ਸਿਆਸਤਸਿਹਤ-ਖਬਰਾਂਖਬਰਾਂ

ਕੋਰੋਨਾ ਕਾਲ ਤੋਂ ਬਾਅਦ ਮੁੜ ਲੀਹ ‘ਤੇ ਪਰਤ ਰਹੀ ਅਰਥਵਿਵਸਥਾ

ਕੋਲਕਾਤਾ: ਸੈਂਟਰ ਫਾਰ ਮਾਨੀਟਰਿੰਗ ਇੰਡੀਅਨ ਇਕਾਨਮੀ ਦੇ ਅੰਕੜਿਆਂ ਅਨੁਸਾਰ ਕੋਰੋਨਾ ਕਾਲ ਤੋਂ ਬਾਅਦ ਭਾਰਤ ਦੀ ਅਰਥਵਿਵਸਥਾ ਹੌਲੀ-ਹੌਲੀ ਆਮ ਵਾਂਗ ਹੋਣੀ ਸ਼ੁਰੂ ਹੋ ਚੁੱਕੀ ਹੈ। ਦੇਸ਼ ਵਿੱਚ ਬੇਰੁਜ਼ਗਾਰੀ ਦੀ ਦਰ ਘਟ ਰਹੀ ਹੈ। ਸੈਂਟਰ ਫਾਰ ਮਾਨੀਟਰਿੰਗ ਇੰਡੀਅਨ ਇਕਾਨਮੀ ਦੇ ਮਾਸਿਕ ਅੰਕੜਿਆਂ ਦੇ ਅਨੁਸਾਰਫਰਵਰੀ ਵਿੱਚ ਬੇਰੁਜ਼ਗਾਰੀ ਦਰ ਜੋ 8.10 ਪ੍ਰਤੀਸ਼ਤ ਸੀਮਾਰਚ ਵਿੱਚ ਘਟ ਕੇ 7.6 ਪ੍ਰਤੀਸ਼ਤ ਰਹਿ ਗਈ। ਅਪ੍ਰੈਲ ਨੂੰ ਇਹ ਅਨੁਪਾਤ ਹੋਰ ਘਟ ਕੇ 7.5 ਫੀਸਦੀ ਤੇ ਆ ਗਿਆ। ਸ਼ਹਿਰੀ ਬੇਰੋਜ਼ਗਾਰੀ ਦਰ 8.5 ਫੀਸਦੀ ਅਤੇ ਪੇਂਡੂ ਖੇਤਰਾਂ ਲਈ ਇਹ 7.1 ਫੀਸਦੀ ਰਹੀ। ਭਾਰਤੀ ਅੰਕੜਾ ਸੰਸਥਾਨ ਦੇ ਅਰਥ ਸ਼ਾਸਤਰ ਦੇ ਸੇਵਾਮੁਕਤ ਪ੍ਰੋਫੈਸਰ ਅਭਿਰੂਪ ਸਰਕਾਰ ਨੇ ਕਿਹਾ ਕਿ ਬੇਰੋਜ਼ਗਾਰੀ ਦੀ ਦਰ ਘਟ ਰਹੀ ਹੈ, ਪਰ ਭਾਰਤ ਵਰਗੇ ਗਰੀਬ ਦੇਸ਼ ਲਈਬੇਰੁਜ਼ਗਾਰੀ ਦੀ ਦਰ ਅਜੇ ਵੀ ਬਹੁਤ ਜ਼ਿਆਦਾ ਹੈ। ਉਨ੍ਹਾਂ ਕਿਹਾ ਕਿ ਬੇਰੁਜ਼ਗਾਰੀ ਦੇ ਅਨੁਪਾਤ ਵਿੱਚ ਗਿਰਾਵਟ ਤੋਂ ਇਹ ਪਤਾ ਲੱਗਦਾ ਹੈ ਕਿ ਕੋਵਿਡ-19 ਮਹਾਮਾਰੀ ਤੋਂ ਬਾਅਦ ਜੋ ਅਰਥਵਿਵਸਥਾ ਹੇਠਾਂ ਡਿੱਗੀ ਸੀ, ਉਹ ਮੁੜ ਲੀਹ ਤੇ ਆ ਰਹੀ ਹੈ। ਸਰਕਾਰ ਨੇ ਕਿਹਾਖਾਸ ਕਰਕੇ ਪੇਂਡੂ ਖੇਤਰ ਦੇ ਲੋਕ ਬੇਰੁਜ਼ਗਾਰੀ ਨੂੰ ਬਰਦਾਸ਼ਤ ਨਹੀਂ ਕਰ ਸਕਦੇ। ਇਸ ਲਈ ਉਹ ਕਮਾਉਣ ਅਤੇ ਖਾਣ ਲਈ ਜੋ ਵੀ ਰੁਜ਼ਗਾਰ ਮਿਲਦਾ ਹੈਉਸ ਲਈ ਤਿਆਰ ਰਹਿੰਦੇ ਹਨ। ਅੰਕੜਿਆਂ ਅਨੁਸਾਰ ਮਾਰਚ ਵਿੱਚ ਹਰਿਆਣਾ ਵਿੱਚ ਬੇਰੁਜ਼ਗਾਰੀ ਦਰ ਸਭ ਤੋਂ ਵੱਧ 26.7 ਫੀਸਦੀ ਰਹੀ। ਉਸ ਤੋਂ ਬਾਅਦ ਰਾਜਸਥਾਨ ਅਤੇ ਜੰਮੂ-ਕਸ਼ਮੀਰ ਚ ਇਹ 25-25 ਫੀਸਦੀ ਸੀ। ਬਿਹਾਰ ਵਿੱਚ ਬੇਰੁਜ਼ਗਾਰੀ ਦੀ ਦਰ 14.4 ਫੀਸਦੀਤ੍ਰਿਪੁਰਾ ਵਿੱਚ 14.1 ਫੀਸਦੀ ਅਤੇ ਪੱਛਮੀ ਬੰਗਾਲ ਵਿੱਚ 5.6 ਫੀਸਦੀ ਸੀ। ਅਪ੍ਰੈਲ, 2021 ਵਿੱਚ ਸਮੁੱਚੀ ਬੇਰੁਜ਼ਗਾਰੀ ਦਰ 7.97 ਪ੍ਰਤੀਸ਼ਤ ਸੀ। ਪਿਛਲੇ ਸਾਲ ਮਈ ਚ ਇਹ 11.84 ਫੀਸਦੀ ਦੇ ਉੱਚ ਪੱਧਰ ਤੇ ਪਹੁੰਚ ਗਿਆ ਸੀ। ਉਸੇ ਸਮੇਂਮਾਰਚ 2022 ਵਿੱਚਕਰਨਾਟਕ ਅਤੇ ਗੁਜਰਾਤ ਵਿੱਚ ਬੇਰੁਜ਼ਗਾਰੀ ਦੀ ਦਰ ਸਭ ਤੋਂ ਘੱਟ 1.8-1.8 ਪ੍ਰਤੀਸ਼ਤ ਸੀ। 

Comment here