ਸਿਆਸਤਖਬਰਾਂਚਲੰਤ ਮਾਮਲੇ

ਕੈਪਟਨ ਹੋਣਗੇ ਮਹਾਰਾਸ਼ਟਰ ਦੇ ਨਵੇਂ ਰਾਜਪਾਲ

ਨਵੀਂ ਦਿੱਲੀ-ਪੰਜਾਬ ਦੇ ਸਾਬਕਾ ਮੁੱਖ ਮੰਤਰੀ ਅਤੇ ਭਾਰਤੀ ਜਨਤਾ ਪਾਰਟੀ ਦੇ ਲੀਡਰ ਕੈਪਟਨ ਅਮਰਿੰਦਰ ਸਿੰਘ ਮਹਾਰਾਸ਼ਟਰ ਦੇ ਗਵਰਨਰ ਬਣਾਏ ਜਾਣ ਬਾਰੇ ਪਹਿਲਾਂ ਚਰਚਾ ਸੀ, ਪਰੰਤੂ ਹੁਣ ਪੁਸ਼ਟੀ ਹੋ ਗਈ ਹੈ। ਸੂਤਰਾਂ ਅਨੁਸਾਰ ਕੈਪਟਨ ਨੂੰ ਰਾਜਪਾਲ ਬਣਾਏ ਜਾਣ ਦਾ ਹੁਕਮ ਜਾਰੀ ਕਰ ਦਿੱਤਾ ਗਿਆ ਹੈ। ਕੈਪਟਨ ਨੂੰ ਰਾਜਪਾਲ ਭਗਤ ਸਿੰਘ ਕੋਸ਼ਿਆਰੀ ਦੀ ਥਾਂ ਮਹਾਰਾਸ਼ਟਰ ਦਾ ਅਗਲਾ ਰਾਜਪਾਲ ਬਣਾ ਦਿੱਤਾ ਗਿਆ ਹੈ।
ਦੱਸ ਦੇਈਏ ਕਿ ਕੋਸ਼ੀਆਰੀ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਕਿਹਾ ਹੈ ਕਿ ਉਹ ਆਪਣਾ ਅਹੁਦਾ ਛੱਡਣਾ ਚਾਹੁੰਦੇ ਹਨ। ਕੋਸ਼ਿਆਰੀ ਨੇ ਕਿਹਾ ਹੈ ਕਿ “ਮਾਣਯੋਗ ਪ੍ਰਧਾਨ ਮੰਤਰੀ ਦੀ ਹਾਲ ਹੀ ਦੀ ਮੁੰਬਈ ਫੇਰੀ ਦੌਰਾਨ ਮੈਂ ਉਨ੍ਹਾਂ ਨੂੰ ਸਾਰੀਆਂ ਰਾਜਨੀਤਕ ਜ਼ਿੰਮੇਵਾਰੀਆਂ ਤੋਂ ਮੁਕਤ ਹੋਣ ਅਤੇ ਆਪਣੀ ਬਾਕੀ ਦੀ ਜ਼ਿੰਦਗੀ ਪੜ੍ਹਨ, ਲਿਖਣ ਅਤੇ ਹੋਰ ਗਤੀਵਿਧੀਆਂ ਵਿੱਚ ਬਿਤਾਉਣ ਦੀ ਆਪਣੀ ਇੱਛਾ ਦੱਸੀ ਹੈ।” ਇਸ ਦੇ ਨਾਲ ਹੀ ਉਨ੍ਹਾਂ ਹੇ ਕਿਹਾ ਹੈ ਕਿ “ਮਹਾਰਾਸ਼ਟਰ ਵਰਗੇ ਮਹਾਨ ਰਾਜ, ਸੰਤਾਂ, ਸਮਾਜ ਸੁਧਾਰਕਾਂ ਅਤੇ ਬਹਾਦਰ ਸੈਨਾਨੀਆਂ ਦੀ ਧਰਤੀ ‘ਤੇ ਰਾਜ ਸੇਵਕ ਜਾਂ ਰਾਜਪਾਲ ਵਜੋਂ ਸੇਵਾ ਕਰਨਾ ਮੇਰੇ ਲਈ ਇਕ ਪੂਰਨ ਸਨਮਾਨ ਅਤੇ ਮਾਣ ਵਾਲੀ ਗੱਲ ਸੀ।”
ਕੈਪਟਨ ਅਮਰਿੰਦਰ ਸਿੰਘ 2022 ਪੰਜਾਬ ਚੋਣਾਂ ਤੋਂ ਪਹਿਲਾਂ ਕਾਂਗਰਸ ਤੋਂ ਵੱਖ ਹੋ ਗਏ ਸਨ ਅਤੇ ਆਪਣੀ ਵੱਖਰੀ ਪੰਜਾਬ ਲੋਕ ਕਾਂਗਰਸ ਪਾਰਟੀ ਦਾ ਗਠਨ ਕੀਤਾ ਸੀ। ਇਹ ਚੋਣਾਂ ਉਨ੍ਹਾਂ ਨੇ ਭਾਜਪਾ ਨਾਲ ਗਠਜੋੜ ਕਰਕੇ ਲੜੀਆਂ ਸਨ ਪਰੰਤੂ ਜਿ਼ਆਦਾ ਹੁੰਗਾਰਾ ਨਹੀਂ ਮਿਲਿਆ ਸੀ। ਇਸ ਪਿੱਛੋਂ ਉਹ ਭਾਜਪਾ ਵਿੱਚ ਸ਼ਾਮਲ ਹੋ ਗਏ ਅਤੇ ਪਾਰਟੀ ਦਾ ਭਾਜਪਾ ਵਿੱਚ ਰਲੇਵਾਂ ਹੋ ਗਿਆ ਸੀ।
ਅਮਿਤ ਸ਼ਾਹ ਦੀ 29 ਨੂੰ ਪਟਿਆਲਾ ਰੈਲੀ ਰੱਦ
ਇਸਤੋਂ ਇਲਾਵਾ 29 ਜਨਵਰੀ ਨੂੰ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਦੀ ਪਟਿਆਲਾ ਰੈਲੀ ਵੀ ਸੀ, ਜੋ ਹੁਣ ਰੱਦ ਹੋ ਗਈ ਹੈ। ਹਾਲਾਂਕਿ ਰੈਲੀ ਦੀਆਂ ਤਿਆਰੀਆਂ ਪੂਰੀਆਂ ਹੋ ਗਈਆਂ ਸਨ ਅਤੇ ਕੈਪਟਨ ਨੇ ਇਸ ਵਿੱਚ ਆਪਣੀ ਸ਼ਕਤੀ ਦਾ ਪ੍ਰਦਰਸ਼ਨ ਕਰਨਾ ਸੀ। ਪਰੰਤੂ ਅਚਾਨਕ ਇਸ ਨੂੰ ਰੱਦ ਕਰਨਾ ਪਿਆ, ਜਿਸ ਕਾਰਨ ਕੈਪਟਨ ਤੇ ਭਾਜਪਾ ਵਿਚਕਾਰ ਕੁੱਝ ਨਵੇਂ ਨੇ ਚਰਚਾ ਫੜ ਲਈ ਸੀ।

Comment here