ਬੋਗੋਟਾ- ਦੱਖਣੀ-ਪੱਛਮੀ ਕੋਲੰਬੀਆ ਤੋਂ ਦੁਖਦ ਖਬਰ ਆਈ ਹੈ, ਜਿੱਥੇ ਇੱਕ ਜੇਲ੍ਹ ਵਿਚ ਅੱਗ ਲੱਗਣ ਕਾਰਨ ਘੱਟੋ-ਘੱਟ 49 ਲੋਕਾਂ ਦੀ ਮੌਤ ਹੋ ਗਈ ਅਤੇ ਦਰਜਨ ਤੋਂ ਵੱਧ ਜ਼ਖ਼ਮੀ ਹੋ ਗਏ। ਰਾਸ਼ਟਰੀ ਜੇਲ੍ਹ ਪ੍ਰਣਾਲੀ ਦੇ ਡਾਇਰੈਕਟਰ, ਟੀਟੋ ਕੈਸਟੇਲਾਨੋਸ ਨੇ ਰੇਡੀਓ ਕਾਰਾਕੋਲ ਨੂੰ ਦੱਸਿਆ ਕਿ ਇਹ ਸਪੱਸ਼ਟ ਨਹੀਂ ਹੈ ਕਿ ਮਰਨ ਵਾਲੇ ਸਾਰੇ ਕੈਦੀ ਸਨ ਜਾਂ ਨਹੀਂ। ਉਨ੍ਹਾਂ ਨੇ ਕਿਹਾ ਕਿ ਤੁਲੁਆ ਸ਼ਹਿਰ ਦੀ ਇੱਕ ਮੱਧਮ-ਸੁਰੱਖਿਆ ਜੇਲ੍ਹ ਵਿਚ ਦੰਗੇ ਦੀ ਕੋਸ਼ਿਸ਼ ਦੌਰਾਨ ਸੋਮਵਾਰ ਸਵੇਰੇ ਅੱਗ ਲੱਗ ਗਈ। ਇਸ ਘਟਨਾ ਬਾਰੇ ਅਧਿਕਾਰੀਆਂ ਨੇ ਦੱਸਿਆ ਕਿ ਹੁਣ ਤੱਕ 49 ਲੋਕਾਂ ਦੀ ਮੌਤ ਹੋ ਚੁੱਕੀ ਹੈ। ਕੈਦੀਆਂ ਨੇ ਅੱਗ ਲੱਗਣ ਤੋਂ ਬਾਅਦ ਭੱਜਣ ਦੀ ਕੋਸ਼ਿਸ਼ ਕੀਤੀ ਪਰ ਫਿਰ ਵੀ 49 ਲੋਕ ਮਰ ਗਏ। ਕਾਰਾਕੋਲ ਰੇਡੀਓ ਦੇ ਅਧਿਕਾਰੀਆਂ ਨੇ ਅਧਿਕਾਰੀਆਂ ਦੇ ਹਵਾਲੇ ਨਾਲ ਇਹ ਜਾਣਕਾਰੀ ਦਿੱਤੀ। ਰਿਪੋਰਟਾਂ ਮੁਤਾਬਕ 40 ਤੋਂ ਵੱਧ ਲੋਕ ਜ਼ਖਮੀ ਹੋਏ ਹਨ। ਰਾਸ਼ਟਰਪਤੀ ਇਵਾਨ ਡੂਕ ਨੇ ਘਟਨਾ ਵਿਚ ਮਾਰੇ ਗਏ ਲੋਕਾਂ ਦੇ ਰਿਸ਼ਤੇਦਾਰਾਂ ਪ੍ਰਤੀ ਹਮਦਰਦੀ ਪ੍ਰਗਟ ਕੀਤੀ ਹੈ। ਉਨ੍ਹਾਂ ਨੇ ਟਵੀਟ ਕਰ ਕੇ ਲਿਖਿਆ ਕਿ ਤੁਲੁਆ ਦੀ ਜੇਲ੍ਹ ‘ਚ ਹੋਏ ਹਾਦਸੇ ‘ਤੇ ਅਸੀਂ ਸੋਗ ਪ੍ਰਗਟ ਕਰਦੇ ਹਾਂ। ਮੈਂ ਇਸ ਖੌਫਨਾਕ ਘਟਨਾ ਬਾਰੇ ਸਪੱਸ਼ਟੀਕਰਨ ਦੇਣ ਦੇ ਨਿਰਦੇਸ਼ ਦਿੱਤੇ ਹਨ। ਮੇਰੀ ਸੰਵੇਦਨਾ ਪੀੜਤ ਪਰਿਵਾਰਾਂ ਦੇ ਨਾਲ ਹੈ।
Comment here