ਸਿਆਸਤਸਿਹਤ-ਖਬਰਾਂਖਬਰਾਂਦੁਨੀਆ

ਕੋਵਿਡ-19 : ਜਾਪਾਨ ਨੇ ਪਾਬੰਦੀਆਂ ਹਟਾਈਆਂ

ਟੋਕਿਓ-ਬੀਤੇ ਦਿਨੀਂ ਜਾਪਾਨ ਨੇ ਪਹਿਲਾਂ ਤੋਂ ਨਿਰਧਾਰਤ ਯੋਜਨਾ ਅਨੁਸਾਰ ਟੋਕੀਓ ਅਤੇ ਹੋਰ 18 ਸੂਬਿਆਂ ਤੋਂ ਕੋਵਿਡ-19 ਨਾਲ ਸਬੰਧਤ ਐਮਰਜੈਂਸੀ ਅਤੇ ਕੁਝ ਹੋਰ ਖੇਤਰਾਂ ਵਿਚ ਲੱਗੀ ਅਰਧ-ਐਮਰਜੈਂਸੀ ਨੂੰ ਪੂਰੀ ਤਰ੍ਹਾਂ ਹਟਾ ਦਿੱਤਾ ਹੈ। ਦੇਸ਼ ਵਿਚ 4 ਅਪ੍ਰੈਲ ਤੋਂ ਪਹਿਲੀ ਵਾਰ ਅਜਿਹਾ ਹੋਇਆ ਹੈ ਕਿ ਜਾਪਾਨ ਦੇ 47 ਸੂਬਿਆਂ ਵਿਚੋਂ ਕਿਸੇ ਵੀ ਸੂਬੇ ਵਿਚ ਐਮਰਜੈਂਸੀ ਜਾਂ ਅਰਧ ਐਮਰਜੈਂਸੀ ਦੀ ਸਥਿਤੀ ਨਹੀਂ ਹੈ। ਜਾਪਾਨ ਸਰਕਾਰ ਸਮਾਜਿਕ ਅਤੇ ਆਰਥਿਕ ਗਤੀਵਿਧੀਆਂ ਨੂੰ ਦੁਬਾਰਾ ਸ਼ੁਰੂ ਕਰਨ ਅਤੇ ਕੋਰੋਨਾ ਲਾਗ ਦੀ ਅਗਲੀ ਲਹਿਰ ਨੂੰ ਰੋਕਣ ਲਈ ਪੜਾਅਵਾਰ ਤਰੀਕੇ ਨਾਲ ਪਾਬੰਦੀਆਂ ਵਿਚ ਢਿੱਲ ਦੇਣ ਦੀ ਯੋਜਨਾ ਬਣਾ ਰਹੀ ਹੈ। ਦੇਸ਼ ਵਿਚ ਐਮਰਜੈਂਸੀ ਦੀ ਸਥਿਤੀ ਨੂੰ ਹੌਲੀ-ਹੌਲੀ ਹਟਾਉਣ ਨੂੰ ਸੈਰ-ਸਪਾਟਾ ਖੇਤਰ ਘਰੇਲੂ ਸੈਰ-ਸਪਾਟੇ ਨੂੰ ਉਤਸ਼ਾਹਤ ਕਰਨ ਦੇ ਇਕ ਢੰਗ ਵਜੋਂ ਦੇਖ ਰਿਹਾ ਹੈ।
ਦੇਸ਼ ਵਿਚ ਨਿਪੋਨ ਏਅਰਵੇਜ਼ ਦੀਆਂ ਸਾਰੀਆਂ ਉਡਾਣਾਂ ਵਿਚ ਤਕਰੀਬਨ 50,000 ਸੀਟਾਂ ਲਈ ਰਿਜ਼ਰਵੇਸ਼ਨ ਕੀਤੀ ਗਈ, ਜੋ ਕਿ ਇਕ ਮਹੀਨੇ ਦੀ ਔਸਤ ਤੋਂ 10 ਗੁਣਾ ਜ਼ਿਆਦਾ ਹੈ। ਇਸ ਦੌਰਾਨ, ਟੋਕੀਓ ਡਿਜ਼ਨੀ ਥੀਮ ਪਾਰਕ ਅਤੇ ਯੂਨੀਵਰਸਲ ਸਟੂਡੀਓਜ ਜਾਪਾਨ ਤੋਂ ਰੋਜ਼ਾਨਾ ਆਉਣ ਵਾਲੇ ਦਰਸ਼ਕਾਂ ਦੀ ਵੱਧ ਤੋਂ ਵੱਧ ਗਿਣਤੀ 5,000 ਤੋਂ 10,000 ਕਰਨ ਦੀ ਉਮੀਦ ਹੈ। ਦੇਸ਼ ਵਿਚ ਐਮਰਜੈਂਸੀ ਦੀ ਸਥਿਤੀ ਵਿਚ ਸ਼ਰਾਬ ਜਾਂ ਕਰਾਓਕੇ ਸੇਵਾਵਾਂ ਨੂੰ ਪ੍ਰਦਾਨ ਕਰਨ ਵਾਲੀਆਂ ਸੰਸਥਾਵਾਂ ਨੂੰ ਫਿਲਹਾਲ ਆਪਣਾ ਕਾਰੋਬਾਰ ਬੰਦ ਕਰਨ ਲਈ ਕਿਹਾ ਗਿਆ ਹੈ ਅਤੇ ਸ਼ਰਾਬ ਨਾ ਪਰੋਸਣ ਵਾਲੇ ਬਾਰ ਅਤੇ ਰੈਸਟੋਰੈਂਟਾਂ ਨੂੰ ਸਥਾਨਕ ਸਮੇਂ ਅਨੁਸਾਰ ਰਾਤ 8:00 ਵਜੇ ਬੰਦ ਕਰਨ ਦੀ ਬੇਨਤੀ ਕੀਤੀ ਗਈ ਹੈ।

Comment here