ਸਿਆਸਤਖਬਰਾਂਚਲੰਤ ਮਾਮਲੇਦੁਨੀਆ

ਕੋਲੰਬੋ ’ਚ ਅਮਰੀਕੀ ਦੂਤਾਵਾਸ ਨੇ ਦੋ ਦਿਨਾਂ ਸੇਵਾਵਾਂ ਕੀਤੀਆਂ ਰੱਦ

ਕੋਲੰਬੋ –ਸ਼੍ਰੀਲੰਕਾ ਵਿੱਚ ਆਰਥਿਕ ਸੰਕਟ ਕਾਰਨ ਰਾਜਧਾਨੀ ਕੋਲੰਬੋ ਵਿੱਚ ਅਮਰੀਕੀ ਦੂਤਾਵਾਸ ਨੇ ਸਾਵਧਾਨੀ ਦੇ ਤੌਰ ‘ਤੇ ਅਗਲੇ ਦੋ ਦਿਨਾਂ ਲਈ ਆਪਣੀ ਕੌਂਸਲਰ ਸੇਵਾਵਾਂ ਨੂੰ ਮੁਅੱਤਲ ਕਰ ਦਿੱਤਾ।ਦੂਤਾਵਾਸ ਨੇ ਟਵੀਟ ਕੀਤਾ, “ਸਾਵਧਾਨੀ ਵਜੋਂ, ਦੂਤਾਵਾਸ ਸਾਡੀਆਂ ਬੁੱਧਵਾਰ ਦੁਪਹਿਰ ਦੀਆਂ ਸੇਵਾਵਾਂ (ਯੂਐਸ ਸਿਟੀਜ਼ਨ ਸਰਵਿਸਿਜ਼ ਅਤੇ ਐਨਆਈਵੀ ਪਾਸਬੈਕ) ਦੇ ਨਾਲ-ਨਾਲ ਸਾਰੀਆਂ ਕੌਂਸਲਰ ਸੇਵਾਵਾਂ ਨੂੰ ਵੀਰਵਾਰ ਨੂੰ ਰੱਦ ਕਰ ਰਿਹਾ ਹੈ।” ਲੰਕਾ ਦੇ ਰਾਸ਼ਟਰਪਤੀ ਗੋਟਬਾਯਾ ਰਾਜਪਕਸ਼ੇ ਨੇ ਦੇਸ਼ ਦੀ ਅਰਥਵਿਵਸਥਾ ਨੂੰ ਨਾ ਸੰਭਾਲਣ ਨੂੰ ਲੈ ਕੇ ਆਪਣੇ ਅਤੇ ਆਪਣੇ ਪਰਿਵਾਰ ਦੇ ਖਿਲਾਫ ਵੱਧ ਰਹੇ ਜਨਤਕ ਰੋਸ਼ ਦਰਮਿਆਨ ਬੁੱਧਵਾਰ ਨੂੰ ਹਵਾਈ ਜਹਾਜ਼ ਰਾਹੀਂ ਦੇਸ਼ ਛੱਡ ਕੇ ਮਾਲਦੀਵ ਚਲੇ ਗਏ।ਇਸ ਤੋਂ ਬਾਅਦ ਸਰਕਾਰ ਨੇ ਦੇਸ਼ ਵਿੱਚ ਐਮਰਜੈਂਸੀ ਦਾ ਐਲਾਨ ਕਰ ਦਿੱਤਾ ਹੈ। ਮੀਡੀਆ ਰਿਪੋਰਟਾਂ ਵਿੱਚ ਕਿਹਾ ਗਿਆ ਹੈ ਕਿ ਸਰਕਾਰ ਵਿਰੋਧੀ ਪ੍ਰਦਰਸ਼ਨਕਾਰੀ ਪ੍ਰਧਾਨ ਮੰਤਰੀ ਰਾਨਿਲ ਵਿਕਰਮਸਿੰਘੇ ਦੇ ਖਿਲਾਫ ਪ੍ਰਦਰਸ਼ਨ ਦੀ ਯੋਜਨਾ ਬਣਾ ਰਹੇ ਹਨ ਅਤੇ ਵਿਕਰਮਸਿੰਘੇ ਦੇ ਅਸਤੀਫੇ ਦੀ ਮੰਗ ਕਰ ਰਹੇ ਹਨ।ਵਿਕਰਮਸਿੰਘੇ ਪਹਿਲਾਂ ਹੀ ਅਸਤੀਫੇ ਦੀ ਪੇਸ਼ਕਸ਼ ਕਰ ਚੁੱਕੇ ਹਨ।

Comment here