ਅਜਬ ਗਜਬਸਿਹਤ-ਖਬਰਾਂਖਬਰਾਂ

ਕੋਰੋਨਾ ਟੀਕੇ ਦਾ ਭੈਅ; ਸਖ਼ਸ਼ ਚੜ੍ਹਿਆ ਨਾਰੀਅਲ ਦਰੱਖ਼ਤ ’ਤੇ

ਪੁਡੂਚੇਰੀ-ਇੱਥੋਂ ਦੇ ਕੋਨੇਰੀਕੁਪਮ ਪਿੰਡ ਦੇ 40 ਸਾਲਾ ਵਿਅਕਤੀ ਨੇ ਕੋਰੋਨਾ ਟੀਕੇ ਤੋਂ ਬਚਣ ਲਈ ਨਾਰੀਅਲ ਦੇ ਦਰੱਖਤ ’ਤੇ ਚੜ੍ਹਨ ਦੀ ਖਬਰ ਮਿਲੀ ਹੈ। ਪੁਡੂਚੇਰੀ ਸਰਕਾਰ ਪ੍ਰਦੇਸ਼ ਨੂੰ 100 ਫੀਸਦੀ ਟੀਕਾਕਰਨ ਰਾਜ ਬਣਾਉਣ ਲਈ ਕਈ ਕਦਮ ਚੁੱਕ ਰਹੀ ਹੈ। ਇਸ ਦੇ ਅਧੀਨ ਆਸ਼ਾ ਵਰਕਰਾਂ ਨੇ ਪਿੰਡ-ਪਿੰਡ ਜਾ ਕੇ ਟੀਕਾ ਲਗਾਉਣ ਦੀ ਮੁਹਿੰਮ ਦੇ ਅਧੀਨ ਬੀਤੇ ਸੋਮਵਾਰ ਦੀ ਸ਼ਾਮ ਕੋਨੇਰੀਕੁਪਮ ਪਿੰਡ ਦਾ ਦੌਰਾ ਕੀਤਾ ਤਾਂ ਪਤਾ ਲੱਗਾ ਕਿ ਇਕ ਘਰ ’ਚ ਵਿਅਕਤੀ ਨੂੰ ਹਾਲੇ ਤੱਕ ਟੀਕਾ ਨਹੀਂ ਲਗਾਇਆ ਗਿਆ ਹੈ। ਜਦੋਂ ਉਨ੍ਹਾਂ ਨੇ ਟੀਕਾ ਲਗਾਉਣ ਲਈ ਜ਼ੋਰ ਦਿੱਤਾ ਤਾਂ ਉਹ ਆਦਮੀ ਘਰੋਂ ਬਾਹਰ ਨਿਕਲਿਆ ਅਤੇ ਦੌੜ ਕੇ ਨਾਰੀਅਲ ਦੇ ਦਰੱਖਤ ’ਤੇ ਚੜ੍ਹ ਗਿਆ। ਵਾਰ-ਵਾਰ ਅਪੀਲ ਕਰਨ ਦੇ ਬਾਵਜੂਦ ਉਹ ਹੇਠਾਂ ਨਹੀਂ ਉਤਰਿਆ ਤਾਂ ਸਿਹਤ ਕਰਮੀ ਉਸ ਨੂੰ ਬਿਨਾਂ ਵੈਕਸੀਨ ਦਿੱਤੇ ਹੀ ਉੱਥੋਂ ਚੱਲੇ ਗਏ।

Comment here