ਸਿਆਸਤਸਿਹਤ-ਖਬਰਾਂਖਬਰਾਂਚਲੰਤ ਮਾਮਲੇ

ਕੋਵਿਡ ਸੰਕਟ-ਚੋਣ ਰੈਲੀਆਂ ਤੇ 31 ਤੱਕ ਪਾਬੰਦੀਆਂ

ਨਵੀਂ ਦਿੱਲੀ– ਕੋਵਿਡ ਮਹਾਮਾਰੀ ਦੇ ਚਲਦਿਆਂ ਭਾਰਤ ਦੇ ਚੋਣ ਕਮਿਸ਼ਨ ਨੇ ਪੰਜ ਰਾਜਾਂ ਵਿੱਚ ਹੋਣ ਵਾਲੀਆਂ ਵਿਧਾਨ ਸਭਾ ਚੋਣਾਂ ਦੇ ਪ੍ਰਚਾਰ ਬਾਰੇ ਪਾਬੰਦੀਆਂ ਦਾ ਸਮਾਂ ਹੋਰ ਵਧਾ ਦਿੱਤਾ ਹੈ।  ਚੋਣ ਰੈਲੀਆਂ, ਰੋਡ ਸ਼ੋਅ, ਜਲੂਸ ‘ਤੇ ਪਾਬੰਦੀ ਜਾਰੀ ਰੱਖਣ ਦਾ ਵੱਡਾ ਫੈਸਲਾ ਲੈਂਦਿਆਂ ਕਮਿਸ਼ਨ ਨੇ ਫਿਲਹਾਲ ਚੋਣ ਰੈਲੀ ‘ਤੇ ਪਾਬੰਦੀ ਨੂੰ 31 ਜਨਵਰੀ ਤੱਕ ਅੱਗੇ ਵੱਧਾ ਦਿੱਤਾ ਹੈ। ਇਸ ਬਾਰੇ ਹੋਈ ਚੋਣ ਕਮਿਸ਼ਨ ਦੀ ਇਸ ਮੀਟਿੰਗ ਵਿੱਚ ਮੁੱਖ ਚੋਣ ਕਮਿਸ਼ਨਰ ਤੋਂ ਇਲਾਵਾ ਸਾਰੇ ਕਮਿਸ਼ਨਰਾਂ ਅਤੇ ਡਿਪਟੀ ਕਮਿਸ਼ਨਰਾਂ ਨੇ ਵੀ ਸ਼ਮੂਲੀਅਤ ਕੀਤੀ। ਇਸ ਤੋਂ ਇਲਾਵਾ ਪੰਜ ਰਾਜਾਂ ਦੇ ਮੁੱਖ ਚੋਣ ਕਮਿਸ਼ਨਰਾਂ ਨੇ ਵੀ ਕਮਿਸ਼ਨ ਦੀ ਮੀਟਿੰਗ ਵਿੱਚ ਫੈਸਲਾ ਲਿਆ। ਚੋਣ ਕਮਿਸ਼ਨ ਦੀ ਇਸ ਮੀਟਿੰਗ ਵਿੱਚ ਪੰਜ ਰਾਜਾਂ ਦੇ ਕੇਂਦਰੀ ਸਿਹਤ ਸਕੱਤਰਾਂ ਅਤੇ ਮੁੱਖ ਸਿਹਤ ਸਕੱਤਰਾਂ ਨੇ ਭਾਗ ਲਿਆ। ਮੀਟਿੰਗ ਵਿੱਚ ਕੋਰੋਨਾ ਦੀ ਸਥਿਤੀ ਦੀ ਸਮੀਖਿਆ ਕੀਤੀ ਗਈ ਜਿਸ ਤੋਂ ਬਾਅਦ ਚੋਣ ਰੈਲੀਆਂ ‘ਤੇ ਪਾਬੰਦੀ ਵਧਾਉਣ ਦਾ ਫੈਸਲਾ ਕੀਤਾ ਗਿਆ ਹੈ। 9 ਜਨਵਰੀ ਨੂੰ ਪੰਜ ਰਾਜਾਂ ਦੇ ਚੋਣ ਪ੍ਰੋਗਰਾਮ ਦੇ ਐਲਾਨ ਦੌਰਾਨ 15 ਜਨਵਰੀ ਤੱਕ ਰੈਲੀਆਂ, ਨੁੱਕੜ ਮੀਟਿੰਗਾਂ, ਪੈਦਲ ਯਾਤਰਾਵਾਂ, ਸਾਈਕਲ ਰੈਲੀਆਂ ‘ਤੇ ਮੁਕੰਮਲ ਪਾਬੰਦੀ ਸੀ। 15 ਜਨਵਰੀ ਨੂੰ ਸਮੀਖਿਆ ਤੋਂ ਬਾਅਦ ਕਮਿਸ਼ਨ ਨੇ ਇਸ ਪਾਬੰਦੀ ਨੂੰ ਲਾਗੂ ਰੱਖਿਆ ਪਰ ਸਿਆਸੀ ਪਾਰਟੀਆਂ ਨੂੰ ਕੁਝ ਰਾਹਤ ਦਿੰਦਿਆਂ ਵੱਧ ਤੋਂ ਵੱਧ 300 ਵਿਅਕਤੀਆਂ ਜਾਂ ਕਮਰੇ ਦੀ ਸਮਰੱਥਾ ਦੇ 50 ਫੀਸਦੀ ਵਾਲੇ ਬੰਦ ਕਮਰੇ ਵਿੱਚ ਮੀਟਿੰਗਾਂ ਕਰਨ ਦੀ ਇਜਾਜ਼ਤ ਦਿੱਤੀ ਗਈ। ਸੂਤਰਾਂ ਦੀ ਮੰਨੀਏ ਤਾਂ ਚੋਣਾਂ ਦੇ ਪਹਿਲੇ ਪੜਾਅ ਦਾ ਪ੍ਰਚਾਰ ਪਹਿਲਾਂ ਵਾਂਗ 72 ਘੰਟੇ ਪਹਿਲਾਂ ਹੀ ਖਤਮ ਹੋ ਜਾਵੇਗਾ ਅਤੇ ਉਮੀਦ ਹੈ ਕਿ ਇਸ ਵਾਰ ਸ਼ਾਇਦ ਇਕ ਹਫਤਾ ਪਹਿਲਾਂ ਚੋਣ ਰੈਲੀਆਂ ‘ਤੇ ਲੱਗੀ ਰੋਕ ਹਟਾ ਦਿੱਤੀ ਜਾਵੇਗੀ।

Comment here