ਸਿਆਸਤਖਬਰਾਂਦੁਨੀਆ

ਕੋਰੋਨਾ ਵੈਕਸੀਨ ਨਿਯਮਾਂ ਨੂੰ ਲੈ ਕੇ ਦਰਜ ਮੁਕੱਦਮਾ

ਫਰਿਜ਼ਨੋ-ਲੰਘੇ ਦਿਨੀਂ 18 ਸੂਬਿਆਂ ਨੇ ਰਾਸ਼ਟਰਪਤੀ ਜੋਅ ਬਾਈਡੇਨ ਦੇ ਕੋਵਿਡ -19 ਵੈਕਸੀਨ ਦੇ ਆਦੇਸ਼ ਨੂੰ ਰੋਕਣ ਲਈ ਤਿੰਨ ਵੱਖਰੇ ਮੁਕੱਦਮੇ ਦਾਇਰ ਕੀਤੇ ਅਤੇ ਇਹ ਦਲੀਲ ਦਿੱਤੀ ਕਿ ਇਹ ਜ਼ਰੂਰਤ ਫੈਡਰਲ ਕਾਨੂੰਨ ਦੀ ਉਲੰਘਣਾ ਕਰਦੀ ਹੈ।  ਇਸ ਜ਼ਰੂਰਤ ਦੇ ਵਿਰੋਧ ’ਚ ਇੱਕ ਦਰਜਨ ਤੋਂ ਜ਼ਿਆਦਾ ਸਟੇਟਾਂ ਵੱਲੋਂ ਬਾਈਡੇਨ ਪ੍ਰਸ਼ਾਸਨ ’ਤੇ ਮੁਕੱਦਮਾ ਕੀਤਾ ਗਿਆ ਹੈ। ਵੈਕਸੀਨ ਜ਼ਰੂਰਤ ਨੂੰ ਰੋਕਣ ਲਈ ਅਦਾਲਤ ਦਾ ਦਰਵਾਜ਼ਾ ਖੜਕਾਉਣ ਵਾਲੀਆਂ ਸਟੇਟਾਂ ਦੀ ਗਿਣਤੀ ਤਕਰੀਬਨ 19 ਹੋ ਗਈ ਹੈ।
ਇਸ ਤਹਿਤ ਅਲਾਸਕਾ, ਅਰਕਨਸਾਸ, ਆਇਓਵਾ, ਮਿਸੂਰੀ, ਮੋਂਟਾਨਾ, ਨੇਬਰਾਸਕਾ, ਨਿਊ ਹੈਂਪਸ਼ਾਇਰ, ਨੌਰਥ ਡਕੋਟਾ, ਸਾਊਥ ਡਕੋਟਾ ਅਤੇ ਵਾਇਮਿੰਗ ਦੇ ਅਟਾਰਨੀ ਜਨਰਲਾਂ ਨੇ ਇੱਕ ਮੁਕੱਦਮੇ ’ਤੇ ਹਸਤਾਖਰ ਕੀਤੇ ਜੋ ਕਿ ਮਿਸੂਰੀ ਦੀ ਇੱਕ ਫੈਡਰਲ ਜ਼ਿਲ੍ਹਾ ਅਦਾਲਤ ’ਚ ਦਾਇਰ ਕੀਤਾ ਗਿਆ।
ਇਸ ਦੇ ਇਲਾਵਾ ਜਾਰਜੀਆ, ਅਲਾਬਾਮਾ, ਆਈਡਾਹੋ, ਕੰਸਾਸ, ਦੱਖਣੀ ਕੈਰੋਲਿਨਾ, ਯੂਟਾ ਅਤੇ ਪੱਛਮੀ ਵਰਜੀਨੀਆ ਸਮੇਤ ਰਾਜਾਂ ਦੇ ਇੱਕ ਹੋਰ ਸਮੂਹ ਨੇ ਜਾਰਜੀਆ ’ਚ ਫੈਡਰਲ ਜ਼ਿਲ੍ਹਾ ਅਦਾਲਤ ’ਚ ਮੁਕੱਦਮਾ ਦਾਇਰ ਕੀਤਾ। ਟੈਕਸਾਸ ਨੇ ਵੀ ਵਿਅਕਤੀਗਤ ਤੌਰ ’ਤੇ ਮੁਕੱਦਮਾ ਕੀਤਾ ਹੈ।

Comment here