ਨਵੀਂ ਦਿੱਲੀ : ਇੰਗਲੈਂਡ ਦੇ ਕੋਚ ਕ੍ਰਿਸ ਸਿਲਵਰਵੁਡ ਨੇ ਇੰਗਲੈਂਡ ਆਸਟ੍ਰੇਲੀਆ ਸੀਰੀਜ਼ ਹਾਰਨ ਤੋਂ ਬਾਅਦ ਆਪਣੇ ਅਹੁਦੇ ਤੋਂ ਅਸਤੀਫ਼ਾ ਦੇ ਦਿੱਤਾ ਹੈ। ਇਸਦੇ ਨਾਲ ਹੀ ਖਿਡਾਰੀਆਂ ਨਾਲ ਵੱਧ ਸਖ਼ਤ ਵਤੀਰਾ ਅਪਣਾਉਣ ਕਾਰਨ ਆਸਟ੍ਰੇਲੀਆ ਦੇ ਕੋਚ ਜਸਟਿਨ ਲੈਂਗਰ ਨੂੰ ਵੀ ਆਪਣਾ ਅਹੁਦਾ ਛੱਡਣਾ ਪਿਆ। ਇਸੇ ਦੇ ਚੱਲਦੇ ਭਾਰਤ ਦੇ ਸਾਬਕਾ ਦਿੱਗਜ ਬੱਲੇਬਾਜ਼ ਸੁਨੀਲ ਗਾਵਸਕਰ ਨੇ ਕਿਹਾ ਹੈ ਕਿ ਇੰਗਲੈਂਡ ਤੇ ਆਸਟ੍ਰੇਲੀਆ ਨੂੰ ਕੋਚ ਵਜੋਂ ਰਵੀ ਸ਼ਾਸਤਰੀ ਦੇ ਨਾਂ ’ਤੇ ਵਿਚਾਰ ਕਰਨ ਦੀ ਗੱਲ ਆਖੀ ਹੈ। ਉਨ੍ਹਾਂ ਨੇ ਕਿਹਾ ਕਿ ਜੇ ਮੈਂ ਇੰਗਲੈਂਡ ਦਾ ਆਰਜ਼ੀ ਮੈਨੇਜਿੰਗ ਡਾਇਰੈਕਟਰ ਐਂਡਰਿਊ ਸਟ੍ਰਾਸ ਹੁੰਦਾ ਤਾਂ ਮੈਂ ਰਵੀ ਸ਼ਾਸਤਰੀ ਨੂੰ ਕੋਚ ਦੇ ਦਾਅਵੇਦਾਰ ਦੇ ਰੂਪ ਵਿਚ ਦੇਖਦਾ। ਸ਼ਾਸਤਰੀ ਨੇ ਪਿਛਲੇ ਕੁਝ ਸਾਲਾਂ ਵਿਚ ਭਾਰਤੀ ਟੀਮ ਲਈ ਬਿਹਤਰੀਨ ਕੰਮ ਕੀਤਾ ਸੀ ਪਰ ਅਜਿੰਕੇ ਰਹਾਣੇ ਦੇ ਨਾਲ ਜਦ ਟੀਮ 36 ਦੌੜਾਂ ’ਤੇ ਆਲ ਆਊਟ ਹੋ ਗਈ ਸੀ ਤੇ ਫਿਰ ਟੀਮ ਨੇ ਵਾਪਸੀ ਕਰਦੇ ਹੋਏ ਜਿਸ ਤਰ੍ਹਾਂ ਆਸਟ੍ਰੇਲੀਆ ਵਿਚ ਸੀਰੀਜ਼ 2-1 ਨਾਲ ਆਪਣੇ ਨਾਂ ਕੀਤੀ ਉਹ ਸ਼ਾਨਦਾਰ ਸੀ। ਇਨ੍ਹਾਂ ਸਭ ਨੂੰ ਦੇਖਦੇ ਹੋਏ ਸਟ੍ਰਾਸ ਨੂੰ ਸ਼ਾਸਤਰੀ ਨੂੰ ਦਾਅਵੇਦਾਰ ਬਣਾਉਣਾ ਚਾਹੀਦਾ ਹੈ ਜੇ ਉਹ ਉਪਲੱਬਧ ਹੁੰਦੇ ਹਨ ਤਾਂ। ਨਾ ਸਿਰਫ਼ ਇੰਗਲੈਂਡ ਬਲਕਿ ਆਸਟ੍ਰੇਲੀਆ ਨੂੰ ਵੀ ਸ਼ਾਸਤਰੀ ’ਤੇ ਵਿਚਾਰ ਕਰਨਾ ਚਾਹੀਦਾ ਹੈ।
ਕੋਚ ਵਜੋਂ ਸ਼ਾਸਤਰੀ ਦੇ ਨਾਂ ’ਤੇ ਵਿਚਾਰ ਕਰਨ ਇੰਗਲੈਂਡ ਤੇ ਆਸਟ੍ਰੇਲੀਆ ਚ : ਗਾਵਸਕਰ

Comment here