ਨਵੀਂ ਦਿੱਲੀ-ਕੋਰੋਨਾ ਦੇ ਵਧਦੇ ਇਨਫੈਕਸ਼ਨ ਤੇ ਲਗਾਈ ਜਾ ਰਹੀਆਂ ਪਾਬੰਦੀਆਂ ਦੇ ਵਿਰੋਧ ’ਚ ਲੋਕਾਂ ਦੇ ਮੁਜ਼ਾਹਰਿਆਂ ਨੂੰ ਦੇਖਦੇ ਹੋਏ ਯੂਰਪੀ ਸੰਘ ਨੇ ਟੀਕਾਕਰਨ ਦੇ ਆਧਾਰ ’ਤੇ ਬੇਰੋਕਟੋਕ ਆਵਾਜਾਈ ਲਈ ਨਵੇਂ ਨਿਯਮ ਬਣਾਉਣ ਦੀ ਜ਼ਰੂਰਤ ਦੱਸੀ ਹੈ। ਤਜਵੀਜ਼ਸ਼ੁਦਾ ਨਿਯਮਾਂ ’ਚ ਵਿਸ਼ਵ ਸਿਹਤ ਸੰਗਠਨ (ਡਬਲਯੂਐੱਚਓ) ਤੋਂ ਮਾਨਤਾ ਪ੍ਰਾਪਤ ਕੋਰੋਨਾ ਰੋਕੂ ਟੀਕਿਆਂ ਦੀ ਮਿਆਦ ਨੌਂ ਮਹੀਨੇ ਤਕ ਸੀਮਤ ਰੱਖਣ ਨੂੰ ਕਿਹਾ ਗਿਆ ਹੈ। ਕੋਰੋਨਾ ਦੇ ਨਵੇਂ ਵੇਰੀਐਂਟ ਦੇ ਸਾਹਮਣੇ ਆਉਣ ਤੋਂ ਬਾਅਦ ਤੀਜੀ ਲਹਿਰ ਦੇ ਵਧਦੇ ਖ਼ਦਸ਼ੇ ਦੌਰਾਨ ਟੀਕੇ ਦੀ ਬੂਸਟਰ ਡੋਜ਼ ਲਗਾਉਣ ਦੀ ਇਜਾਜ਼ਤ ਦੇਣ ਲਈ ਸਰਕਾਰ ’ਤੇ ਦਬਾਅ ਵਧ ਗਿਆ ਹੈ। ਇਸ ਦੇ ਨਾਲ ਹੀ ਟੀਕੇ ਦੇ ਅਸਰ ਦੀ ਮਿਆਦ ਨੌਂ ਮਹੀਨੇ ਤਕ ਸੀਮਤ ਕਰਨ ਦੇ ਯੂਰਪੀ ਦੇਸ਼ਾਂ ਦੇ ਮਤੇ ਨੇ ਭਾਰਤੀਆਂ ਲਈ ਬੇਰੋਕ ਟੋਕ ਆਵਾਜਾਈ ਯਕੀਨੀ ਬਣਾਉਣ ਲਈ ਬੂਸਟਰ ਡੋਜ਼ ਦੀ ਜ਼ਰੂਰਤ ਵਧਾ ਦਿੱਤੀ ਹੈ। ਸਰਕਾਰ ਅਜੇ ਤਕ ਸਾਰੇ ਬਾਲਗਾਂ ਨੂੰ ਦੋ ਖੁਰਾਕਾਂ ਦੇਣ ਨੂੰ ਆਪਣੀ ਪਹਿਲ ਦੱਸ ਰਹੀ ਹੈ, ਪਰ ਦੇਸ਼ ’ਚ ਵੱਡੀ ਗਿਣਤੀ ’ਚ ਟੀਕੇ ਹੋਣ ਨੂੰ ਦੇਖਦੇ ਹੋਏ ਬੂਸਟਰ ਡੋਜ਼ ਨੂੰ ਇਸ ’ਚ ਰੁਕਾਵਟ ਦੇ ਰੂਪ ’ਚ ਨਹੀਂ ਦੇਖਿਆ ਜਾ ਸਕਦਾ।
ਯੂਰਪੀ ਸੰਘ ਦਾ ਮੰਨਣਾ ਹੈ ਕਿ ਟੀਕੇ ਦੀਆਂ ਦੋਵੇਂ ਖ਼ੁਰਾਕਾਂ ਲੈਣ ਦੇ ਨੌਂ ਮਹੀਨੇ ਬਾਅਦ ਕਿਸੇ ਵਿਅਕਤੀ ਦੇ ਸ਼ਰੀਰ ’ਚ ਕੋਰੋਨਾ ਵਾਇਰਸ ਖ਼ਿਲਾਫ਼ ਪ੍ਰਤੀਰੋਧਕ ਸਮਰੱਥਾ ਖ਼ਤਮ ਹੋ ਜਾਂਦੀ ਹੈ ਯਾਨੀ ਉਸ ਤੋਂ ਬਾਅਦ ਉਹ ਫਿਰ ਤੋਂ ਇਨਫੈਕਟਿਡ ਹੋ ਕੇ ਨਵੇਂ ਸਿਰੇ ਤੋਂ ਇਨਫੈਕਸ਼ਨ ਫੈਲਾਉਣ ਦਾ ਕਾਰਨ ਬਣ ਸਕਦਾ ਹੈ। ਜ਼ਾਹਿਰ ਹੈ ਕਿ ਨੌਂ ਮਹੀਨਿਆਂ ਦੀ ਸਮਾਂ ਹੱਦ ਤੈਅ ਹੋਣ ਕਾਰਨ ਮਾਰਚ ਤਕ ਦੋਵੇਂ ਖ਼ੁਰਾਕਾਂ ਲੈਣ ਵਾਲੇ ਦਸੰਬਰ ਤੋਂ ਬਾਅਦ ਯੂਰਪੀ ਦੇਸ਼ਾਂ ਦੀ ਯਾਤਰਾ ਨਹੀਂ ਕਰ ਸਕਣਗੇ। ਇਸੇ ਤਰ੍ਹਾਂ ਅਪ੍ਰੈਲ ਤਕ ਦੋਵਾਂ ਖ਼ੁਰਾਕਾਂ ਲੈਣ ਵਾਲਿਆਂ ’ਤੇ ਜਨਵਰੀ ਤੋਂ ਬਾਅਦ ਤੇ ਮਈ ਤਕ ਦੋਵੇਂ ਖ਼ੁਰਾਕਾਂ ਲੈਣ ਵਾਲਿਆਂ ’ਤੇ ਫਰਵਰੀ ਤੋਂ ਬਾਅਦ ਯੂਰਪ ’ਚ ਬੇਰੋਕਟੋਕ ਯਾਤਰਾ ’ਤੇ ਪਾਬੰਦੀ ਲੱਗ ਜਾਵੇਗੀ ਤੇ ਹੌਲੀ-ਹੌਲੀ ਅਜਿਹੇ ਲੋਕਾਂ ਦੀ ਗਿਣਤੀ ਵਧਦੀ ਚਲੀ ਜਾਵੇਗੀ। ਉਂਝ ਵੀ ਅਜਿਹੇ ਲੋਕਾਂ ਦੀ ਗਿਣਤੀ ਵਧੇਰੇ ਹੈ ਜਿਨ੍ਹਾਂ ਨੂੰ ਦੋਵੇਂ ਖ਼ੁਰਾਕਾਂ ਲੱਗਿਆਂ ਛੇ ਤੋਂ ਸੱਤ ਮਹੀਨਿਆਂ ਦਾ ਸਮਾਂ ਹੋ ਚੁੱਕਿਆ ਹੈ।
ਯੂਰਪ ਦੀ ਤਜਵੀਜ਼ਾਂ ’ਤੇ ਅਧਿਕਾਰੀਆਂ ਦੀ ਚੁੱਪ
ਯੂਰਪੀ ਸੰਘ ਦੇ ਨਵੇਂ ਮਤੇ ’ਤੇ ਕੇਂਦਰੀ ਸਿਹਤ ਮੰਤਰਾਲੇ ਦੇ ਅਧਿਕਾਰੀ ਸਾਫ਼-ਸਾਫ਼ ਕੁਝ ਵੀ ਕਹਿਣ ਤੋਂ ਬੱਚਦੇ ਰਹੇ। ਉਨ੍ਹਾਂ ਦਾ ਕਹਿਣਾ ਸੀ ਕਿ ਟੀਕਾਕਰਨ ਦਾ ਫ਼ੈਸਲਾ ਐੱਨਟਾਗੀ (ਨੈਸ਼ਨਲ ਟੈਕਨੀਕਲ ਐਕਸਪਰਟ ਗਰੁੱਪ ਆਨ ਇਮਿਊਨਾਈਜੇਸ਼ਨ) ਲੈਂਦਾ ਹੈ। ਐੱਨਟਾਗੀ ਜੇਕਰ ਬੂਸਟਰ ਡੋਜ਼ ਦੀ ਸਿਫ਼ਾਰਸ਼ ਕਰਦਾ ਹੈ ਤਾਂ ਸਰਕਾਰ ਉਸ ’ਤੇ ਵਿਚਾਰ ਕਰ ਸਕਦੀ ਹੈ।
Comment here