ਦੁਨੀਆ

ਕੋਵਿਡ ਦੀਆਂ ਦੋਵੇਂ ਖੁਰਾਕਾਂ ਲੈ ਚੁੱਕੇ ਅਮਰੀਕੀਆਂ ਲਈ ਕਨੇਡਾ ਦੇ ਦਰਵਾਜੇ ਓਪਨ..

ਪਰ ਸੈਰ ਸਪਾਟੇ ਤੋਂ ਜ਼ਰਾ ਬਚ ਕੇ

ਓਟਾਵਾ-ਕੋਵਿਡ ਕਾਲ ਵਿੱਚ ਪਾਬੰਦੀਆਂ ਤੋਂ ਪ੍ਰੇਸ਼ਾਨ ਅਤੇ ਕੈਨੇਡਾ ਦੇ ਦਰਵਾਜੇ ਖੁੱਲਣ ਦਾ ਇੰਤਜ਼ਾਰ ਕਰ ਰਹੇ ਯਾਤਰੀਆਂ ਲਈ ਵੱਡੀ ਖੁਸ਼ਖ਼ਬਰੀ ਹੈ। ਕੈਨੇਡਾ ਵੱਲੋਂ ਕਰੋਨਾਵਾਇਰਸ ਮਹਾਮਾਰੀ ਕਾਰਨ ਲੱਗੀਆਂ ਪਾਬੰਦੀਆਂ ਵਿੱਚ ਢਿੱਲ ਦਿੱਤੀ ਜਾ ਰਹੀ ਹੈ। ਕੋਰੋਨਾ ਦੇ ਦੋਵੇਂ ਟੀਕੇ ਲੱਗੇ ਯਾਤਰੀਆਂ ਨੂੰ ਕੈਨੇਡਾ ਵਿੱਚ ਪ੍ਰਵੇਸ਼ ਦੀ ਇਜ਼ਾਜਤ ਹੈ। ਪਰ ਇਹਨਾਂ ਦੇ ਕੈਨੇਡਾ ਸਰਕਾਰ ਵੱਲੋਂ ਮਾਨਤਾ ਪ੍ਰਾਪਤਾ ਕੋਰੋਨਾ ਵੈਕਸੀਨ ਦੇ ਦੋਵੇਂ ਟੀਕੇ ਲੱਗੇ ਹੋਣੇ ਚਾਹੀਦੇ ਹਨ। ਕੈਨੇਡਾ ਦੇ ਸਿਹਤ ਮੰਤਰਾਲੇ ਦੀ ਪ੍ਰਵਾਨਿਤ ਵੈਕਸੀਨ ‘ਚ ਫਾਈਜ਼ਰ, ਮੁਡੇਰਨਾ, ਕੋਵੀਸ਼ੀਲਡ, ਆਟਰਾਜੈਨਿਕਾ ਅਤੇ ਜੌਹਨਸਨ ਐਂਡ ਜੌਹਨਸਨ ਸ਼ਾਮਿਲ ਹਨ।
ਮਹਾਮਾਰੀ ਕਾਰਨ ਕੈਨੇਡਾ ਅਤੇ ਅਮਰੀਕਾ ਦਰਮਿਆਨ ਯਾਤਰਾ ’ਤੇ ਲੱਗੀਆਂ ਪਾਬੰਦੀਆਂ ਨੂੰ ਕੈਨੇਡਾ ਵਾਸੀਆਂ ਲਈ ਨਰਮ ਕੀਤਾ ਜਾ ਰਿਹਾ ਹੈ। ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਕਿਹਾ ਹੈ ਕਿ ਸਰਹੱਦਾਂ ਪੂਰੀ ਤਰ੍ਹਾਂ ਖੋਲ੍ਹਣ ਲਈ ਅਗਲੇ ਕੁੱਝ ਹਫਤਿਆਂ ਵਿੱਚ ਯੋਜਨਾ ਦਾ ਐਲਾਨ ਕੀਤਾ ਜਾਵੇਗਾ। ਪ੍ਰਧਾਨ ਮੰਤਰੀ ਨੇ ਕਿਹਾ ਕਿ ਕੈਨੇਡਾ ਤੇ ਅਮਰੀਕਾ ਦੌਰਾਨ ਸੈਰ ਸਪਾਟੇ ਸਣੇ ਸਾਰੀਆਂ ਗ਼ੈਰਜ਼ਰੂਰੀ ਯਾਤਰਾਵਾਂ ’ਤੇ 21 ਜੁਲਾਈ ਤੱਕ ਪਾਬੰਦੀ ਰਹੇਗੀ। ਮਹਾਮਾਰੀ ਦੇ ਸ਼ੁਰੂ ਹੋਣ ਵੇਲੇ ਤੋਂ ਅਮਰੀਕਾ ਤੇ ਕਨੇਡਾ ਸਰਕਾਰਾਂ ਨੇ 5500 ਮੀਲ ਤੋਂ ਵਧ ਦੀ ਸਰਹੱਦ ਗੈਰਜ਼ਰੂਰੀ ਆਵਾਜਾਈ ਲਈ ਬੰਦ ਕਰ ਦਿੱਤੀ ਸੀ, ਜਿੱਥੇ ਰੌਣਕ ਪਰਤਣ ਦੀ ਆਸ ਹੈ।

Comment here