ਸਿਹਤ-ਖਬਰਾਂਖਬਰਾਂਦੁਨੀਆ

ਕੋਰੋਨਾ ਨੂੰ ਰੋਕਣ ਲਈ ਹਰ ਸੰਭਾਵ ਯਤਨ ਕਰੇਗਾ ਚੀਨ

ਬੀਜਿੰਗ-ਬੀਤੇ ਦਿਨੀਂ ਚੀਨ ਨੇ ਕਿਹਾ ਹੈ ਕਿ ਉਸ ਦੇ ਕੋਲ ਕੋਵਿਡ-19 ਨੂੰ ਰੋਕਣ ਲਈ ਯਾਤਰਾ ਪਾਬੰਦੀ ਦੇ ਇਲਾਵਾ ਕੋਈ ਬਦਲ ਨਹੀਂ ਹੈ। ਚੀਨ ਨੇ ਨਵੀਂ ਦਿੱਲੀ ’ਚ ਚੀਨੀ ਦੂਤਘਰ ਦੇ ਸਾਹਮਣੇ ਭਾਰਤੀ ਵਿਦਿਆਰਥੀਆਂ ਦੇ ਪ੍ਰਦਰਸ਼ਨ ’ਤੇ ਇਹ ਪ੍ਰੀਤਕਿਰਿਆ ਦਿੱਤੀ। ਇਹ ਵਿਦਿਆਰਥੀ ਆਪਣੀ ਪੜ੍ਹਾਈ ਜਾਰੀ ਰੱਖਣ ਲਈ ਚੀਨ ਵਾਪਸ ਜਾਣਾ ਚਾਹੁੰਦਾ ਹੈ।
ਚੀਨ ਦਾ ਅਜਿਹਾ ਜਵਾਬ ਅਜਿਹੇ ਸਮੇਂ ’ਤੇ ਆਇਆ ਹੈ ਜਦੋਂ ਨਵੀਂ ਦਿੱਲੀ ਤੋਂ ਅਜਿਹੀਆਂ ਕੁਝ ਖ਼ਬਰਾਂ ਆਈਆਂ ਹਨ ਕਿ ਮੈਡੀਕਲ ਦੀ ਪੜ੍ਹਾਈ ਕਰਨ ਵਾਲੇ ਵਿਦਿਆਰਥੀ ਨੇ ਚੀਨੀ ਦੂਤਘਰ ਦੇ ਸਾਹਮਣੇ ਪ੍ਰਦਰਸ਼ਨ ਕਰਕੇ ਬੀਜਿੰਗ ਤੋਂ ਉਨ੍ਹਾਂ ਨੂੰ ਅਧਿਐਨ ਲਈ ਦੇਸ਼ ਵਾਪਸ ਜਾਣ ਦੀ ਇਜਾਜ਼ਤ ਦੇਣ ਦੀ ਮੰਗ ਕੀਤੀ। ਦਿੱਲੀ ’ਚ ਭਾਰਤੀ ਵਿਦਿਆਰਥੀਆਂ ਦੇ ਪ੍ਰਦਰਸ਼ਨ ਬਾਰੇ ਪ੍ਰਤੀਕਿਰਿਆ ਲਈ ਪੁੱਛੇ ਜਾਣ ’ਤੇ ਚੀਨੀ ਵਿਦੇਸ਼ ਮੰਤਰਾਲਾ ਦੀ ਬੁਲਾਰਣ ਹੁਆ ਚੁਨਯਿੰਗ ਨੇ ਪੱਤਰਕਾਰ ਸੰਮੇਲਨ ’ਚ ਕਿਹਾ ਕਿ ਦੁਨੀਆ ਦੇ ਕਈ ਹਿੱਸਿਆਂ ’ਚ ਕੋਰੋਨਾ ਵਾਇਰਸ ਅਜੇ ਵੀ ਤੇਜ਼ੀ ਨਾਲ ਫੈਲ ਰਿਹਾ ਹੈ। ਇਸ ਲਈ ਇਸ ਲਿਹਾਜ਼ ਨਾਲ ਚੀਨ ਸਰਕਾਰ ਦੇ ਕੋਲ ਯਾਤਰਾ ਪਾਬੰਦੀ ਲਗਾਉਣ ਦੇ ਇਲਾਵਾ ਕੋਈ ਬਦਲ ਨਹੀਂ ਹੈ।
ਉਨ੍ਹਾਂ ਕਿਹਾ ਕਿ ਹਾਲਾਤ ਦੇ ਮੁਤਾਬਕ ਚੀਨ ਆਪਣੇ ਨਾਗਰਿਕਾਂ ਅਤੇ ਵਿਦੇਸ਼ੀ ਯਾਤਰੀਆਂ ਦੀ ਸੁਰੱਖਿਆ, ਸਿਹਤ ਦੇ ਮੱਦੇਨਜ਼ਰ ਕੋਈ ਕਦਮ ਚੁੱਕ ਰਿਹਾ ਹੈ। ਚੁਨਯਿੰਗ ਨੇ ਕਿਹਾ ਕਿ ਮੈਂ ਇਸ ਗੱਲ ’ਤੇ ਜ਼ੋਰ ਦੇਣਾ ਚਾਹੁੰਦੀ ਹਾਂ ਕਿ ਚੀਨ ’ਚ ਰੋਕਥਾਮ ਅਤੇ ਕੰਟਰੋਲ ਉਪਾਵਾਂ ਨੂੰ ਦੇਸ਼ ਦੇ ਨਾਗਰਿਕਾਂ ਸਮੇਤ ਸਾਰੇ ਆਉਣ ਵਾਲੇ ਯਾਤਰੀਆਂ ’ਤੇ ਲਾਗੂ ਕੀਤਾ ਜਾਂਦਾ ਹੈ।

Comment here