ਮੋਗਾ-ਸ਼੍ਰੋਮਣੀ ਅਕਾਲੀ ਦਲ ਪ੍ਰਧਾਨ ਸੁਖਬੀਰ ਸਿੰਘ ਬਾਦਲ ਪਹੁੰਚੇ ਹਲਕਾ ਬਾਘਾਪੁਰਾਣਾ ਪਹੁੰਚੇ ਅਤੇ ਵਰਕਰਾਂ ਨਾਲ ਮੀਟਿੰਗ ਕੀਤੀ ਹੈ। 2024 ਲੋਕ ਸਭਾ ਚੋਣਾਂ ਨੂੰ ਲੈ ਕੇ ਸੁਖਬੀਰ ਸਿੰਘ ਬਾਦਲ ਨੇ ਕਿਹਾ ਕਿ ਜਲਦੀ ਦੱਸਾਂਗੇ ਕਿ ਅਕਾਲੀ ਦਲ ਕਿਸ ਪਾਸੇ ਹੈ। ਫਿਲਹਾਲ ਅਸੀਂ ਪੰਜਾਬ ਵਿੱਚ ਹਾਂ, ਜੋ ਕੋਈ ਮਰਜ਼ੀ ਗੱਠਜੋੜ ਬਣਾ ਲਵੇ, ਅਸੀਂ ਟਾਕਰਾ ਕਰਨ ਨੂੰ ਤਿਆਰ ਹਾਂ। ਸੁਖਬੀਰ ਸਿੰਘ ਬਾਦਲ ਨੇ ਸੂਬਾ ਸਰਕਾਰ ਅਤੇ ਅਰਵਿੰਦ ਕੇਜਰੀਵਾਲ ਉੱਤੇ ਵੀ ਨਿਸ਼ਾਨੇਂ ਲਾਏ ਹਨ।
ਸੁਖਬੀਰ ਬਾਦਲ ਨੇ ਕਿਹਾ ਕਿ ਪੰਜਾਬ ਵਿੱਚ ਨਸ਼ਾ ਵਧ ਰਿਹਾ ਹੈ ਅਤੇ ਇਸ ਲਈ ਜਿੰਮੇਵਾਰ ਸਰਕਾਰ ਹੈ। ਸਰਕਾਰ ਬਣਨ ਦੇ ਡੇਢ ਸਾਲ ਬਾਅਦ ਵੀ ਪੰਜਾਬ ‘ਚ ਨਸ਼ਿਆਂ ਕਾਰਨ ਹੋਣ ਵਾਲੀਆਂ ਮੌਤਾਂ ਦੀ ਗਿਣਤੀ ‘ਚ ਕੋਈ ਕਮੀ ਦਿਖਾਈ ਨਹੀਂ ਦੇ ਰਹੀ ਹੈ। ਉਨ੍ਹਾਂ ਕਿਹਾ ਕਿ ‘ਆਪ’ ਸਰਕਾਰ ਵੱਲੋਂ ਸੱਤਾ ‘ਚ ਆਉਣ ਤੋਂ ਪਹਿਲਾਂ ਸੂਬੇ ਦੇ ਲੋਕਾਂ ਨਾਲ ਕਈ ਵਾਅਦੇ ਕੀਤੇ ਗਏ ਸਨ, ਪਰ ਹੈਰਾਨੀ ਦੀ ਗੱਲ ਹੈ ਕਿ ਇਸ ਵੀ ਵਾਅਦਾ ਪੂਰਾ ਨਹੀਂ ਕੀਤਾ ਗਿਆ ਹੈ।
ਸੁਖਬੀਰ ਬਾਦਲ ਨੇ ਕਿਹਾ ਕਿ ਸਰਕਾਰ ਜਿਸ ਨਾਲ ਮਰਜੀ ਗੱਠਜੋੜ ਕਰ ਲਵੇ, ਇਹਨਾ ਦੀ ਹੁਣ ਪੰਜੲਬ ਵਿੱਚ ਦਾਲ ਨਹੀ ਗਲਨੀ ਹੈ। ਪੰਜਾਬ ਸਰਕਾਰ ਨੇ ਪੰਜਾਬ ਵਿੱਚ ਸਰਕਾਰ ਬਣਾਉਣ ਤੋਂ ਪਹਿਲਾਂ ਬਹੁਤ ਵੱਡੀਆਂ ਵੱਡੀਆਂ ਗਰੰਟੀਆਂ ਦਿੱਤੀਆਂ ਸੀ ਪਰ ਉਹ ਸਾਰੀਆਂ ਗਰੰਟੀਆਂ ਆਮ ਆਦਮੀ ਪਾਰਟੀ ਦੀ ਸਰਕਾਰ ਪੂਰਾ ਨਹੀਂ ਕਰ ਸਕੀ ਹੈ। ਸਿਰਫ ਝੂਠ ਦਾ ਸਹਾਰਾ ਲੈਕੇ ਪੰਜਾਬ ਵਿੱਚ ਸਰਕਾਰ ਬਣਾਈ ਗਈ ਹੈ। ਉੱਥੇ ਹੀ ਉਹਨਾਂ ਕਿਹਾ ਕਿ ਪੰਜਾਬ ਵਿੱਚ ਆਮ ਆਦਮੀ ਦੀ ਸਰਕਾਰ ਦਿਲੀ ਤੋਂ ਚੱਲ ਰਹੀ ਹੈ।
ਕੋਈ ਵੀ ਗੱਠਜੋੜ ਬਣਾ ਲਵੇ, ਅਸੀਂ ਟਾਕਰੇ ਲਈ ਤਿਆਰ- ਸੁਖਬੀਰ ਬਾਦਲ

Comment here