ਸਿਹਤ-ਖਬਰਾਂਖਬਰਾਂ

ਕੋਰੋਨਾ ਦੇ ਅੱਜ ਫੇਰ ਕੇਸ ਵਧੇ 

ਨਵੀਂ ਦਿੱਲੀ: ਦੇਸ਼ ਚ ਕੋਰੋਨਾ ਦਾ ਦਹਿਸ਼ਤ ਅਜੇ ਖਤਮ ਹੁੰਦਾ ਨਜ਼ਰ ਨਹੀਂ ਆ ਰਹੀ। ਹਾਲਾਂਕਿ ਕੁਝ ਦਿਨਾਂ ਤੋਂ ਕੋਰੋਨਾ ਦੇ ਮਾਮਲਿਆ ਗਿਰਾਵਟ ਦੇਖਣ ਨੂੰ ਮਿਲ ਰਹੀ ਸੀ ਜੋ ਕਿ ਅੱਜ ਰੁਕ ਗਈ ਹੈ। ਕੋਰੋਨਾ ਦੇ ਨਵੇਂ ਮਾਮਲਿਆਂ ਚ ਕੱਲ੍ਹ ਦੇ ਮੁਕਾਬਲੇ ਅੱਜ ਵਾਧਾ ਹੋਇਆ ਹੈ। ਸਿਹਤ ਮੰਤਰਾਲੇ ਦੇ ਅਨੁਸਾਰ ਕੋਰੋਨਾ ਸੰਕ੍ਰਮਣ ਦੇ ਵੀਰਵਾਰ ਨੂੰ 1,72,433 ਨਵੇਂ ਮਾਮਲੇ ਸਾਹਮਣੇ ਆਏ ਹਨ। ਬੁੱਧਵਾਰ ਦੇ ਮੁਕਾਬਲੇ ਇਹ ਮਾਮਲੇ ਅੱਜ 6.8 ਫ਼ੀਸਦੀ ਵੱਧ ਹਨ। ਕਲ੍ਹ ਕੋਰੋਨਾ ਦੇ 1,61,386 ਨਵੇਂ ਮਾਮਲੇ ਸਾਹਮਣੇ ਆਏ ਸੀ। ਭਾਰਤੀ ਚਿਕਿਤਸਾ ਅਨੁਸੰਧਾਨ ਪਰਿਸ਼ਦ ਨੇ ਦੱਸਿਆ ਕਿ ਭਾਰਤ ਚ ਕਲ੍ਹ ਕੋਰੋਨਾ ਵਾਇਰਸ ਲਈ 15,69,449 ਸੈਂਪਲ ਟੈਸਟ ਕੀਤੇ ਗਏ ਸੀ। ਇਸ ਦੇ ਨਾਲ ਹੀ ਕਲ੍ਹ ਤੱਕ ਕੁੱਲ 73,41,92,614 ਸੈਂਪਲ ਟੈਸਟ ਕੀਤੇ ਜਾ ਚੁੱਕੇ ਹਨ।

Comment here