ਸਿਆਸਤਸਿਹਤ-ਖਬਰਾਂਖਬਰਾਂਦੁਨੀਆ

ਕੋਰੋਨਾ ਮਹਾਮਾਰੀ ਚ ਭਾਰਤ ਵੱਲੋਂ ਮਦਦ ਲਈ ਧੰਨਵਾਦ : ਇਬਰਾਹਿਮ ਸੋਲਿਹ

ਨਵੀਂ ਦਿੱਲੀ- ਮਾਲਦੀਵ ਦੇ ਰਾਸ਼ਟਰਪਤੀ ਇਬਰਾਹਿਮ ਸੋਲਿਹ ਵਲੋਂ ਕੋਵਿਡ-19 ਮਹਾਮਾਰੀ ਦੌਰਾਨ ਮਦਦ ਲਈ ਭਾਰਤ ਦਾ ਧੰਨਵਾਦ ਕੀਤਾ ਗਿਆ ਅਤੇ  ਭਾਰਤ ਨੇ ਕਈ ਮੌਕਿਆਂ ‘ਤੇ ਕੋਵਿਡ-19 ਰੋਕੂ ਟੀਕੇ ਦਾਨ ਕੀਤੇ ਹਨ ਅਤੇ ਟਾਪੂ ਦੇਸ਼ ਦੀ ਪੂਰੇ ਦਿਲ ਨਾਲ ਮਦਦ ਕੀਤੀ ਹੈ। ਐਤਵਾਰ ਨੂੰ ਆਪਣੇ ਦੇਸ਼ ਦੇ ਨਾਗਰਿਕਾਂ ਨੂੰ ਸੰਬੋਧਿਤ ਕਰਦੇ ਹੋਏ ਸੋਲਿਹ ਨੇ ਮਾਲਦੀਵ ਦੇ ਦੋਸਤਾਨਾ ਦੁਵੱਲੇ ਭਾਈਵਾਲਾਂ ਦਾ ਧੰਨਵਾਦ ਕੀਤਾ, ਜਿਨ੍ਹਾਂ ਨੇ ਕੋਵਿਡ-19 ਦਾ ਮੁਕਾਬਲਾ ਕਰਨ ਦੇ ਯਤਨਾਂ ਵਿਚ ਸਹਾਇਤਾ ਕੀਤੀ। ਸੋਲਿਹ ਨੇ ਕਿਹਾ, ‘ਮੈਂ ਇਸ ਮੌਕੇ ਭਾਰਤ, ਜਾਪਾਨ, ਅਮਰੀਕਾ, ਸੰਯੁਕਤ ਅਰਬ ਅਮੀਰਾਤ (ਯੂ.ਏ.ਈ.), ਚੀਨ, ਬੰਗਲਾਦੇਸ਼, ਵਿਸ਼ਵ ਸਿਹਤ ਸੰਗਠਨ (ਡਬਲਯੂ.ਐੱਚ.ਓ.) ਅਤੇ ਸੰਯੁਕਤ ਰਾਸ਼ਟਰ ਦੀਆਂ ਕੁਝ ਏਜੰਸੀਆਂ ਦਾ ਜ਼ਿਕਰ ਕਰਾਂਗਾ ਜਿਨ੍ਹਾਂ ਨੇ ਦੇਸ਼ ਦੀ ਮਦਦ ਕੀਤੀ। ਉਨ੍ਹਾਂ ਕਿਹਾ ਕਿ ਭਾਰਤ ਨੇ ਪਿਛਲੇ 2 ਸਾਲਾਂ ਵਿਚ ਕਈ ਮੌਕਿਆਂ ‘ਤੇ ਖੁੱਲ੍ਹੇ ਦਿਲ ਨਾਲ ਸਾਡੀ ਸਹਾਇਤਾ ਕੀਤੀ ਹੈ। ਭਾਰਤ ਨੇ ਸਾਡੀ ਆਰਥਿਕਤਾ ਨੂੰ ਠੀਕ ਕਰਨ ਵਿਚ ਮਦਦ ਕਰਨ ਲਈ 25 ਕਰੋੜ ਅਮਰੀਕੀ ਡਾਲਰ ਦੇ ਵਿੱਤੀ ਬਾਂਡ ਖ਼ਰੀਦੇ ਹਨ। ਸਾਨੂੰ ਸਿਹਤ ਸੇਵਾਵਾਂ ਪ੍ਰਦਾਨ ਕਰਨ ਲਈ ਭਾਰਤ ਤੋਂ ਕਈ ਉਪਕਰਨ ਮਿਲੇ ਹਨ।’ਸੋਲਿਹ ਨੇ ਨਾਲ ਹੀ ਕਿਹਾ, ਸੈਲਾਨੀਆਂ ਦੀ ਆਮਦ ਨੂੰ ਯਕੀਨੀ ਬਣਾਉਣ ਲਈ ਦੋਵਾਂ ਦੇਸ਼ਾਂ ਵਿਚਕਾਰ ਇਕ ਯਾਤਰਾ ਗਲਿਆਰਾ ਬਣਾਇਆ ਗਿਆ। ਉਨ੍ਹਾਂ ਇਹ ਵੀ ਉਜਾਗਰ ਕੀਤਾ ਕਿ ਭਾਰਤ ਨੇ ਮਾਲਦੀਵ ਦੇ ਲੋਕਾਂ ਲਈ ਤੁਰੰਤ ਸਿਹਤ ਦੇਖ਼ਭਾਲ ਦੀ ਜ਼ਰੂਰਤ ਨੂੰ ਆਸਾਨ ਬਣਾਇਆ, ਜਿਸ ਨਾਲ ਉਨ੍ਹਾਂ ਨੂੰ ਦੇਸ਼ ਦੀ ਯਾਤਰਾ ਕਰਨ ਦੀ ਇਜਾਜ਼ਤ ਮਿਲੀ। ਉਨ੍ਹਾਂ ਕਿਹਾ ਕਿ ਮਾਲਦੀਵ ਤੋਂ ਇਲਾਵਾ ਕਿਸੇ ਹੋਰ ਦੇਸ਼ ਨੂੰ ਇਹ ਵਿਸ਼ੇਸ਼ ਅਧਿਕਾਰ ਨਹੀਂ ਦਿੱਤਾ ਗਿਆ ਸੀ। ਭਾਰਤ ਨੇ ਮਹਾਮਾਰੀ ਦੌਰਾਨ ਖ਼ਾਸ ਤੌਰ ‘ਤੇ ਐਂਟੀ-ਕੋਵਿਡ-19 ਵੈਕਸੀਨ ਦੀ ਸਪਲਾਈ ਕਰਕੇ ਕਈ ਦੇਸ਼ਾਂ ਦੀ ਮਦਦ ਕੀਤੀ ਹੈ।

Comment here