ਕੈਲੀਫੋਰਨੀਆ-ਸਥਾਨਕ ਸ਼ੈਰਿਫ ਦੇ ਦਫਤਰ ਨੇ ਜਾਣਕਾਰੀ ਦਿੰਦੇ ਦੱਸਿਆ ਕਿ ਦੱਖਣੀ ਕੈਲੀਫੋਰਨੀਆ ਦੇ ਓਰੇਂਜ ਕਾਉਂਟੀ ਵਿੱਚ ਇੱਕ ਬਾਈਕਰਸ ਬਾਰ ਵਿੱਚ ਹੋਈ ਗੋਲੀਬਾਰੀ ਵਿੱਚ 1 ਬੰਦੂਕਧਾਰੀ ਸਮੇਤ 4 ਲੋਕਾਂ ਦੀ ਮੌਤ ਹੋ ਗਈ। ਓਰੇਂਜ ਕਾਉਂਟੀ ਸ਼ੈਰਿਫ ਨੇ ਐਕਸ (ਟਵਿੱਟਰ) ‘ਤੇ ਇਕ ਪੋਸਟ ਵਿਚ ਕਿਹਾ, ਟ੍ਰੈਬੂਕੋ ਕੈਨਿਯਨ ਵਿਚ ਕੁੱਕ ਦੇ ਕਾਰਨਰ ਬਾਰ ਵਿਚ ਹਮਲਾਵਰ ਵੱਲੋਂ ਕੀਤੀ ਗਈ ਗੋਲੀਬਾਰੀ ਵਿਚ 6 ਹੋਰ ਲੋਕ ਜ਼ਖ਼ਮੀ ਹੋ ਗਏ, ਜੋ ਹਸਪਤਾਲ ਵਿਚ ਜ਼ੇਰੇ ਇਲਾਜ ਹਨ।
ਸ਼ੁਰੂਆਤੀ ਰਿਪੋਰਟਾਂ ਦੇ ਅਨੁਸਾਰ, ਇੱਕ ਸੇਵਾਮੁਕਤ ਕਾਨੂੰਨ ਲਾਗੂ ਕਰਨ ਵਾਲੇ ਅਧਿਕਾਰੀ ਨੇ ਕੁੱਕ ਕਾਰਨਰ ਨਾਮਕ ਬਾਈਕਰਸ ਬਾਰ ਵਿੱਚ ਗੋਲੀਬਾਰੀ ਕੀਤੀ। ਸਓਰੇਂਜ ਕਾਉਂਟੀ ਦੇ ਕਾਨੂੰਨ ਲਾਗੂ ਕਰਨ ਵਾਲੇ ਅਧਿਕਾਰੀਆਂ ਨੇ ਦੱਸਿਆ ਕਿ ਸਮੂਹਿਕ ਗੋਲੀਬਾਰੀ ਸੈਂਟੀਆਗੋ ਕੈਨਿਯਨ ਰੋਡ ਦੇ 19000 ਬਲਾਕ ਵਿੱਚ ਕੁੱਕ ਕਾਰਨਰ ਵਿੱਚ ਸਥਾਨਕ ਸਮੇਂ ਅਨੁਸਾਰ ਸ਼ਾਮ 7 ਵਜੇ ਹੋਈ। ਮੰਨਿਆ ਜਾ ਰਿਹਾ ਹੈ ਕਿ ਇਹ ਘਟਨਾ ਸੇਵਾਮੁਕਤ ਕਾਨੂੰਨ ਲਾਗੂ ਕਰਨ ਵਾਲੇ ਅਧਿਕਾਰੀ ਅਤੇ ਉਸਦੀ ਪਤਨੀ ਵਿਚਕਾਰ ਘਰੇਲੂ ਝਗੜੇ ਤੋਂ ਬਾਅਦ ਸ਼ੁਰੂ ਹੋਈ ਸੀ। ਕੇ.ਸੀ.ਏ.ਐੱਲ. ਨਿਊਜ਼ ਦੀ ਰਿਪੋਰਟ ਮੁਤਾਬਕ ਝਗੜਾ ਇੱਕ ਸਮੂਹਿਕ ਗੋਲੀਬਾਰੀ ਵਿੱਚ ਬਦਲ ਗਿਆ ਅਤੇ ਕਈ ਲੋਕਾਂ ਨੂੰ ਗੋਲੀ ਮਾਰ ਦਿੱਤੀ ਗਈ। ਰਿਪੋਰਟ ਮੁਤਾਬਕ ਸ਼ੂਟਰ ਨੂੰ ਡਿਪਟੀਜ਼ ਵੱਲੋਂ ਗੋਲੀ ਮਾਰ ਦਿੱਤੀ ਗਈ ਹੈ।
ਕੈਲੀਫੋਰਨੀਆ ਦੇ ਓਰੇਂਜ ਕਾਉਂਟੀ ‘ਚ ਗੋਲੀਬਾਰੀ; 4 ਲੋਕਾਂ ਦੀ ਮੌਤ

Comment here