ਖਬਰਾਂਖੇਡ ਖਿਡਾਰੀ

ਕੋਚ ਹਾਨ ਨੂੰ ਅਥਲੈਟਿਕ ਫੈਡਰੇਸ਼ਨ ਆਫ ਇੰਡੀਆ ਦੀ ਆਲੋਚਨਾ ਕਰਨੀ ਪਈ ਮਹਿੰਗੀ

ਫੈਡਰੇਸ਼ਨ ਨੇ ਦਿਖਾਇਆ ਬਾਹਰ ਦਾ ਰਸਤਾ

ਨਵੀਂ ਦਿੱਲੀ-ਅੰਗਰੇਜ਼ੀ ਅਖ਼ਬਾਰ ‘ਦਿ ਇੰਡੀਅਨ ਐਕਸਪ੍ਰੈਸ’ ਦੀ ਖ਼ਬਰ ਮੁਤਾਬਕ ਏਐਫਆਈ ਦੇ ਮੁਖੀ ਆਦਿਲ ਸੁਮਾਰੀਵਾਲਾ ਨੇ ਆਖਿਆ ਹੈ ਕਿ ਜੈਵਲਿਨ ਕੋਚ ਉਵੇ ਹੋਨ ਦੀ ਕਾਰਗੁਜ਼ਾਰੀ ਵਧੀਆ ਨਹੀਂ ਹੈ ਅਤੇ ਉਨ੍ਹਾਂ ਦੀ ਜਗ੍ਹਾ ਤੇ ਦੋ ਨਵੇਂ ਕੋਚ ਲਿਆਂਦੇ ਜਾਣਗੇ। ਉਵੇ ਜਰਮਨੀ ਦੇ ਸਾਬਕਾ ਜੈਵਲਿਨ ਖਿਡਾਰੀ ਰਹੇ ਹਨ ਅਤੇ ਉਨ੍ਹਾਂ ਨੇ ਜੈਵਲਿਨ ਖਿਡਾਰੀ ਸ਼ਿਵਪਾਲ ਸਿੰਘ ਅਤੇ ਅਨੂ ਰਾਣੀ ਨੂੰ ਵੀ ਕੋਚਿੰਗ ਦਿੱਤੀ ਸੀ। ਉਹ ਟੋਕੀਓ ਓਲੰਪਿਕਸ ਲਈ ਵੀ ਜੈਵਲਿਨ ਦੇ ਭਾਰਤ ਦੇ ਰਾਸ਼ਟਰੀ ਕੋਚ ਰਹੇ ਹਨ। 2017 ਵਿੱਚ ਉਨ੍ਹਾਂ ਨੂੰ ਨੀਰਜ ਚੋਪੜਾ ਨੂੰ ਸਿਖਲਾਈ ਦੇਣ ਲਈ ਲਿਆਂਦਾ ਗਿਆ ਸੀ ਅਤੇ ਚੋਪੜਾ ਨੇ ਏਸ਼ਿਆਈ ਅਤੇ ਰਾਸ਼ਟਰਮੰਡਲ ਖੇਡਾਂ ਵਿੱਚ ਸੋਨ ਤਮਗਾ ਜਿੱਤਿਆ ਸੀ। ਟੋਕੀਓ ਓਲੰਪਿਕਸ ਤੋਂ ਕੁਝ ਮਹੀਨੇ ਪਹਿਲਾਂ ਉਵੇ ਹਾਨ ਨੇ ਅਥਲੈਟਿਕ ਫੈਡਰੇਸ਼ਨ ਆਫ ਇੰਡੀਆ ਦੀ ਆਲੋਚਨਾ ਕੀਤੀ ਸੀ ਅਤੇ ਆਖਿਆ ਸੀ ਕਿ ਕੋਵਿਡ ਦੇ ਸਮੇਂ ਉਨ੍ਹਾਂ ਵੱਲੋਂ ਖਿਡਾਰੀਆਂ ਦੀ ਵਿਦੇਸ਼ ਵਿੱਚ ਸਿਖਲਾਈ ਲਈ ਬਹੁਤੇ ਯਤਨ ਨਹੀਂ ਕੀਤੇ ਗਏ।

Comment here