ਬੀਜਿੰਗ–ਪੁਲਸ ਨੇ ਕੋਰੋਨਾ ਦੇ ਵਧਦੇ ਮਾਮਲਿਆਂ ਦੇ ਮੱਦੇਨਜ਼ਰ ਉੱਤਰੀ ਚੀਨ ਦੇ ਸ਼ਾਨਕੱਸੀ ਸੂਬੇ ਦੇ ਸ਼ਿਆਨ ਸ਼ਹਿਰ ’ਚ ਲਗਾਈ ਗਈ ਤਾਲਾਬੰਦੀ ਤੋਂ ਬਾਅਦ ਆਨਲਾਈਨ ਅਫਵਾਹਾਂ ਫੈਲਾਉ ਲਈ ਦਰਜਨਾਂ ਲੋਕਾਂ ਨੂੰ ਗ੍ਰਿਫਤਾਰ ਕੀਤਾ ਹੈ। ਜਾਣਕਾਰੀ ਮੁਤਾਬਕ, ਸਰਕਾਰ ਨੇ ਉਥੇ ਨਾ-ਪੱਖੀ ਰਿਪੋਰਟ ਪੋਸਟ ਕਰਨ ’ਤੇ ਪਾਬੰਦੀ ਲਗਾ ਦਿੱਤੀ ਸੀ। ਰੇਡੀਓ ਫ੍ਰੀ ਏਸ਼ੀਆ ਮੁਤਾਬਕ, ਹੋਰ ਗ੍ਰਿਫਤਾਰੀਆਂ ਤੋਂ ਪਤਾ ਚਲਦਾ ਹੈ ਕਿ ਪਾਬੰਦੀਆਂ ’ਤੇ ਜਨਤਾ ਦਾ ਗੁੱਸਾ ਵਧ ਰਿਹਾ ਹੈ, ਜਿਸ ਕਾਰਨ ਕਈ ਲੋਕਾਂ ਨੂੰ ਲੋੜੀਂਦਾ ਭੋਜਨ, ਦੈਨਿਕ ਲੋੜਾਂ ਅਤੇ ਮੈਡੀਕਲ ਸੇਵਾ ਤਕ ਪਹੁੰਚ ਨਹੀਂ ਮਿਲ ਰਹੀ।
ਉਥੋਂ ਦੇ ਹਸਪਤਾਲ ਕਦੇ-ਕਦੇ ਅਜਿਹੇ ਲੋਕਾਂ ਨੂੰ ਵੀ ਸਵੀਕਾਰ ਨਹੀਂ ਕਰ ਰਹੇ ਜੋ ਟ੍ਰੈਕਰ ਐਪ ’ਤੇ ਇਕ ਗਰੀਨ ਹੈਲਥ ਕੋਡ ਪ੍ਰਦਾਨ ਕਰਨ ’ਚ ਸਮਰੱਥ ਵੀ ਸਨ, ਜੋ ਕਈ ਮੌਕਿਆਂ ’ਤੇ ਟ੍ਰੈਫਿਕ ’ਚ ਭਾਰੀ ਵਾਧੇ ਵਿਚਕਾਰ ਕ੍ਰੈਸ਼ ਵੀ ਹੋ ਗਿਆ ਸੀ। ਤਾਲਾਬੰਦੀ ਨਿਯਮਾਂ ਮੁਤਾਬਕ, ਕਿਸੇ ਨੂੰ ਵੀ ਸ਼ਹਿਰ ’ਚ ਬਿਨਾਂ ਗਰੀਨ ਕੋਡ ਦੇ ਘੰਮਣ ਦੇ ਰੋਕ ਹੁੰਦੀ ਹੈ। ਦੋ ਹਫਤਿਆਂ ਦਾ ਤਾਲਾਬੰਦੀ ਦੌਰਾਨ ਕੋਰੋਲਾ ਦੇ ਗਲਤ ਮਾਮਲੇ ਰਿਪੋਰਟ ਕਰਨ ਲਈ ਕਈ ਲੋਕਾਂ ਦੀ ਜਾਂਚ ਕੀਤੀ ਜਾ ਰਹੀ ਹੈ, ਜਿਸ ਦੇ ਚਲਦੇ ਹਜ਼ਾਰਾਂ ਨਿਵਾਸੀਆਂ ਨੂੰ ਸ਼ਹਿਰੋਂ ਬਾਹਰ ਰਹਿਣ ਜਾਂ ਘਰ ’ਚ ਹੀ ਰਹਿਣ ਲਈ ਕਿਹਾ ਗਿਆ ਹੈ।
ਸ਼ਿਆਨ ਨਿਵਾਸੀਆਂ ਨੇ ਵਾਰ-ਵਾਰ ਤਾਲਾਬੰਦੀ ਦੌਰਾਨ ਸੋਸ਼ਲ ਮੀਡੀਆ ’ਤੇ ਸ਼ਿਕਾਇਤ ਕੀਤੀ ਹੈ ਕਿ ਨਿਯਮਾਂ ਨੂੰ ਇੰਨੀ ਸਖਤੀ ਨਾਲ ਲਾਗੂ ਕੀਤਾ ਜਾ ਰਿਹਾ ਹੈ ਕਿ ਉਹ ਲੋੜੀਂਦਾ ਭੋਜਨ ਜਾਂ ਦੈਨਿਕ ਲੋੜ ਦੀਆਂ ਚੀਜ਼ਾਂ ਖਰੀਦਣ ’ਚ ਅਸਮਰਥ ਹਨ। ਵਿਆਪਕ ਰੋਕ ’ਚ ਚੀਨ ਨੇ ਪਿਛਲੇ ਸਾਲ ਦਸੰਬਰ ’ਚ ਖੇਤਰ ’ਚ ਕੋਰੋਨਾ ਕਲੱਸਟਰ ਪਾਏ ਜਾਣ ਤੋਂ ਬਾਅਦ ਸ਼ਿਆਨ ਸ਼ਹਿਰ ਦੇ ਪੂਰੇ 13 ਮਿਲੀਅਨ ਨਿਵਾਸੀਆਂ ਨੂੰ ਬੰਦ ਕਰ ਦਿੱਤਾ ਸੀ। ਦੂਜੇ ਪਾਸੇ ਲੋਕਾਂ ਨੇ ਲਿਖਿਆ ਹੈ ਕਿ ਉਨ੍ਹਾਂ ਨੂੰ ਆਪਣੇ ਘਰਾਂ ’ਚ ਭੋਜਨ ਦੀ ਅਣਉਪਲੱਬਧਤਾ, ਚੀਨ ਦੇ ਸ਼ਿਆਨ ’ਚ ਕੰਮ ਨਾ ਹੋਣ ਕਾਰਨ ਵਿੱਤੀ ਮੁਸ਼ਕਿਲਾਂ ਸਮੇਤ ਕਈ ਤਰ੍ਹਾਂ ਦੀ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ।
Comment here