ਖਬਰਾਂਖੇਡ ਖਿਡਾਰੀਦੁਨੀਆ

ਕੋਵਿਡ-19 : ਆਸਟਰੇਲੀਆ ਦੀਆਂ ਘਰੇਲੂ ਲੀਗਾਂ ਪ੍ਰਭਾਵਿਤ

ਮੈਲਬੋਰਨ-ਕੋਵਿਡ-19 ਦੇ ਕਈ ਮਾਮਲੇ ਸਾਹਮਣੇ ਆਉਣ ਕਾਰਨ ਜੈਵ ਸੁਰੱਖਿਆਤ ਮਾਹੌਲ (ਬਾਓ-ਬਬਲ) ਵਿਚ ਆਸਟਰੇਲੀਆ ਦੀ ਘਰੇਲੂ ਕ੍ਰਿਕਟ ਬੁਰੀ ਤਰ੍ਹਾਂ ਪ੍ਰਭਾਵਿਤ ਹੋਈ ਹੈ ਤੇ ਕਈ ਮੈਚਾਂ ਦੇ ਪ੍ਰੋਗਰਾਮਾਂ ਵਿਚ ਬਦਲਾਅ ਕਰਨਾ ਪਿਆ ਹੈ। ਮਹਿਲਾ ਤੇ ਪੁਰਸ਼ ਦੋਵਾਂ ਦੇ ਘਰੇਲੂ ਕ੍ਰਿਕਟ ਮੈਚਾਂ ‘ਤੇ ਇਸ ਦਾ ਅਸਰ ਪਿਆ ਹੈ, ਜਿਸ ਦੇ ਕਾਰਨ ਕ੍ਰਿਕਟ ਆਸਟਰੇਲੀਆ ਨੂੰ ਪ੍ਰੋਗਰਾਮ ਵਿਚ ਬਦਲਾਅ ਕਰਨ ਲਈ ਮਜ਼ਬੂਰ ਹੋਣਾ ਪਿਆ ਹੈ। ਕੋਵਿਡ-19 ਦੇ ਮਾਮਲੇ ਵਧਣ ਨਾਲ ਸਰਹੱਦਾਂ ਬੰਦ ਕਰ ਦਿੱਤੇ ਜਾਣ ਨਾਲ ਮਹਿਲਾ ਰਾਸ਼ਟਰੀ ਕ੍ਰਿਕਟ ਲੀਗ ਦੇ ਉਨ੍ਹਾਂ ਦੋ ਮੈਚਾਂ ਨੂੰ ਮਾਰਚ ਤੱਕ ਮੁਲਤਵੀ ਕਰ ਦਿੱਤਾ ਹੈ, ਜਿਨ੍ਹਾਂ ਵਿਚ ਪੱਛਮੀ ਆਸਟਰੇਲੀਆ ਦੀ ਟੀਮ ਸ਼ਾਮਲ ਸੀ।
ਇਸ ਕਾਰਨ ਹੁਣ ਮਹਿਲਾਵਾਂ ਦੀ 50 ਓਵਰਾਂ ਦੀ ਘਰੇਲੂ ਪ੍ਰਤੀਯੋਗਿਤਾ ਦਾ ਫਾਈਨਲ ਵੀ ਮਾਰਚ ਤੱਕ ਟਾਲਣਾ ਪਿਆ। ਬਿੱਗ ਬੈਸ਼ ਲੀਗ (ਬੀ. ਬੀ. ਐੱਲ.) ਵੀ ਸੰਕਟ ਦਾ ਸਾਹਮਣਾ ਕਰ ਰਿਹਾ ਹੈ ਤੇ ਕ੍ਰਿਕਟ ਆਸਟਰੇਲੀਆ ਦੇ ਸਾਹਮਣੇ ਖਿਡਾਰੀਆਂ ਤੇ ਸਹਿਯੋਗੀ ਸਟਾਫ ਨੂੰ ਸੁਰੱਖਿਅਤ ਰੱਖਦੇ ਹੋਏ ਲੀਗ ਨੂੰ ਪੂਰਾ ਕਰਨ ਦੀ ਵੱਡੀ ਚੁਣੌਤੀ ਹੈ। ਕੋਵਿਡ-19 ਦੇ ਕਈ ਮਾਮਲੇ ਸਾਹਮਣੇ ਆਉਣ ਦੇ ਕਾਰਨ ਬੀ. ਬੀ. ਐੱਲ. ਟੀਮ ਦੇ ਖਿਡਾਰੀਆਂ ਦੀਆਂ ਚਿੰਤਾਵਾਂ ਵਧ ਗਈਆਂ ਹਨ। ਆਸਟਰੇਲੀਆਈ ਐਸੋਸੀਏਟਿਡ ਪ੍ਰੈੱਸ ਦੇ ਅਨੁਸਾਰ ਇਸ ਲੀਗ ਦੇ ਭਵਿੱਖ ਨੂੰ ਲੈ ਕੇ ਜਲਦ ਹੀ ਐਲਾਨ ਕੀਤਾ ਜਾ ਸਕਦਾ ਹੈ। ਯਾਤਰਾ ਸੀਮਤ ਕਰਨ ਲਈ ਸਾਰੀਆਂ 8 ਟੀਮਾਂ ਨੂੰ ਮੈਲਬੋਰਨ ਵਿਚ ਹੀ ਰੱਖਿਆ ਜਾ ਸਕਦਾ ਹੈ।

Comment here