ਅਜਬ ਗਜਬਖਬਰਾਂ

ਕੋਵਿਡ ਦੌਰਾਨ ਪੈਦਾ ਹੋਈ ਬੱਚੀ ਨੂੰ ਹਰ ਚੀਜ਼ ਲਗਦੀ ਹੈ ਸੈਨੇਟਾਈਜ਼ਰ

ਕੋਵਿਡ ਮਹਾਮਾਰੀ ਦੌਰਾਨ ਦੁਨੀਆ ਚ ਕਈ ਸਾਰੀਆਂ ਤਬਦੀਲੀਆਂ ਆ ਗਈਆਂ ਹਨ, ਰਹਿਣ ਸਹਿਣ, ਦੇ ਤੌਰ ਤਰੀਕੇ ਬਦਲ ਰਹੇ ਨੇ, ਕੰਮਕਾਰ ਦੇ ਤਰੀਕੇ ਬਦਲ ਰਹੇ, ਓਥੇ ਸ਼ਾਇਦ ਕੋਵਿਡ ਕਾਲ ਚ ਜਨਮੇ ਬੱਚਿਆਂ ਚ ਵੀ ਕੁਝ ਨਾ ਕੁਝ ਤਬਦੀਲੀ ਹੋਈ ਹੈ। ਮਹਾਮਾਰੀ ਦੇ ਕਾਰਨ ਮਾਸਕ ਪਾਉਣਾ, ਹੈਂਡ ਸੈਨੀਟਾਈਜ਼ਰ ਦੀ ਵਰਤੋਂ ਕਰਨਾ ਅਤੇ ਸਮਾਜਕ ਦੂਰੀਆਂ ਦਾ ਪਾਲਣ ਕਰਨਾ ਜ਼ਿੰਦਗੀ ਦਾ ਇਕ ਜ਼ਰੂਰੀ ਹਿੱਸਾ ਬਣ ਗਿਆ ਹੈ। ਘਰ ਤੋਂ ਬਾਹਰ ਨਿਕਲਣ ਵੇਲੇ, ਦੁਕਾਨ ਅਤੇ ਮਾਲ ਜਿੱਥੇ ਵੀ ਜਾਂਦੇ ਹਾਂ ਉਥੇ ਸੈਨੀਟਾਈਜ਼ਰ ਦੀ ਵਰਤੋਂ ਕਰਨੀ ਪੈਂਦੀ ਹੈ। ਮਹਾਮਾਰੀ ਦੌਰਾਨ ਪੈਦਾ ਹੋਏ ਬੱਚੇ ਆਪਣੇ ਮਾਪਿਆਂ ਨੂੰ ਹਮੇਸ਼ਾ ਸਾਫ਼ ਸਫਾਈ ਕਰਦੇ ਦੇਖ ਕੇ ਵੱਡੇ ਹੋ ਰਹੇ ਹਨ। ਹੁਣ ਇਨ੍ਹਾਂ ਮਾਸੂਮਾਂ ਨੇ ਵੀ ਨਵੀਂ ਆਦਤ ਅਪਣਾ ਲਈ ਹੈ। ਇਸ ਦੌਰਾਨ ਇਕ ਵੀਡੀਓ ਸੋਸ਼ਲ ਮੀਡੀਆ ‘ਤੇ ਕਾਫ਼ੀ ਵਾਇਰਲ ਹੋ ਰਹੀ ਹੈ। ਜਿਸ ਵਿਚ ਸਾਲ 2020 ਵਿਚ ਜੰਮੀ ਬੱਚੀ ਹਰ ਚੀਜ ਨੂੰ ਹੈਂਡ ਸੈਨੀਟਾਈਜ਼ਰ ਮੰਨਦੀ ਹੈ। ਉਸਨੂੰ ਹੱਥ ਲਗਾ ਕੇ ਆਪਸ ਵਿਚ ਰਗੜਦੀ ਦਿਖਾਈ ਦਿੰਦੀ ਹੈ। ਇਸ ਵੀਡੀਓ ਨੂੰ Babygram.tr ਨੇ ਇੰਸਟਾਗ੍ਰਾਮ ‘ਤੇ ਸਾਂਝਾ ਕੀਤਾ ਹੈ। ਇਸ ਨੂੰ ਹੁਣ ਤਕ 10 ਲੱਖ ਤੋਂ ਵੱਧ ਵਾਰ ਦੇਖਿਆ ਜਾ ਚੁੱਕਾ ਹੈ। ਯੂਜ਼ਰਜ਼ ਵੀਡੀਓ ਨੂੰ ਬਹੁਤ ਪਸੰਦ ਕਰ ਰਹੇ ਹਨ।

Comment here