ਖਬਰਾਂ

ਕੈਮੀਕਲ ਫੈਕਟਰੀ ’ਚ ਗੈਸ ਲੀਕ, 6 ਮੁਲਾਜ਼ਮਾਂ ਦੀ ਮੌਤ, 20 ਗੰਭੀਰ

ਸੂਰਤ-ਹੁਣੇ ਜਿਹੇ ਸੂਰਤ ਵਿੱਚ ਤੜਕੇ ਇੱਕ ਕੈਮੀਕਲ ਫੈਕਟਰੀ ਵਿੱਚ ਗੈਸ ਲੀਕ ਹੋਣ ਕਾਰਨ ਛੇ ਲੋਕਾਂ ਦੀ ਮੌਤ ਹੋ ਗਈ ਅਤੇ 20 ਹੋਰ ਬੀਮਾਰ ਹੋ ਗਏ।ਇਨ੍ਹਾਂ ਲੋਕਾਂ ਨੂੰ ਇਲਾਜ ਲਈ ਹਸਪਤਾਲ ਵਿੱਚ ਭਰਤੀ ਕਰਵਾਇਆ ਗਿਆ ਹੈ। ਸਚਿਨ ਇੰਡਸਟਰੀਅਲ ਏਰੀਆ ਦੇ ਬਾਹਰ ਖੜ੍ਹੇ ਇੱਕ ਟੈਂਕਰ ਵਿੱਚੋਂ ਗੈਸ ਲੀਕ ਹੋ ਗਈ, ਜਿਸ ਕਾਰਨ ਮਜ਼ਦੂਰਾਂ ਦਾ ਦਮ ਘੁੱਟ ਹੋਣ ਲੱਗ ਪਿਆ। ਗੈਸ ਲੀਕ ਹੁੰਦੇ ਹੀ ਮੌਕੇ ‘ਤੇ ਦਹਿਸ਼ਤ ਦਾ ਮਾਹੌਲ ਬਣ ਗਿਆ। ਦੱਸ ਦੇਈਏ ਕਿ ਸਚਿਨ ਜੀਆਈਡੀਸੀ ਖੇਤਰ ਸੂਰਤ ਦਾ ਇੱਕ ਉਦਯੋਗਿਕ ਖੇਤਰ ਹੈ। ਇਹ ਘਟਨਾ ਵੀਰਵਾਰ ਸਵੇਰੇ 4 ਵਜੇ ਵਾਪਰੀ। ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ।
ਇਸ ਘਟਨਾ ‘ਤੇ ਸੋਗ ਪ੍ਰਗਟ ਕਰਦੇ ਹੋਏ ਗੁਜਰਾਤ ਦੇ ਮੁੱਖ ਮੰਤਰੀ ਭੂਪੇਂਦਰ ਪਟੇਲ ਨੇ ਟਵਿੱਟਰ ‘ਤੇ ਲਿਖਿਆ- ”ਬਦਕਿਸਮਤੀ ਨਾਲ ਸੂਰਤ ‘ਚ ਗੈਸ ਲੀਕ ਹੋਣ ਕਾਰਨ ਕਈ ਲੋਕਾਂ ਦੀ ਮੌਤ ਹੋ ਗਈ ਹੈ। ਪ੍ਰਮਾਤਮਾ ਵਿਛੜੀ ਆਤਮਾ ਨੂੰ ਸ਼ਾਂਤੀ ਅਤੇ ਪਰਿਵਾਰ ਨੂੰ ਇਹ ਭਾਣਾ ਮੰਨਣ ਦਾ ਬਲ ਬਖਸ਼ੇ। ਮੈਂ ਉਨ੍ਹਾਂ ਲੋਕਾਂ ਦੀ ਤੰਦਰੁਸਤੀ ਲਈ ਵੀ ਪ੍ਰਾਰਥਨਾ ਕਰਦਾ ਹਾਂ ਜੋ ਇਸ ਘਟਨਾ ਵਿੱਚ ਬੀਮਾਰ ਹੋਏ ਹਨ।”

Comment here