ਅਪਰਾਧਸਿਆਸਤਸਿਹਤ-ਖਬਰਾਂਖਬਰਾਂ

ਕੋਰੋਨਾ ਨਿਯਮਾਂ ਦੀ ਉਲੰਘਣਾ ਦੇ ਦੋਸ਼ ’ਚ ਮੰਤਰੀ ਵਿਰੁੱਧ ਕੇਸ ਦਰਜ

ਕੋਲ੍ਹਾਪੁਰ-ਬੀਤੇ ਦਿਨੀਂ ਸਿਹਤ ਰਾਜ ਮੰਤਰੀ ਰਾਜੇਂਦਰ ਪਾਟਿਲ-ਯੇਦਰਾਵਕਰ ਅਤੇ ਉਨ੍ਹਾਂ ਦੇ ਸਮਰਥਕਾਂ ਦੇ ਖਿਲਾਫ ਮਹਾਰਾਸ਼ਟਰ ’ਚ ਕੋਲ੍ਹਾਪੁਰ ਸ਼ਹਿਰ ਪੁਲਸ ਨੇ ਕੋਰੋਨਾ ਵਾਇਰਸ ਨਿਯਮਾਂ ਦੀ ਉਲੰਘਣਾ ਕਰਨ ਦਾ ਮਾਮਲਾ ਦਰਜ ਕੀਤਾ ਹੈ। ਪੁਲਸ ਨੇ ਕਿਹਾ ਕਿ ਪਾਟਿਲ-ਯੇਦਰਾਵਕਰ ਨੂੰ ਕੋਲ੍ਹਾਪੁਰ ਜ਼ਿਲਾ ਕੇਂਦਰੀ ਸਹਿਕਾਰੀ ਬੈਂਕ (ਕੇ. ਡੀ. ਸੀ. ਸੀ. ਬੀ.) ਦੇ ਨਿਰਦੇਸ਼ਕ ਦੇ ਰੂਪ ’ਚ ਚੁਣੇ ਜਾਣ ਤੋਂ ਬਾਅਦ ਬੀਤੇ ਸ਼ਨੀਵਾਰ ਨੂੰ ਇਕ ਜੁਲੂਸ ਕੱਢਿਆ ਗਿਆ।
ਸੋਸ਼ਲ ਮੀਡੀਆ ’ਤੇ ਮੰਤਰੀ ਦੇ ਖਿਲਾਫ ਜਨਤਾ ਦੇ ਵਿਰੋਧ ਨੂੰ ਵੇਖਦੇ ਹੋਏ ਪੁਲਸ ਨੇ ਪਾਟਿਲ-ਯੇਦਰਾਵਕਰ ਅਤੇ ਉਨ੍ਹਾਂ ਦੇ 500 ਸਮਰਥਕਾਂ ਦੇ ਖਿਲਾਫ ਮਾਮਲਾ ਦਰਜ ਕੀਤਾ ਹੈ। ਕੋਵਿਡ-19 ਨਿਯਮਾਂ ਦੀ ਉਲੰਘਣਾ ਕਰ ਕੇ ਪਦ ਯਾਤਰਾ ਕੱਢਣ ’ਤੇ ਕਰਨਾਟਕ ਪੁਲਸ ਨੇ ਸੋਮਵਾਰ ਨੂੰ ਕਾਂਗਰਸੀ ਨੇਤਾ ਡੀ. ਕੇ. ਸ਼ਿਵਕੁਮਾਰ, ਸਿੱਧਾਰਾਮਈਆ ਅਤੇ 30 ਹੋਰ ਲੋਕਾਂ ਦੇ ਖਿਲਾਫ ਐੱਫ. ਆਈ. ਆਰ. ਦਰਜ ਕੀਤੀ। ਕਰਨਾਟਕ ਦੇ ਗ੍ਰਹਿ ਮੰਤਰੀ ਅਰਾਗਾ ਜਨੇਂਦਰ ਨੇ ਕਿਹਾ ਕਿ ਕੋਵਿਡ ਮਾਪਦੰਡਾਂ ਦੀ ਉਲੰਘਣਾ ਕਰਨ ਵਾਲਿਆਂ ਨੂੰ ਬਖਸ਼ਿਆ ਨਹੀਂ ਜਾਵੇਗਾ।

Comment here