਦੀ ਲਾਗ ਦੀ ਦਰ ਰਿਕਾਰਡ ਉੱਚ ਪੱਧਰ ’ਤੇ ਹੈ, ਜਿਸ ਲਈ ਅਧਿਕਾਰੀ ਟੀਕਾਕਰਨ ਨਾ ਕਰਵਾਉਣ ਵਾਲੇ ਲੋਕਾਂ ਨੂੰ ਦੋਸ਼ੀ ਠਹਿਰਾ ਰਹੇ ਹਨ। ਜਰਮਨੀ ਦੇ ਰੋਗ ਕੰਟਰੋਲ ਰੋਬਰਟ ਕੋਚ ਇੰਸਟੀਚਿਊਟ ਮੁਤਾਬਕ ਦੇਸ਼ ਵਿੱਚ ਪਿਛਲੇ 24 ਘੰਟਿਆਂ ਦੌਰਾਨ ਕੋਰੋਨਾ ਵਾਇਰਸ ਇਨਫੈਕਸ਼ਨ ਦੇ 15,513 ਨਵੇਂ ਮਾਮਲੇ ਸਾਹਮਣੇ ਆਏ ਹਨ, ਜਦੋਂ ਕਿ 33 ਮਰੀਜ਼ਾਂ ਦੀ ਮੌਤ ਹੋਈ ਹੈ। ਰੋਬਰਟ ਕੋਚ ਇੰਸਟੀਚਿਊਟ ਨੇ ਕਿਹਾ ਕਿ ਇਨਫੈਕਸ਼ਨ ਦੀ ਇਸ ਲਹਿਰ ਵਿੱਚ ਕੋਵਿਡ-ਰੋਧੀ ਟੀਕੇ ਦੀ ਖੁਰਾਕ ਨਾ ਲੈਣ ਵਾਲਿਆਂ ਨੂੰ ਸਭ ਤੋਂ ਵੱਧ ਖਤਰਾ ਹੈ। ਰੋਬਰਟ ਕੋਚ ਇੰਸਟੀਚਿਊਟ ਮੁਤਾਬਕ ਦੇਸ਼ ਵਿੱਚ ਪਿਛਲੇ ਇੱਕ ਹਫ਼ਤੇ ਦੌਰਾਨ ਪ੍ਰਤੀ ਇੱਕ ਲੱਖ ਲੋਕਾਂ ਵਿੱਚੋਂ ਔਸਤਨ 200 ਤੋਂ ਵੱਧ ਲੋਕ ਕੋਰੋਨਾ ਵਾਇਰਸ ਨਾਲ ਸੰਕਰਮਿਤ ਪਾਏ ਗਏ ਹਨ। ਇਸ ਤੋਂ ਪਹਿਲਾਂ 22 ਦਸੰਬਰ 2020 ਨੂੰ, ਦੇਸ਼ ਵਿੱਚ ਪ੍ਰਤੀ ਇੱਕ ਲੱਖ ਲੋਕਾਂ ਵਿੱਚੋਂ ਸੰਕਰਮਿਤ ਲੋਕਾਂ ਦੀ ਇਹ ਸੰਖਿਆ 197.6 ਸੀ। ਜਰਮਨੀ ਵਿੱਚ ਬੀਤੇ ਸ਼ੁੱਕਰਵਾਰ ਨੂੰ ਕੋਵਿਡ-19 ਦੇ ਰਿਕਾਰਡ 37,120 ਨਵੇਂ ਮਾਮਲੇ ਸਾਹਮਣੇ ਆਏ ਹਨ।
ਜ਼ਿਕਰਯੋਗ ਹੈ ਕਿ ਯੂਰਪ ਦੇ ਕਈ ਦੇਸ਼ਾਂ ’ਚ ਕੋਰੋਨਾ ਵਾਇਰਸ ਇਨਫੈਕਸ਼ਨ ਦੇ ਮਾਮਲੇ ਲਗਾਤਾਰ ਵੱਧ ਰਹੇ ਹਨ। ਜਰਮਨੀ ’ਚ ਇਸ ਮਹਾਮਾਰੀ ਕਾਰਨ ਹੁਣ ਤੱਕ 96,558 ਲੋਕਾਂ ਦੀ ਮੌਤ ਹੋ ਚੁੱਕੀ ਹੈ। ਜਰਮਨੀ ਹੌਲੀ ਟੀਕਾਕਰਨ ਮੁਹਿੰਮ ਦੇ ਕਾਰਨ ਲਾਗਾਂ ਦੀ ਇਸ ਭਿਆਨਕ ਲਹਿਰ ਦਾ ਸਾਹਮਣਾ ਕਰ ਰਿਹਾ ਹੈ। ਅਧਿਕਾਰਤ ਅੰਕੜਿਆਂ ਮੁਤਾਬਕ, ਜਰਮਨੀ ਦੇ 83 ਮਿਲੀਅਨ ਯੋਗ ਲੋਕਾਂ ਵਿੱਚੋਂ ਘੱਟੋ ਘੱਟ 67 ਪ੍ਰਤੀਸ਼ਤ ਨੇ ਕੋਵਿਡ ਟੀਕਾਕਰਣ ਕਰਵਾਇਆ ਹੈ। ਜਰਮਨੀ ਦੇ ਸਿਹਤ ਮੰਤਰੀ ਨੇ ਬੂਸਟਰ ਡੋਜ਼ ਨਾਲ ਦੇਸ਼ ਦੀ ਟੀਕਾਕਰਨ ਮੁਹਿੰਮ ਨੂੰ ਤੇਜ਼ ਕਰਨ ਦੀ ਮੰਗ ਕੀਤੀ ਹੈ।ਇਸ ਤੋਂ ਇਲਾਵਾ ਉਨ੍ਹਾਂ ਨੇ ਦੇਸ਼ ’ਚ ਜਾਂਚ ਦੀ ਗਿਣਤੀ ਵਧਾਉਣ ’ਤੇ ਵੀ ਜ਼ੋਰ ਦਿੱਤਾ ਹੈ। ਜਰਮਨੀ ਵਿੱਚ ਅਧਿਕਾਰੀਆਂ ਨੇ ਲੋਕਾਂ ਨੂੰ ਜਲਦੀ ਤੋਂ ਜਲਦੀ ਟੀਕਾਕਰਨ ਕਰਵਾਉਣ ਦੀ ਅਪੀਲ ਕੀਤੀ ਹੈ। ਜਿਨ੍ਹਾਂ ਖੇਤਰਾਂ ਵਿੱਚ ਟੀਕਾਕਰਨ ਦੀ ਦਰ ਘੱਟ ਹੈ, ਉੱਥੇ ਲਾਗ ਦੀਆਂ ਸਭ ਤੋਂ ਵੱਧ ਮਾਮਲੇ ਹਨ।
ਐਂਟੀਬਾਡੀ ‘‘ਸਪਾਈਕ-ਏਸੀਈ -2 ਇੰਟਰਐਕਸ਼ਨ” ਨੂੰ ਰੋਕਣ ਵਿੱਚ ਬਿਹਤਰ
ਐਂਟੀ-ਕੋਵਿਡ ਫਾਈਜ਼ਰ ਜਾਂ ਐਸਟਰਾਜ਼ੇਨੇਕਾ ਦਾ ਟੀਕਾ ਲਗਵਾਉਣ ਵਾਲੇ ਲੋਕਾਂ ਵਿੱਚ ਉਨ੍ਹਾਂ ਲੋਕਾਂ ਦੀ ਤੁਲਨਾ ਵਿੱਚ ਐਂਟੀਬਾਡੀ ਦਾ ਪੱਧਰ ਜ਼ਿਆਦਾ ਹੈ ਜੋ ਕੋਰੋਨਾ ਵਾਇਰਸ ਤੋਂ ਪੀੜਤ ਹੋਏ ਹਨ। ‘ਸਾਇੰਟਿਫਿਕ ਰਿਪੋਰਟਸ ਜਰਨਲ ਵਿੱਚ ਪ੍ਰਕਾਸ਼ਿਤ ਇੱਕ ਅਧਿਐਨ ਵਿੱਚ ਇਹ ਜਾਣਕਾਰੀ ਦਿੱਤੀ ਗਈ। ਕੈਨੇਡਾ ਵਿੱਚ ਮਾਂਟਰੀਅਲ ਯੂਨੀਵਰਸਿਟੀ ਦੇ ਖੋਜਕਰਤਾਵਾਂ ਦੀ ਅਗਵਾਈ ਵਾਲੀ ਇੱਕ ਟੀਮ ਨੇ ਪਾਇਆ ਕਿ ਇਹ ਐਂਟੀਬਾਡੀ ਵਾਇਰਸ ਦੇ ‘ਡੈਲਟਾ’ ਸਵਰੂਪ ਖ਼ਿਲਾਫ਼ ਵੀ ਅਸਰਦਾਰ ਹਨ।
2020 ਵਿੱਚ ਪੀ.ਸੀ.ਆਰ. ਜਾਂਚ ਵਿੱਚ ਕੋਵਿਡ ਤੋਂ ਪੀੜਤ ਪਾਏ ਜਾਣ ਦੇ 14 ਤੋਂ 21 ਦਿਨ ਬਾਅਦ ਕੈਨੇਡਾ ਦੇ 32 ਅਜਿਹੇ ਬਾਲਗਾਂ ਨੂੰ ਅਧਿਐਨ ਵਿੱਚ ਸ਼ਾਮਲ ਕੀਤਾ ਗਿਆ ਜੋ ਹਸਪਤਾਲ ਵਿੱਚ ਦਾਖਲ ਨਹੀਂ ਹੋਏ ਸਨ। ਇਹ ਵਾਇਰਸ ਦਾ ‘ਬੀਟਾ’, ’ਡੈਲਟਾ’ ਅਤੇ ‘ਗਾਮਾ’ ਸਵਰੂਪ ਸਾਹਮਣੇ ਆਉਣ ਤੋਂ ਪਹਿਲਾਂ ਦੀ ਗੱਲ ਹੈ। ਮਾਂਟ੍ਰੀਅਲ ਯੂਨੀਵਰਸਿਟੀ ਦੇ ਇੱਕ ਪ੍ਰੋਫੈਸਰ ਜੀਨ-ਫ੍ਰੈਂਕੋਇਸ ਮੈਸਨ ਨੇ ਦੱਸਿਆ ਕਿ ਜੋ ਕੋਈ ਵੀ ਪੀੜਤ ਹੋਇਆ ਹੈ, ਉਸ ਦੇ ਸਰੀਰ ਵਿੱਚ ਐਂਟੀਬਾਡੀ ਬਣਦੇ ਹਨ ਪਰ 50 ਸਾਲ ਤੋਂ ਘੱਟ ਉਮਰ ਦੇ ਲੋਕਾਂ ਦੀ ਤੁਲਨਾ ਵਿੱਚ ਬਜ਼ੁਰਗਾਂ ਵਿੱਚ ਐਂਟੀਬਾਡੀ ਜ਼ਿਆਦਾ ਬਣਦੇ ਹਨ। ਮੈਸਨ ਨੇ ਕਿਹਾ ਕਿ ਇਸ ਤੋਂ ਇਲਾਵਾ ਪੀੜਤ ਹੋਣ ਤੋਂ ਬਾਅਦ 16 ਹਫ਼ਤਿਆਂ ਤੱਕ ਉਨ੍ਹਾਂ ਦੇ ਖੂਨ ਵਿੱਚ ਐਂਟੀਬਾਡੀ ਰਹੇ। ਖੋਜਕਰਤਾਵਾਂ ਨੇ ਕਿਹਾ ਕਿ ਉਹ ਸ਼ਖਸ ਜਿਸ ਨੂੰ ਕੋਵਿਡ ਦੇ ਮੱਧ ਲੱਛਣ ਸਨ, ਉਸ ਵਿੱਚ ਟੀਕਾਕਰਨ ਤੋਂ ਬਾਅਦ ਐਂਟੀਬਾਡੀ ਦਾ ਪੱਧਰ ਟੀਕਾ ਨਹੀਂ ਲਗਵਾਉਣ ਵਾਲੇ ਵਾਇਰਸ ਤੋਂ ਪੀੜਤ ਹੋਏ ਲੋਕਾਂ ਦੀ ਤੁਲਨਾ ਵਿੱਚ ਦੁੱਗਣਾ ਸੀ। ਖੋਜਕਰਤਾਵਾਂ ਮੁਤਾਬਕ, ਉਨ੍ਹਾਂ ਦੀ ਐਂਟੀਬਾਡੀ ‘‘ਸਪਾਈਕ-ਏਸੀਈ -2 ਇੰਟਰਐਕਸ਼ਨ” ਨੂੰ ਰੋਕਣ ਵਿੱਚ ਵੀ ਬਿਹਤਰ ਹੈ। ਮੈਸਨ ਨੇ ਕਿਹਾ ਕਿ ਟੀਕਾਕਰਨ ਉਨ੍ਹਾਂ ਲੋਕਾਂ ਨੂੰ ਵੀ ਡੈਲਟਾ ਸਵਰੂਪ ਤੋਂ ਸੁਰੱਖਿਆ ਦਿੰਦਾ ਹੈ ਜੋ ਪਹਿਲਾਂ ਵਾਇਰਸ ਦੇ ਮੂਲ ਸਵਰੂਪ ਤੋਂ ਪੀੜਤ ਹੋਏ ਹਨ।
Comment here