ਅਪਰਾਧਸਿਆਸਤਖਬਰਾਂਦੁਨੀਆ

ਕੋਰੀਆ ਦੀ ਮਿਜ਼ਾਈਲ ਡਿੱਗਣ ਨਾਲ ਦਹਿਸ਼ਤ ਦਾ ਮਾਹੌਲ

ਕੋਰੀਆ-ਦੱਖਣੀ ਕੋਰੀਆ ਦੀ ਬੈਲਿਸਟਿਕ ਮਿਜ਼ਾਈਲ ਅਮਰੀਕਾ ਨਾਲ ‘ਲਾਈਵ-ਫਾਇਰ ਡ੍ਰਿਲ’ ਲਾਂਚਿੰਗ ਦੌਰਾਨ ਅਸਫਲ ਰਹੀ। ਇਸ ਦੌਰਾਨ ਮਿਜ਼ਾਈਲ ਜ਼ਮੀਨ ‘ਤੇ ਡਿੱਗ ਗਈ। ਜ਼ਿਕਰਯੋਗ ਹੈ ਕਿ ਉੱਤਰੀ ਕੋਰੀਆ ਨੇ ਵੀ ਮੰਗਲਵਾਰ ਨੂੰ ਇੱਕ ਮੱਧਮ ਦੂਰੀ ਦੀ ਬੈਲਿਸਟਿਕ ਮਿਜ਼ਾਈਲ ਦਾ ਸਫਲ ਪ੍ਰੀਖਣ ਕੀਤਾ, ਜੋ ਜਾਪਾਨ ਦੇ ਉੱਪਰੋਂ ਲੰਘਦੇ ਹੋਏ ਪ੍ਰਸ਼ਾਂਤ ਮਹਾਸਾਗਰ ਵਿੱਚ ਜਾ ਡਿੱਗੀ। ਇਹ ਮਿਜ਼ਾਈਲ ਅਮਰੀਕਾ ਦੇ ਗੁਆਮ ਖੇਤਰ ਨੂੰ ਨਿਸ਼ਾਨਾ ਬਣਾਉਣ ਵਿੱਚ ਸਮਰੱਥ ਹੈ। ਦੱਖਣੀ ਕੋਰੀਆ ਦੀ ਮਿਜ਼ਾਈਲ ਡਿੱਗਣ ਤੋਂ ਬਾਅਦ ਧਮਾਕੇ ਅਤੇ ਅੱਗ ਲੱਗਣ ਦੀ ਘਟਨਾ ਨੇ ਲੋਕਾਂ ਵਿਚ ਦਹਿਸ਼ਤ ਦਾ ਮਾਹੌਲ ਪੈਦਾ ਕਰ ਦਿੱਤਾ। ਸ਼ੁਰੂਆਤ ‘ਚ ਲੋਕਾਂ ਨੇ ਇਸ ਨੂੰ ਉੱਤਰੀ ਕੋਰੀਆ ਦਾ ਹਮਲਾ ਮੰਨਿਆ ਕਿਉਂਕਿ ਸਰਕਾਰੀ ਅਧਿਕਾਰੀਆਂ ਨੇ ਕਈ ਘੰਟਿਆਂ ਤੱਕ ਇਸ ਧਮਾਕੇ ‘ਤੇ ਕੋਈ ਬਿਆਨ ਜਾਰੀ ਨਹੀਂ ਕੀਤਾ। ਦੱਖਣੀ ਕੋਰੀਆ ਦੇ ਜੁਆਇੰਟ ਚੀਫ਼ ਆਫ਼ ਸਟਾਫ ਨੇ ਕਿਹਾ ਕਿ ਇੱਕ ਛੋਟੀ ਦੂਰੀ ਦੀ ਹੂਏਮੂ-2 ਮਿਜ਼ਾਈਲ ਸ਼ਹਿਰ ਦੇ ਬਾਹਰਵਾਰ ਇੱਕ ਹਵਾਈ ਸੈਨਾ ਦੇ ਬੇਸ ਦੇ ਅੰਦਰ ਕਰੈਸ਼ ਹੋ ਗਈ। ਧਮਾਕੇ ਵਿੱਚ ਕੋਈ ਜਾਨੀ ਨੁਕਸਾਨ ਨਹੀਂ ਹੋਇਆ ਹੈ। ਹਾਦਸੇ ਕਾਰਨ ਰਿਹਾਇਸ਼ੀ ਖੇਤਰ ਵਿੱਚ ਕੋਈ ਨੁਕਸਾਨ ਨਹੀਂ ਹੋਇਆ। ਇਸ ਫੌਜੀ ਅਭਿਆਸ ਦੌਰਾਨ ਅਮਰੀਕੀ ਫੌਜ ਨੇ ਆਪਣੀਆਂ ਚਾਰ ਮਿਜ਼ਾਈਲਾਂ ਦਾਗੀਆਂ ਜੋ ‘ਆਰਮੀ ਟੈਕਟੀਕਲ ਮਿਜ਼ਾਈਲ ਸਿਸਟਮ’ ਦਾ ਹਿੱਸਾ ਹਨ, ਉਥੇ ਹੀ ਦੱਖਣੀ ਕੋਰੀਆ ਨੇ ਇਕ ਹੋਰ ਹੁਮੂ-2 ਨੂੰ ਵੀ ਸਫਲਤਾਪੂਰਵਕ ਲਾਂਚ ਕੀਤਾ।
ਸਵਦੇਸ਼ੀ ਮਿਜ਼ਾਈਲ ਉੱਤਰੀ ਕੋਰੀਆ ਵਿਰੁੱਧ ਦੱਖਣੀ ਕੋਰੀਆ ਦੀ ਜਵਾਬੀ ਹਮਲੇ ਦੀ ਰਣਨੀਤੀ ਦਾ ਹਿੱਸਾ ਹੈ। ਇਹ ਰੂਸ ਦੁਆਰਾ ਤਿਆਰ ਕੀਤੀ ਗਈ ਇਸਕੰਦਰ ਮਿਜ਼ਾਈਲ ਦਾ ਇੱਕ ਰੂਪ ਹੈ, ਜੋ ਉੱਤਰੀ ਕੋਰੀਆ ਕੋਲ ਵੀ ਹੈ। ਕੰਗਨੰਗ ਦੇ ਨੁਮਾਇੰਦੇ ਅਤੇ ਸੱਤਾਧਾਰੀ ਪਾਰਟੀ ਦੇ ਸੰਸਦ ਮੈਂਬਰ ਕਵੋਨ ਸੇਓਂਗ-ਡੋਂਗ ਨੇ ਸੋਸ਼ਲ ਮੀਡੀਆ ‘ਤੇ ਮਿਜ਼ਾਈਲ ਦੇ ਅਸਫਲ ਲਾਂਚ ‘ਤੇ ਸਵਾਲ ਉਠਾਏ ਅਤੇ ਇਸ ਘਟਨਾ ਦੀ ਫੌਜ ਦੁਆਰਾ ਵਿਸਤ੍ਰਿਤ ਜਾਂਚ ਦੀ ਮੰਗ ਕੀਤੀ। ਉਸਨੇ ਸਾਂਝੇ ਅਭਿਆਸ ‘ਤੇ ਮੀਡੀਆ ਪਾਬੰਦੀ ਨੂੰ ਕਾਇਮ ਰੱਖਦੇ ਹੋਏ ਅਸਫਲ ਲਾਂਚ ਬਾਰੇ ਨੋਟਿਸ ਜਾਰੀ ਨਾ ਕਰਨ ਲਈ ਫੌਜ ਦੀ ਵੀ ਆਲੋਚਨਾ ਕੀਤੀ। ਕਵੋਨ ਨੇ ਕਿਹਾ, ”ਇਹ ਗੈਰ-ਜ਼ਿੰਮੇਵਾਰਾਨਾ ਜਵਾਬ ਹੈ। ਉਨ੍ਹਾਂ ਨੇ ਅਜੇ ਤੱਕ ਕੋਈ ਪ੍ਰੈੱਸ ਰਿਲੀਜ਼ ਵੀ ਜਾਰੀ ਨਹੀਂ ਕੀਤੀ ਹੈ।” ਇੰਟਰਨੈੱਟ ‘ਤੇ ਖਬਰ ਫੈਲਣ ਤੋਂ ਬਾਅਦ ਦੱਖਣੀ ਕੋਰੀਆ ਦੀ ਫੌਜ ਨੇ ਮਿਜ਼ਾਈਲ ਖਰਾਬੀ ਨੂੰ ਸਵੀਕਾਰ ਕੀਤਾ ਅਤੇ ਲੋਕਾਂ ਨੇ ਸੋਸ਼ਲ ਮੀਡੀਆ ‘ਤੇ ਸਵਾਲ ਖੜ੍ਹੇ ਕੀਤੇ। ਇਸ ਤਹਿਤ ਮਿਜ਼ਾਈਲ ਲਾਂਚ ਤੋਂ ਇਲਾਵਾ ਐੱਫ-15 ਲੜਾਕੂ ਜਹਾਜ਼ਾਂ ਰਾਹੀਂ ਬੰਬਾਰੀ ਵੀ ਕੀਤੀ ਜਾ ਰਹੀ ਹੈ।ਜ਼ਿਕਰਯੋਗ ਹੈ ਕਿ ਅਮਰੀਕਾ ਅਤੇ ਦੱਖਣੀ ਕੋਰੀਆ ਦੀਆਂ ਫੌਜਾਂ ਉੱਤਰੀ ਕੋਰੀਆ ਦੇ ਦੱਖਣੀ ਕੋਰੀਆ ‘ਤੇ ਹਮਲਾ ਕਰਨ ‘ਤੇ ਉਸ ਨਾਲ ਨਜਿੱਠਣ ਦੀ ਆਪਣੀ ਸਮਰੱਥਾ ਦਿਖਾਉਣ ਲਈ ਸੰਯੁਕਤ ਅਭਿਆਸ ਕਰ ਰਹੀਆਂ ਹਨ।

Comment here