ਸਿਆਸਤਖਬਰਾਂਚਲੰਤ ਮਾਮਲੇ

ਕੋਰੋਨਾ ਕੇਸ ਘਟੇ, ਚੋਣ ਕਮਿਸ਼ਨ ਪ੍ਰਚਾਰ ਲਈ ਦੇ ਸਕਦਾ ਹੈ ਢਿੱਲ

ਨਵੀਂ ਦਿੱਲੀ ਭਾਰਤ ਦੇ 5 ਰਾਜਾਂ ਵਿੱਚ ਚੋਣਾਂ ਹੋਣ ਵਾਲੀਆਂ ਹਨ ਅਤੇ ਕੋਰੋਨਾ ਦੇ ਕੇਸਾਂ ’ਚ ਲਗਾਤਾਰ ਗਿਰਾਵਟ ਆ ਰਹੀ ਹੈ। ਇਸ ਸਥਿਤੀ ਨੂੰ ਦੇਖ ਦੇ ਹੋਏ ਚੋਣ ਕਮਿਸ਼ਨ ਨੇ  ਸਿਆਸੀ ਪਾਰਟੀਆਂ ਨੂੰ ਅਗਲੇ ਹਫ਼ਤੇ ਤਕ ਚੋਣ ਪ੍ਰਚਾਰ ਵਿਚ ਕੁਝ ਹੋਰ ਮਿਲਣ ਦੇ ਆਸਾਰ ਹਨ। ਫਿਲਹਾਲ ਚੋਣ ਕਮਿਸ਼ਨ ਨੇ ਅਗਲੇ ਹਫਤੇ ਦਿੱਤੀ ਜਾਣ ਵਾਲੀ ਢਿੱਲ ਨਾਲ ਜੁੜੇ ਮਤੇ ‘ਤੇ ਕੰਮ ਸ਼ੁਰੂ ਕਰ ਦਿੱਤਾ ਹੈ, ਜਿਸ ‘ਚ ਗਰਾਊਂਡ ਦੀ ਅੱਧੀ ਸਮਰੱਥਾ ਨਾਲ ਜਨਤਕ ਮੀਟਿੰਗਾਂ ਅਤੇ ਰੈਲੀਆਂ ਸ਼ੁਰੂ ਕਰਨ ਦੀ ਇਜਾਜ਼ਤ ਦਿੱਤੀ ਜਾ ਸਕਦੀ ਹੈ। ਇਸ ਹਫਤੇ ਕੋਰੋਨਾ ਦੀ ਸਥਿਤੀ ਨੂੰ ਦੇਖਦੇ ਹੋਏ ਇਹ ਫੈਸਲਾ ਲਿਆ ਜਾਵੇਗਾ। ਹਾਲਾਂਕਿ ਇਸ ਦੌਰਾਨ ਪਹਿਲੇ ਅਤੇ ਦੂਜੇ ਪੜਾਅ ਲਈ ਚੋਣ ਪ੍ਰਚਾਰ ਖਤਮ ਹੋ ਜਾਵੇਗਾ। ਪਹਿਲੇ ਪੜਾਅ ਲਈ ਵੋਟਿੰਗ 10 ਫਰਵਰੀ ਨੂੰ  ਅਤੇ ਜਿਸ ਦਾ ਚੋਣ ਪ੍ਰਚਾਰ ਕੱਲ੍ਹ ਮੰਗਲਵਾਰ ਸ਼ਾਮ ਨੂੰ ਖਤਮ ਹੋ ਜਾਵੇਗਾ। ਇਸ ਬਾਅਦ ਦੂਜੇ ਪੜਾਅ ਦੀਆਂ ਚੋਣਾਂ 14 ਫਰਵਰੀ ਨੂੰ ਹਨ, ਜਿਸ ਦਾ ਪ੍ਰਚਾਰ ਵੀ 12 ਫਰਵਰੀ ਨੂੰ ਖਤਮ ਹੋ ਜਾਵੇਗਾ। ਹਾਲਾਂਕਿ ਚੋਣਾਂ ਦੇ ਆਖ਼ਰੀ ਗੇੜਾਂ ਵਿਚ ਇਨ੍ਹਾਂ ਰੈਲੀਆਂ ਅਤੇ ਮੀਟਿੰਗਾਂ ਤੋਂ ਪਾਬੰਦੀਆਂ ਵੀ ਪੂਰੀ ਤਰ੍ਹਾਂ ਹਟਉਣ ਦੇ ਆਸਾਰ ਹਨ। ਚੋਣ ਕਮਿਸ਼ਨ ਦਾ ਕਹਿਣਾ ਹੈ ਕਿ ਜਿਵੇਂ-ਜਿਵੇਂ ਕੋਰੋਨਾ ਦੇ ਕੇਸਾਂ ’ਚ ਸੁਧਾਰ ਹੋ ਰਿਹਾ ਹੈ ਤਾਂ ਸਾਡੀ ਕੋਸ਼ਿਸ਼ ਹੈ ਕਿ ਸਿਆਸੀ ਪਾਰਟੀਆਂ ਨੂੰ ਚੋਣ ਪ੍ਰਚਾਰ ਦਾ ਪੂਰਾ ਮੌਕਾ ਮਿਲੇ। ਇਹੀ ਕਾਰਨ ਹੈ  ਚੋਣ ਕਮਿਸ਼ਨ ਵੱਲੋਂ ਪ੍ਰਚਾਰ ਵਿੱਚ ਢਿੱਲ ਦਿੱਤੀ ਜਾ ਰਹੀ ਹੈ। ਸੂਤਰਾਂ ਨੇ ਦੱਸਿਆ ਕਿ ਇਸ ਹਫਤੇ ਕੋਰੋਨਾ ਦੀ ਸਥਿਤੀ ਨੂੰ ਦੇਖਦੇ ਹੋਏ ਇਹ ਫੈਸਲਾ ਲਿਆ ਜਾਵੇਗਾ। ਹਾਲਾਂਕਿ ਇਸ ਦੌਰਾਨ ਪਹਿਲੇ ਅਤੇ ਦੂਜੇ ਪੜਾਅ ਲਈ ਚੋਣ ਪ੍ਰਚਾਰ ਖਤਮ ਹੋ ਜਾਵੇਗਾ। ਪਹਿਲੇ ਪੜਾਅ ਲਈ ਵੋਟਿੰਗ 10 ਫਰਵਰੀ ਨੂੰ ਹੈ, ਜਿਸ ਦਾ ਚੋਣ ਪ੍ਰਚਾਰ ਅੱਜ ਮੰਗਲਵਾਰ ਸ਼ਾਮ ਨੂੰ ਖਤਮ ਹੋ ਜਾਵੇਗਾ। ਇਸ ਦੇ ਨਾਲ ਹੀ ਦੂਜੇ ਪੜਾਅ ਦੀ ਚੋਣ 14 ਫਰਵਰੀ ਨੂੰ ਹੈ, ਜਿਸ ਦਾ ਪ੍ਰਚਾਰ ਵੀ 12 ਫਰਵਰੀ ਨੂੰ ਖਤਮ ਹੋ ਜਾਵੇਗਾ।

Comment here