ਅਪਰਾਧਸਿਆਸਤਖਬਰਾਂਦੁਨੀਆਪ੍ਰਵਾਸੀ ਮਸਲੇ

ਕੈਲੀਫੋਰਨੀਆ ਦੇ ਪੀੜਤ ਸਿੱਖ ਪਰਿਵਾਰ ਲਈ ਤਿੰਨ ਲੱਖ ਤੋਂ ਵੱਧ ਰਕਮ ਜੁਟੀ

ਸਾਂਨ ਫਰਾਂਸਿਸਕੋ-ਕੈਲੀਫੋਰਨੀਆ ਵਿਚ ਕਤਲ ਕੀਤੇ ਗਏ ਭਾਰਤੀ ਮੂਲ ਦੇ ਸਿੱਖ ਪਰਿਵਾਰ ਦੇ ਸੋਗ ਵਿਚ ਡੁੱਬੇ ਰਿਸ਼ਤੇਦਾਰਾਂ ਦੀ ਮਦਦ ਲਈ ਤਿੰਨ ਲੱਖ ਅਮਰੀਕੀ ਡਾਲਰ ਤੋਂ ਵੱਧ ਦੀ ਰਾਸ਼ੀ ਇਕੱਠੀ ਹੋ ਗਈ ਹੈ। ‘ਗੋਫੰਡਮੀ’ ਫੰਡਰੇਜ਼ਰ ਰਾਹੀਂ ਪੈਸੇ ਇਕੱਠੇ ਕੀਤੇ ਗਏ ਹਨ ਜੋ ਕਿ ਪਰਿਵਾਰ ਨੂੰ ਦਿੱਤੇ ਜਾਣਗੇ। ਮ੍ਰਿਤਕ ਅਮਨਦੀਪ ਦੀ ਪਤਨੀ ਜਸਪ੍ਰੀਤ ਕੌਰ ਨੇ ਦੱਸਿਆ ਕਿ ਉਸ ਦੇ ਪਤੀ ਅਤੇ ਉਨ੍ਹਾਂ ਦੇ ਭਰਾ ਨੇ ਅਮਰੀਕਾ ਵਿਚ 18 ਸਾਲ ਬਿਤਾਏ ਹਨ। ਉਨ੍ਹਾਂ ਨਾ ਸਿਰਫ਼ ਇੱਥੇ ਪਰਿਵਾਰ ਦਾ ਪਾਲਣ-ਪੋਸ਼ਣ ਕੀਤਾ ਬਲਕਿ ਭਾਰਤ ਰਹਿੰਦੇ ਮਾਪਿਆਂ ਨੂੰ ਵੀ ਸੰਭਾਲਿਆ। ਇਕੱਠੇ ਹੋਏ ਪੈਸੇ ਬੱਚੀ ਅਰੂਹੀ ਦੇ ਦਾਦਾ-ਦਾਦੀ ਤੇ ਅਮਨਦੀਪ ਸਿੰਘ ਦੀ ਪਤਨੀ ਨੂੰ ਸੌਂਪੇ ਜਾਣਗੇ। ਅਮਨਦੀਪ ਦੇ ਜਸਪ੍ਰੀਤ ਕੌਰ ਦੇ ਦੋ ਬੱਚੇ ਹਨ। ਦੋਵੇਂ ਦਸ ਸਾਲ ਤੋਂ ਘੱਟ ਉਮਰ ਦੇ ਹਨ।

Comment here