ਟੋਕੀਓ-ਜਾਪਾਨ ਦੇ ਪ੍ਰਧਾਨ ਮੰਤਰੀ ਫੂਮਿਓ ਕਿਸ਼ਿਦਾ ਨੇ ਐਤਵਾਰ ਨੂੰ ਕਿਹਾ ਕਿ ਕੋਵਿਡ-19 ਨੂੰ ਲੈ ਕੇ ਵਧ ਰਹੀਆਂ ਚਿੰਤਾਵਾਂ ਦੇ ਵਿਚਕਾਰ ਸੰਯੁਕਤ ਰਾਜ ਅਮਰੀਕਾ ਨਾਲ ਇੱਕ “ਬੁਨਿਆਦੀ ਸਮਝੌਤਾ” ਹੋ ਗਿਆ ਹੈ, ਜਿਸ ਦੇ ਤਹਿਤ ਅਮਰੀਕੀ ਸੈਨਿਕਾਂ ਨੂੰ ਜਾਪਾਨ ਵਿੱਚ ਬੇਸ ਛੱਡਣ ਤੋਂ ਰੋਕਿਆ ਜਾਵੇਗਾ। ਕਿਸ਼ਿਦਾ ਨੇ ਕਿਹਾ ਕਿ ਅਮਰੀਕੀ ਫੌਜੀ ਬੇਸ ‘ਤੇ ਰਹਿਣਗੇ। ਉਹ ਸਿਰਫ਼ ਉਦੋਂ ਹੀ ਬੇਸ ਛੱਡਣਗੇ ਜਦੋਂ ਬਿਲਕੁਲ ਜ਼ਰੂਰੀ ਹੋਵੇਗਾ, ਜਿਸਦਾ ਮਤਲਬ ਹੈ ਕਿ ਉਹ ਸਿਰਫ਼ ਐਮਰਜੈਂਸੀ ਜਾਂ ਸੁਰੱਖਿਆ ਕਾਰਨਾਂ ਕਰਕੇ ਹੀ ਛੱਡਣ ਦੇ ਯੋਗ ਹੋਣਗੇ। ਪ੍ਰਧਾਨ ਮੰਤਰੀ ਨੇ ਫੂਜੀ ਟੀਵੀ ‘ਤੇ ਕਿਹਾ ਕਿ ਸੌਦੇ ਦੇ ਵੇਰਵਿਆਂ ‘ਤੇ ਅਜੇ ਵੀ ਕੰਮ ਕੀਤਾ ਜਾ ਰਿਹਾ ਹੈ ਅਤੇ ਅਮਰੀਕਾ ਨਾਲ ਸਮੁੱਚੇ ਸੁਰੱਖਿਆ ਸਮਝੌਤੇ ਵਿੱਚ ਕੋਈ ਬਦਲਾਅ ਨਹੀਂ ਹੋਵੇਗਾ। ਜਾਪਾਨ ਨੇ ਪਿਛਲੇ ਹਫਤੇ ਅਮਰੀਕਾ ਤੋਂ ਆਪਣੇ ਫੌਜੀ ਕਰਮਚਾਰੀਆਂ ਨੂੰ ਬੇਸ ‘ਤੇ ਰੱਖਣ ਲਈ ਸਹਿਯੋਗ ਦੀ ਮੰਗ ਕੀਤੀ ਸੀ। ਜਾਪਾਨ ਵਿੱਚ ਹਾਲ ਹੀ ਵਿੱਚ ਕੋਵਿਡ -19 ਦੇ ਨਵੇਂ ਮਾਮਲਿਆਂ ਵਿੱਚ ਤੇਜ਼ੀ ਨਾਲ ਵਾਧਾ ਹੋਇਆ ਹੈ। ਸਿਹਤ ਮਾਹਿਰਾਂ ਨੇ ਇਸ ਨੂੰ ‘ਛੇਵੀਂ ਲਹਿਰ’ ਕਰਾਰ ਦਿੱਤਾ ਹੈ। ਸ਼ਨੀਵਾਰ ਨੂੰ, ਚਾਰ ਮਹੀਨਿਆਂ ਬਾਅਦ, ਸੰਕਰਮਣ ਦੇ ਸਭ ਤੋਂ ਵੱਧ ਅੱਠ ਹਜ਼ਾਰ ਤੋਂ ਵੱਧ ਮਾਮਲੇ ਸਾਹਮਣੇ ਆਏ। ਕੇਸਾਂ ਵਿੱਚ ਵਾਧੇ ਦਾ ਇੱਕ ਕਾਰਨ ਅਮਰੀਕੀ ਫੌਜ ਨੂੰ ਵੀ ਦੱਸਿਆ ਜਾ ਰਿਹਾ ਹੈ, ਕਿਉਂਕਿ ਜ਼ਿਆਦਾਤਰ ਨਵੇਂ ਕੇਸ ਇਸ ਦੇ ਫੌਜੀ ਅੱਡੇ ਦੇ ਆਲੇ-ਦੁਆਲੇ ਤੋਂ ਆ ਰਹੇ ਹਨ।
ਕੋਵਿਡ ਸੰਕਟ-ਅਮਰੀਕਾ ਨਾਲ ਸਮਝੌਤਾ ਕੀਤਾ ਹਸਤਾਖਰ, ਅਮਰੀਕੀ ਫੌਜ ‘ਤੇ ਪਾਬੰਦੀ

Comment here